ਵਿਆਹ ਨੂੰ ਲੈ ਕੇ ਸੁਸ਼ਮਿਤਾ ਸੇਨ ਦਾ ਬਿਆਨ, ਕਿਹਾ- ‘ਮੇਰੇ ਬੱਚਿਆਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ’

07/01/2022 4:06:43 PM

ਮੁੰਬਈ: ਅਦਾਕਾਰਾ ਸੁਸ਼ਮਿਤਾ ਸੇਨ 46ਸਾਲ ਦੀ ਹੋ ਗਈ ਹੈ ਪਰ ਅਦਾਕਾਰਾ ਨੇ ਹੁਣ ਤੱਕ ਵਿਆਹ ਨਹੀਂ ਕਰਵਾਇਆ। ਸੁਸ਼ਮਿਤਾ ਦੀ ਦੋ ਧੀਆਂ ਰੇਨੇ ਅਤੇ ਅਲੀਸ਼ਾ। ਅਦਾਕਾਰਾ ਇਕੱਲੇ ਹੀ ਗੋਦ ਲਈਆਂ ਧੀਆਂ ਦਾ ਪਾਲਣ ਪੋਸ਼ਣ ਕਰ ਰਹੀ ਹੈ। ਕਈ ਵਾਰ ਸਵਾਲ ਉੱਠਦੇ ਹਨ ਕਿ ਸੁਸ਼ਮਿਤਾ ਆਪਣੀਆਂ ਧੀਆਂ ਕਾਰਨ ਜੀਵਨ ਸਾਥੀ ਨਹੀਂ ਚੁਣ ਸਕੀ। ਹਾਲ ਹੀ ’ਚ ਸੁਸ਼ਮਿਤਾ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

ਇਹ ਵੀ ਪੜ੍ਹੋ : ਸ਼ਿਬਾਨੀ ਦਾਂਡੇਕਰ ਨੇ ਕਰਵਾਇਆ ਜ਼ਬਰਦਸਤ ਫ਼ੋਟੋਸ਼ੂਟ, ਤਸਵੀਰਾਂ ਦੇਖ ਕੇ ਰਹਿ ਜਾਣਗੀਆਂ ਅੱਖਾਂ ਖੁੱਲ੍ਹੀਆਂ

PunjabKesari

ਸੁਸ਼ਮਿਤਾ ਨੇ ਇਕ ਇੰਟਰਵਿਊ ’ਚ ਕਿਹਾ ਕਿ ‘ਖ਼ੁਸ਼ਕਿਸਮਤੀ ਨਾਲ ਮੇਰੀ ਜ਼ਿੰਦਗੀ ’ਚ  ਬਹੁਤ ਚੰਗੇ ਲੋਕ ਆਏ ਹਨ। ਮੈਂ ਵਿਆਹ ਨਹੀਂ ਕਰਵਾਇਆ ਕਿਉਂਕਿ ਉਹ ਸਾਰੇ ਨਿਰਾਸ਼ ਸਨ। ਮੇਰੇ ਬੱਚਿਆਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।ਜਦੋਂ ਮੈਂ ਰੇਨੀ ਨੂੰ ਗੋਦ ਲਿਆ ਤਾਂ ਉਸ ਦੀ ਜ਼ਿੰਦਗੀ ’ਚ ਕੋਈ ਨਹੀਂ ਸੀ। ਬਾਅਦ ’ਚ ਜੋ ਲੋਕ ਉਸ ਦੀ ਜ਼ਿੰਦਗੀ ’ਚ ਆਏ, ਉਨ੍ਹਾਂ ਨੂੰ ਇਹ ਸਮਝ ਨਹੀਂ ਆਇਆ ਕਿ ਉਸ ਦੀਆਂ ਤਰਜੀਹਾਂ ਕੀ ਸਨ। ਸੁਸ਼ਮਿਤਾ ਕਿਸੇ ਤੋਂ ਇਹ ਉਮੀਦ ਨਹੀਂ ਰੱਖਦੀ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਸਾਂਝੀਆਂ ਕਰੇ। ਪਰ ਕੋਈ ਉਹਨਾਂ ਤੋਂ ਖੋਹ ਲਵੇ, ਉਹ ਵੀ ਪਸੰਦ ਨਹੀਂ। ਉਸ ਦੀਆਂ ਧੀਆਂ ਨੂੰ ਉਮਰ ਤੱਕ ਉਸ ਦੀ ਲੋੜ ਹੈ।’

