ਬਲੈਕ ਐਂਡ ਵਾਈਟ ਪ੍ਰਿੰਟਿਡ ਡਰੈੱਸ ’ਚ ਦਿਖਾਈ ਦਿੱਤੀ ਸੁਸ਼ਮਿਤਾ ਸੇਨ, ਕਿਸ਼ਤੀ ’ਤੇ ਆਰਾਮ ਕਰਦੀ ਆਈ ਨਜ਼ਰ

08/06/2022 12:27:39 PM

ਬਾਲੀਵੁੱਡ ਡੈਸਕ- ਅਦਾਕਾਰਾ ਸੁਸ਼ਮਿਤਾ ਸੇਨ ਸੋਸ਼ਲ ਮੀਡੀਆ ’ਤੇ ਐਕਟਿਵ ਸਿਤਾਰਿਆਂ ’ਚੋਂ ਇਕ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਨਿਆ ਸ਼ਰਮਾ ਨੇ ‘ਏਕ ਹਜ਼ਾਰੋਂ ਮੇਂ ਮੇਰੀ ਬੇਹਨਾ ਹੈ’ ਦੇ ਨਿਰਮਾਤਾ ਨੂੰ ਬੰਨ੍ਹੀ ਰੱਖੜੀ, ਜਸ਼ਨ ਤੋਂ ਬਾਅਦ ਭੈਣ-ਭਰਾ ਨੇ ਕੀਤਾ ਲੰਚ

ਲੁੱਕ ਦੀ ਗੱਲ ਕਰੀਏ ਤਾਂ  ਸੁਸ਼ਮਿਤਾ ਸੇਨ ਬਲੈਕ ਐਂਡ ਵ੍ਹਾਈਟ ਡਰੈੱਸ ’ਚ ਨਜ਼ਰ ਆ ਰਹੀ ਹੈ। ਮਿਨੀਮਲ  ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ ’ਚ ਸੁਸ਼ਮਿਤਾ ਸੇਨ ਗਾਰਜ਼ੀਅਸ ਲੱਗ ਰਹੀ ਹੈ। ਅਦਾਕਾਰਾ ਦਿਲਕਸ਼ ਅੰਦਾਜ਼ ’ਚ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ’ਤੇ ਪ੍ਰਸ਼ੰਸਕਾਂ ਫ਼ਿਦਾ ਹੋ ਗਏ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਸੰਦ ਕਰ ਰਹੇ ਹਨ। 

PunjabKesari

ਅਦਾਕਾਰਾ ਇਕ ਤਸਵੀਰ ’ਚ ਸੈਲਫ਼ੀ ਲੈਂਦੀ ਨਜ਼ਰ ਆ ਰਹੀ ਹੈ ਅਤੇ ਇਸ ਦੇ ਨਾਲ ਦੂਜੀ ਤਸਵੀਰ ’ਚ ਅਦਾਕਾਰ ਬੋਟ ਕਿਸ਼ਤੀ ’ਤੇ ਆਰਾਮ ਕਰਦੀ ਨਜ਼ਰ ਆ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਸੁਸ਼ਮਿਤਾ ਨੇ ਲਿਖਿਆ ਕਿ ‘ਵੂਮੈਨ ਦਾ ਰਵੱਈਆ ਹੈ, ਹਾਂ, ਇਹ ਸੱਚਮੁੱਚ ਚੰਗਾ ਹੈ, ਮੈਂ ਤੋਹਾਨੂੰ ਪਿਆਰ ਕਰਦੀ ਹਾਂ।’ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : ਆਲੀਆ ਭੱਟ ਸ਼ਾਨਦਾਰ ਪੀਲੇ ਸੂਟ ’ਚ ਆਈ ਨਜ਼ਰ, ਤਸਵੀਰਾਂ ’ਚ ਦਿਖਾਈ ਦੇ ਰਿਹਾ ਬੇਬੀ ਬੰਪ

ਦੱਸ ਦੇਈਅ ਕਿ ਸੁਸ਼ਮਿਤਾ ਪਿਛਲੇ ਸਮੇਂ ਤੋਂ ਆਈ.ਪੀ.ਐੱਲ ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਹੈ। ਲਲਿਤ ਨੇ ਸੁਸ਼ਮਿਤਾ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਸ ਨੂੰ ਬਿਹਤਰ ਹਾਫ਼ ਦੱਸਿਆ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚਰਚਾ ਹੋਣੀ ਸ਼ੁਰੂ ਹੋ ਗਈ।


Shivani Bassan

Content Editor

Related News