ਸੁਸ਼ਾਂਤ ਸਿੰਘ ਦੀ ਭੈਣ ਵੱਲੋਂ ਇਮੋਸ਼ਨਲ ਪੋਸਟ ਨੇ ਪ੍ਰਸ਼ੰਸਕਾਂ ਨੂੰ ਕੀਤਾ ਭਾਵੁਕ, ਲਿਖਿਆ-‘Saw Sushant In Dreams’

Saturday, Sep 17, 2022 - 11:46 AM (IST)

ਸੁਸ਼ਾਂਤ ਸਿੰਘ ਦੀ ਭੈਣ ਵੱਲੋਂ ਇਮੋਸ਼ਨਲ ਪੋਸਟ ਨੇ ਪ੍ਰਸ਼ੰਸਕਾਂ ਨੂੰ ਕੀਤਾ ਭਾਵੁਕ, ਲਿਖਿਆ-‘Saw Sushant In Dreams’

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ 2 ਸਾਲ ਤੋਂ ਵਧੇਰੇ ਦਾ ਸਮਾਂ ਹੋ ਗਿਆ  ਹੈ। ਪ੍ਰਸ਼ੰਸਕ ਅਤੇ ਪਰਿਵਾਰਕ ਮੈਂਬਰ ਅਜੇ ਵੀ ਸੁਸ਼ਾਂਤ ਸਿੰਘ ਨੂੰ ਯਾਦ ਕਰਦੇ ਰਹਿੰਦੇ ਹਨ ਅਤੇ ਉਸ ਦੀ ਮੌਤ ਦੇ ਸਦਮੇ ’ਚੋਂ ਬਾਹਰ ਨਹੀਂ ਆਏ। ਹਾਲ ਹੀ ’ਚ ਸੁਸ਼ਾਂਤ ਸਿੰਘ ਦੀ ਭੈਣ ਪ੍ਰਿਅੰਕਾ ਸਿੰਘ ਨੇ ਆਪਣੇ ਭਰਾ ਨੂੰ ਯਾਦ ਕਰਦੇ ਹੋਏ ਇਕ ਪੋਸਟ ਸਾਂਝੀ ਕੀਤੀ ਹੈ। ਜਿਸ ’ਚ ਦੇਖਕੇ ਹਰ ਕੋਈ ਭਾਵੁਕ ਹੋ ਰਿਹਾ ਹੈ। 

ਇਹ ਵੀ ਪੜ੍ਹੋ : 200 ਕਰੋੜ ਦਾ ਮਨੀ ਲਾਂਡਰਿੰਗ ਮਾਮਲਾ: ਦਿੱਲੀ ਪੁਲਸ ਨੇ ਨੋਰਾ ਫਤੇਹੀ ਨੂੰ ਦਿੱਤੀ ਕਲੀਨ ਚਿੱਟ!

ਪ੍ਰਿਅੰਕਾ ਨੇ ਲਿਖਿਆ ਕਿ ‘ਜ਼ਿੰਦਗੀ ਨੇ ਬੇਰਹਿਮੀ ਨਾਲ ਮੈਨੂੰ ਕਿਸੇ ਚੀਜ਼ ਤੋਂ ਇਨਕਾਰ ਕੀਤਾ ਹੈ, ਅਜਿਹਾ ਲਗਦਾ ਸੀ ਕਿ ਮੈਂ ਆਪਣੀ ਨੀਂਦ ਦੀ ਸ਼ਾਂਤੀ ਚੋਰੀ ਕਰ ਰਹੀ ਹਾਂ। ਤੁਹਾਡੇ ਸੰਗਤ ’ਚ ਇਕ ਆਰਾਮਦਾਇਕ ਮਾਹੌਲ, ਸਾਰੀਆਂ ਚੀਜ਼ਾਂ ਦੀ ਚਰਚਾ, ਤੁਹਾਡੇ ਮਨਪਸੰਦ ਪਰਫਿਊਮ ਅਤੇ ਖੁਸ਼ਬੂ ਮੇਰੇ ਚਾਰੇ ਪਾਸੇ ਰਹਿੰਦੀ ਹੈ, Saw Sushant In Dreams’