PunjabKesari

ਸੁਸ਼ਮਿਤਾ ਸੇਨ ਨੇ ਅੱਗੇ ਕਿਹਾ ਕਿ ‘ਮੇਰੇ ਬੱਚਿਆਂ ਨੇ ਉਨ੍ਹਾਂ ਲੋਕਾਂ ਨੂੰ ਸਵੀਕਾਰ ਕੀਤਾ ਹੈ ਜੋ ਮੇਰੀ ਜ਼ਿੰਦਗੀ ’ਚ ਆਏ ਸਨ। ਉਨ੍ਹਾਂ ਨੇ ਕਦੇ ਕਿਸੇ ਨੂੰ ਦੇਖ ਕੇ ਮੂੰਹ ਨਹੀਂ ਬਣਾਇਆ।ਸਭ ਦਾ ਸਤਿਕਾਰ ਕੀਤਾ। ਇਹ ਦੇਖਣ  ਵਾਲੀ ਸਭ ਤੋਂ ਸੋਹਣੀ ਚੀਜ਼ ਹੈ ਕਿ ਮੈਂ ਤਿੰਨ ਵਾਰ ਵਿਆਹ ਦੇ ਨੇੜੇ ਪਹੁੰਚੀ  ਸੀ ਪਰ ਤਿੰਨੋਂ ਵਾਰੀ ਪ੍ਰਰਮਾਤਮਾ ਨੇ ਮੈਨੂੰ ਬਚਾ ਲਿਆ।ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦੀ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਨਾਲ ਕਿੰਨੀਆਂ ਆਫ਼ਤਾਂ ਆਈਆਂ। ਪ੍ਰਰਮਾਤਮਾ ਮੇਰੀ ਰੱਖਿਆ ਕਰੇ, ਕਿਉਂਕਿ ਉਹ ਇਨ੍ਹਾਂ ਦੋਹਾਂ ਕੁੜੀਆਂ ਦੀ ਰੱਖਿਆ ਕਰ ਰਿਹਾ ਹੈ। ਉਹ ਮੇਰੇ ਨਾਲ ਕੁਝ ਵੀ ਗਲਤ ਨਹੀਂ ਹੋਣ ਦੇ ਸਕਦੇ ਹਨ।’

PunjabKesari

ਇਹ ਵੀ ਪੜ੍ਹੋ : ਪਤੀ ਦੀ ਪਹਿਲੀ ਬਰਸੀ ’ਤੇ ਮੰਦਿਰਾ ਨੇ ਰੱਖਿਆ ਗੁਰੂਦੁਆਰੇ ’ਚ ਅਖੰਡ ਪਾਠ, ਸੰਗਤਾਂ ਨੂੰ ਛਕਾਇਆ ਲੰਗਰ

ਤੁਹਾਨੂੰ ਦੱਸ ਦੇਈਏ ਕਿ ਸੁਸ਼ਮਿਤਾ ਸੇਨ ਨੇ ਸਾਲ 2000 ’ਚ ਧੀ ਰੇਨੇ ਅਤੇ 2020 ’ਚ ਅਲੀਸ਼ਾ ਨੂੰ ਗੋਦ ਲਿਆ ਸੀ। ਅਦਾਕਾਰਾ ਰੋਹਮਨ ਸ਼ਾਲ ਨਾਲ ਪਿਛਲੇ ਤਿੰਨ ਸਾਲਾਂ ਤੋਂ ਰਿਲੇਸ਼ਨਸ਼ਿਪ ’ਚ ਸੀ। ਸਾਲ 2021 ’ਚ ਦੋਹਾਂ ਦਾ ਬ੍ਰੇਕਅੱਪ ਹੋ ਗਿਆ।


Anuradha

Content Editor

Related News