ਸੁਸ਼ਾਂਤ ਦੇ ਦਿਹਾਂਤ ਨੂੰ ਪੂਰੇ ਹੋਏ 4 ਮਹੀਨੇ, ਭੈਣ ਸ਼ਵੇਤਾ ਨੇ ਸਾਂਝੀ ਕੀਤੀ ਇਹ ਵੀਡੀਓ

10/14/2020 2:34:10 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਨੂੰ ਅੱਜ ਪੂਰੇ 4 ਮਹੀਨੇ ਹੋ ਗਏ ਹਨ। ਸੁਸ਼ਾਂਤ ਦੀ ਮੌਤ ਦੀ ਗੁੱਥੀ ਨੂੰ ਸੀ. ਬੀ. ਆਈ, ਐੱਨ. ਸੀ. ਬੀ. ਅਤੇ ਈਡੀ ਸੁਲਝਾਉਣ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ ਪਰ ਜਾਂਚ ਏਜੰਸੀਆਂ ਹੁਣ ਤੱਕ ਕਿਸੇ ਸਿੱਟੇ 'ਤੇ ਨਹੀਂ ਪਹੁੰਚ ਸਕੀ ਹੈ। ਸੁਸ਼ਾਂਤ ਨੂੰ ਰਾਤ-ਦਿਨ ਯਾਦ ਕਰਦੇ ਪ੍ਰਸ਼ੰਸਕ ਅਤੇ ਪਰਿਵਾਰ ਨੇ ਅੱਜ ਇਕ ਵਾਰ ਫ਼ਿਰ ਤੋਂ ਆਪਣੇ 'ਗੁਲਸ਼ਨ' ਨੂੰ ਯਾਦ ਕੀਤਾ ਹੈ। ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕਿਰਤੀ ਨੇ ਇੰਸਟਾਗ੍ਰਾਮ 'ਤੇ ਇਕ ਅਣ-ਦੇਖਿਆ ਵੀਡੀਓ ਸਾਂਝਾ ਕੀਤਾ ਹੈ।
PunjabKesari
ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਦਿੱਤਾ ਹੈ, 'ਇਕ ਸੱਚੀ ਪ੍ਰੇਰਣਾ' ਅਤੇ ਹੈਸ਼ਟੈਗ ਹੈ #ImmortalSushant। ਸੁਸ਼ਾਂਤ ਸਿੰਘ ਰਾਜਪੂਤ ਦਾ ਇਹ ਵੀਡੀਓ ਇੰਸਪੀਰੇਸ਼ਨ ਵੀਡੀਓ ਹੈ। ਸੁਸ਼ਾਂਤ ਵੀਡੀਓ 'ਚ ਸਖ਼ਤ ਮਿਹਨਤ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਨੂੰ ਦੇਖਣ ਤੋਂ ਬਾਅਦ ਇਕ ਵਾਰ ਫ਼ਿਰ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਯਾਦ ਕਰਕੇ ਭਾਵੁਕ ਹੋ ਰਹੇ ਹਨ। ਸੁਸ਼ਾਂਤ ਦੀ ਭੈਣ ਸ਼ਵੇਤਾ ਲਗਾਤਾਰ ਸੋਸ਼ਲ ਮੀਡੀਆ ਦੇ ਜਰੀਏ ਆਪਣੇ ਭਰਾ ਨੂੰ ਨਿਆ ਦਿਵਾਉਣ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ। ਉਹ ਸੁਸ਼ਾਂਤ ਦੇ ਪ੍ਰਸ਼ੰਸਕ ਨੂੰ ਆਪਣੀ ਐਕਸਟੈਂਡੇਡ ਫੈਮਿਲੀ ਮੰਨਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ 'ਮਨ ਕੀ ਬਾਤ 4 SSR' ਇਨੀਸ਼ੀਏਟਿਵ ਲਈ ਵਾਇਸ ਮੈਸੇਜ ਭੇਜੇ। ਅੰਕਿਤਾ ਲੋਖੰਡੇ ਨੇ ਵੀ ਸ਼ਵੇਤਾ ਸਿੰਘ ਦੇ ਇਸ ਮੁਹਿੰਮ ਨੂੰ ਸਪੋਰਟ ਕੀਤਾ ਹੈ।
ਸ਼ਵੇਤਾ ਨੇ ਇਸ ਬਾਰੇ ਟਵੀਟ ਕਰਕੇ ਕਿਹਾ ਸੀ, 'ਮਨ ਕੀ ਬਾਤ ਫੌਰ ਨਿਆ ਅਤੇ ਸੱਚ ਲਈ ਆਪਣੀ ਆਵਾਜ਼ ਉਠਾਉਣ ਲਈ ਚੰਗਾ ਮੌਕਾ ਹੈ। ਅਸੀਂ ਇਸ ਦੇ ਜਰੀਏ ਇਕਜੁੱਟ ਰਹਿ ਸਕਦੇ ਹਨ ਤੇ ਦਿਖਾ ਸਕਦੇ ਹਨ ਕਿ ਜਨਤਾ ਇਨਸਾਫ਼ ਦਾ ਇਤਜ਼ਾਰ ਕਰ ਰਹੀ ਹੈ। ਮੈਂ ਆਪਣੇ ਇਸ ਪਰਿਵਾਰ ਦਾ ਧੰਨਵਾਦ ਵੀ ਕਰਨਾ ਚਾਵਾਂਗੀ, ਜਿਹੜੇ ਹਮੇਸ਼ਾ ਹੀ ਮੇਰੇ ਨਾਲ ਖੜ੍ਹੇ ਰਹੇ।'

ਦੱਸਣਯੋਗ ਹੈ ਕਿ ਇਸ ਦੇ ਜਰੀਏ ਪ੍ਰਸ਼ੰਸਕ ਸੁਸ਼ਾਂਤ ਨੂੰ ਇਨਸਾਫ਼ ਦਿਵਾਉਣ ਲਈ ਆਪਣੀ ਗੱਲ ਪੀ. ਐੱਮ. ਮੋਦੀ ਤੱਕ ਰਿਕਾਰਡ ਕਰਕੇ ਜਾਂ ਮੈਸੇਜ ਦੇ ਜਰੀਏ 'ਮਨ ਕੀ ਬਾਤ' ਦੇ ਆਨਲਾਈਨ ਪੋਰਟਲ 'ਚ ਭੇਜਣਗੇ।


sunita

Content Editor sunita