ਇਹ ਵੀ ਪੜ੍ਹੋ : ਦਾਦੀ ਸ਼ਰਮੀਲਾ ਟੈਗੋਰ ਦੀ ਬਾਇਓਪਿਕ ’ਚ ਕੰਮ ਕਰਨ ਨੂੰ ਲੈ ਕੇ ਬੋਲੀ ਸਾਰਾ, ਕਿਹਾ- ਮੈਂ ਇੰਨੀਂ ਖੂਬਸੂਰਤ ਨਹੀਂ ਹਾਂ

ਇਕ ਪ੍ਰਸ਼ੰਸਕ ਨੇ ਲਿਖਿਆ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਹੁਣ ਸਾਡੇ ਨੇੜੇ ਹੋ ਸੁਸ਼ਾਂਤ bcz ਪਹਿਲਾਂ ਅਸੀਂ ਤੁਹਾਨੂੰ ਸਿਰਫ਼ ਫ਼ਿਲਮਾਂ ’ਚ ਦੇਖਦੇ ਸੀ ਪਰ ਹੁਣ ਅਸੀਂ ਤੁਹਾਨੂੰ ਸਾਡੇ ’ਚ ਮਹਿਸੂਸ ਕਰਦੇ ਹਾਂ ਜਿਵੇਂ ਤੁਸੀਂ ਸਾਡੇ ਅੰਦਰੋਂ ਸਾਡਾ ਆਪਣਾ ਹਿੱਸਾ ਹੋ ਜੋ ਅਸੀਂ ਸਾਹ ਲੈ ਰਹੇ ਹਾਂ, ਸੁਸ਼ਾਂਤ ਨੂੰ ਸੁਫ਼ਨਿਆਂ ’ਚ ਦੇਖਿਆ।’

ਇਕ ਹੋਰ ਪ੍ਰਸ਼ੰਸਕ ਨੇ ਲਿਖਿਆ ਕਿ ‘ਸੁਸ਼ਾਂਤ ਨੂੰ ਸੁਫ਼ਨਿਆਂ ’ਚ ਦੇਖਿਆ, ਇਹ ਅਸਲ ਹੋਣਾ ਚਾਹੁੰਦਾ ਹਾਂ ਕਿਉਂਕਿ ਮੈਂ ਤੁਹਾਨੂੰ ਦੇਖਣਾ ਚਾਹੁੰਦਾ ਹਾਂ, ਤੁਹਾਨੂੰ ਇਕ ਵਾਰ ਗਲੇ ਲਗਾਉਣਾ ਚਾਹੁੰਦਾ ਹਾਂ ਅਤੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਸਾਰੇ ਤੁਹਾਨੂੰ ਕਿੰਨਾ ਪਿਆਰ ਕਰਦੇ ਹਾਂ।’

ਪ੍ਰਿਅੰਕਾ ਰਾਜਪੂਤ ਦੀ ਇਸ ਪੋਸਟ ਨੂੰ ਦੇਖ ਕੇ ਪ੍ਰੰਸ਼ਸਕ ਭਾਵੁਕ ਹੋ ਗਏ ਅਤੇ Saw Sushant In Dreams ਟੈਗ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਪ੍ਰਸ਼ੰਸਕਾਂ ਨੇ ਵੀ ਸੁਸ਼ਾਂਤ ਸਿੰਘ ਰਾਜਪੂਤ ਦੀ ਤਸਵੀਰ ਸਾਂਝੀ ਕੀਤੀ ਹੈ ਅਤੇ ਆਪਣੇ ਸੁਫ਼ਨਿਆਂ ਦਾ ਵੀ ਜ਼ਿਕਰ ਕੀਤਾ।


author

Shivani Bassan

Content Editor

Related News