ਭੈਣਾਂ ਨੂੰ ਡੋਲੀ ‘ਚ ਤੋਰਦੇ ਸਮੇਂ ਇੰਝ ਫੁੱਟ-ਫੁੱਟ ਕੇ ਰੋਏ ਸਨ ਸੁਸ਼ਾਂਤ ਸਿੰਘ ਰਾਜਪੂਤ, ਵੀਡੀਓਜ਼ ਵਾਇਰਲ

8/25/2020 1:03:24 PM

ਜਲੰਧਰ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਗੁੱਥੀ ਸੁਲਝਾਉਣ ਲਈ ਸੀ. ਬੀ. ਆਈ. ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਉਹਨਾਂ ਦਾ ਪਰਿਵਾਰ ਲਗਾਤਾਰ ਇਸ ਗੁੱਥੀ ਨੂੰ ਸੁਲਝਾਉਣ ਲਈ ਸੋਸ਼ਲ ਮੀਡੀਆ 'ਤੇ ਗੁਹਾਰ ਲਗਾ ਰਿਹਾ ਹੈ। ਇਸ ਸਭ ਦੇ ਚੱਲਦੇ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਦੇ ਰਿਸੈਪਸ਼ਨ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ 'ਚ ਸੁਸ਼ਾਂਤ ਸਿੰਘ ਰਾਜਪੂਤ ਆਪਣੇ ਪਰਿਵਾਰ ਨਾਲ ਕਵਾਲਟੀ ਟਾਈਮ ਬਿਤਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸੁਸ਼ਾਂਤ ਸਿੰਘ ਰਾਜਪੂਤ ਆਪਣੀ ਭੈਣ 'ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ।
ਸੁਸ਼ਾਂਤ ਦੀਆਂ ਇਹਨਾਂ ਥਰੋਬੈਕ ਵੀਡੀਓਜ਼ ਨੂੰ ਉਹਨਾਂ ਦੇ ਜੀਜੇ ਨੇ ਆਪਣੇ ਯੂਟਿਊਬ 'ਤੇ ਸਾਂਝਾ ਕੀਤਾ ਹੈ। ਇਸੇ ਤਰ੍ਹਾਂ ਸ਼ਵੇਤਾ ਸਿੰਘ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸ਼ਵੇਤਾ ਇਮੋਸ਼ਨਲ ਦਿਖਾਈ ਦਿੱਤੀ।

ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਪੁੱਜੀ ਮੁੰਬਈ ਪੁਲਸ ਤੇ CBI 
ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਕਰ ਰਹੀ ਸੀ. ਬੀ. ਆਈ. ਐਕਸ਼ਨ 'ਚ ਆ ਗਈ ਹੈ। ਬੀਤੇ ਦਿਨੀਂ ਸੁਸ਼ਾਂਤ ਮਾਮਲੇ 'ਚ ਪੁੱਛਗਿੱਛ ਲਈ ਰਿਆ ਚੱਕਰਵਰਤੀ ਤੇ ਉਸ ਦੇ ਪਿਤਾ ਨੂੰ ਸੰਮਨ ਭੇਜਿਆ ਗਿਆ ਸੀ। ਅੱਜ ਇਸੇ ਮਾਮਲੇ 'ਚ ਰਿਆ ਤੋਂ ਪੁੱਛਗਿੱਛ ਹੋ ਸਕਦੀ ਹੈ। ਮੁੰਬਈ ਪੁਲਸ ਦੀ ਇੱਕ ਟੀਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਪੁੱਜੀ ਸੀ। ਇੱਥੇ ਸੀ. ਬੀ. ਆਈ. ਦੀ ਇੱਕ ਟੀਮ ਪਹਿਲਾਂ ਤੋਂ ਹੀ ਮੌਜੂਦ ਸੀ। ਇਸ ਤੋਂ ਪਹਿਲਾਂ ਕੇਂਦਰੀ ਏਜੰਸੀ ਨੇ ਕੂਪਰ ਹਸਪਤਾਲ ਤੇ ਬਾਂਦਰਾ ਪੁਲਸ ਸਟੇਸ਼ਨ ਦਾ ਦੌਰਾ ਕੀਤਾ ਤੇ ਮਰਹੂਮ ਬਾਲੀਵੁੱਡ ਅਦਾਕਾਰ ਦੇ ਫਲੈਟਮੇਟ ਸਿਧਾਰਥ ਪਿਠਾਨੀ ਤੇ ਕੁਕ ਨੀਰਜ ਤੋਂ ਪੁੱਛਗਿੱਛ ਵੀ ਕੀਤੀ ਸੀ। ਦੋਵਾਂ ਨੂੰ ਨਾਲ ਲੈ ਕੇ ਸੀ. ਬੀ. ਆਈ. ਟੀਮ ਸੁਸ਼ਾਂਤ ਦੇ ਘਰ ਆਈ ਸੀ। ਨਿਊਜ ਏਜੰਸੀ ਪੀ. ਟੀ. ਆਈ. ਮੁਤਾਬਕ ਸੀ. ਬੀ. ਆਈ. ਟੀਮ ਫਲੈਟ 'ਚ ਕ੍ਰਾਈਮ ਸੀਨ ਰੀਕ੍ਰਿਏਟ ਕਰੇਗੀ। ਕੇਂਦਰੀ ਫੋਰੇਂਸਿਕ ਵਿਗਿਆਨ ਪ੍ਰਯੋਗਸ਼ਾਲਾ ਦੇ ਮਾਹਿਰਾਂ ਤੇ ਸੀ. ਬੀ. ਆਈ. ਅਧਿਕਾਰੀ ਇੱਥੇ ਸੱਤ ਤੋਂ ਜ਼ਿਆਦਾ ਵਾਹਨਾਂ 'ਚ ਪੁੱਜੇ ਸਨ। ਇਸ ਦੌਰਾਨ ਸੁਸ਼ਾਂਤ ਦੇ ਰਿਸ਼ਤੇਦਾਰ ਨੀਰਜ ਕੁਮਾਰ ਸਿੰਘ ਬਬਲੂ ਨੇ ਕਿਹਾ ਕਿ ਸੀ. ਬੀ. ਆਈ. ਜਾਂਚ ਸਹੀ ਦਿਸ਼ਾ 'ਚ ਕਰ ਰਹੀ ਹੈ। ਜਾਂਚ ਦੀ ਗਤੀ ਨੂੰ ਦੇਖਦੇ ਹੋਏ, ਅਸੀਂ ਉਮੀਦ ਕਰ ਰਹੇ ਹਨ ਕਿ ਦੋਸ਼ੀ ਗ੍ਰਿਫ਼ਤਾਰ ਕੀਤੇ ਜਾਣਗੇ। 

ਵੱਖ-ਵੱਖ ਟੀਮਾਂ ਨੇ ਸੁਸ਼ਾਂਤ ਦੇ ਘਰ ਕੰਮ ਕਰਨ ਵਾਲੇ ਲੋਕਾਂ ਦੇ ਬਿਆਨ ਕੀਤੇ ਦਰਜ 
ਦੱਸ ਦਈਏ ਕਿ ਸੀ. ਬੀ. ਆਈ. ਨੇ ਸ਼ੁੱਕਰਵਾਰ ਨੂੰ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਸੀ. ਬੀ. ਆਈ. ਨੇ ਮਾਮਲੇ ਦੀ ਜਾਂਚ ਲਈ ਕਈ ਟੀਮਾਂ ਦਾ ਗਠਨ ਕੀਤਾ ਹੈ। ਸ਼ੁੱਕਰਵਾਰ ਨੂੰ ਦੋ ਵੱਖ-ਵੱਖ ਟੀਮਾਂ ਨੇ ਸੁਸ਼ਾਂਤ ਦੇ ਘਰ ਕੰਮ ਕਰਨ ਵਾਲੇ ਦੋ ਲੋਕਾਂ ਦੇ ਬਿਆਨ ਦਰਜ ਕੀਤਾ। ਇਸ ਦੌਰਾਨ ਸੀ. ਬੀ. ਆਈ. ਦੀ ਇੱਕ ਟੀਮ ਨੇ ਨੀਰਜ ਤੋਂ ਪੁੱਛਗਿੱਛ ਕੀਤੀ। ਦੂਜੀ ਟੀਮ ਸੁਸ਼ਾਂਤ ਦੇ ਹਾਊਸ ਮੈਨੇਜਰ ਰਹੇ ਸੈਮੂਅਲ ਮਿਰਾਂਡਾ ਤੋਂ ਪੁੱਛਗਿੱਛ ਕਰਨ ਲਈ ਮਰੋਲ ਗਈ। ਨੀਰਜ ਤੇ ਮਿਰਾਂਡਾ ਤੋਂ ਸੀ. ਬੀ. ਆਈ. ਦੀ ਪੁੱਛਗਿੱਛ ਚਾਰ ਘੰਟਿਆਂ ਤੋਂ ਜ਼ਿਆਦਾ ਚਲੀ। 

ਜਾਣਕਾਰੀ ਮੁਤਾਬਕ ਸੀ. ਬੀ. ਆਈ. ਜੋਨ-9 ਸਾਬਕਾ ਡਿਪਟੀ ਕਮਿਸ਼ਨਰ ਪਰਮਜੀਤ ਦਹੀਆ ਤੋਂ ਕਰੇਗੀ। ਦਹੀਆ ਉਹੀ ਪੁਲਸ ਅਧਿਕਾਰੀ ਹਨ, ਜਿਨ੍ਹਾਂ ਨੂੰ ਫਰਵਰੀ 'ਚ ਸੁਸ਼ਾਂਤ ਦੇ ਜੀਜਾ ਓਪੀ ਸਿੰਘ ਨੇ ਸੰਦੇਸ਼ ਭੇਜ ਕੇ ਅਦਾਕਾਰ ਨੂੰ ਖ਼ਤਰੇ ਦੇ ਪ੍ਰਤੀ ਬੇਨਤੀ ਕੀਤੀ ਸੀ।


sunita

Content Editor sunita