ਸੁਸ਼ਾਂਤ ਦੀ ਫ਼ਿਲਮ ''ਦਿਲ ਬੇਚਾਰਾ'' ਦਾ ਟਰੇਲਰ ਰਿਲੀਜ਼, ਪਿਆਰ ਦੇ ਜਜ਼ਬਾਤਾਂ ਤੇ ਜ਼ਿੰਦਗੀ ਜਿਊਣ ਦੀ ਲਾਲਸਾ ਨੂੰ ਕਰਦੈ ਬਿਆਨ

07/07/2020 9:16:30 AM

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ 'ਦਿਲ ਬੇਚਾਰਾ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਇਹ ਆਖਰੀ ਫ਼ਿਲਮ ਸੀ। ਫ਼ਿਲਮ ਦੇ ਟਰੇਲਰ 'ਚ ਕੈਂਸਰ ਪੀੜਤ ਇੱਕ ਕੁੜੀ ਨੂੰ ਵਿਖਾਇਆ ਗਿਆ ਹੈ, ਜਿਸ ਨੂੰ ਇੱਕ ਮੁੰਡੇ ਯਾਨੀ ਕਿ ਸੁਸ਼ਾਂਤ ਰਾਜਪੂਤ ਨਾਲ ਪਿਆਰ ਹੋ ਜਾਂਦਾ ਹੈ। ਪਿਆਰ ਦੇ ਜਜ਼ਬਾਤਾਂ ਨੂੰ ਪੇਸ਼ ਕਰਦੀ ਇਸ ਫ਼ਿਲਮ 'ਚ ਜ਼ਿੰਦਗੀ ਨੂੰ ਜਿਊਣ ਦੇ ਜਜ਼ਬੇ ਨੂੰ ਪੇਸ਼ ਕੀਤਾ ਗਿਆ ਹੈ। ਇਸ ਫ਼ਿਲਮ ਦਾ ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਇਸ ਫਿਲਮ ਨਾਲ ਮੁਕੇਸ਼ ਛਾਬਰਾ ਬਤੌਰ ਡਾਇਰੈਕਟਰ ਡੇਬਿਊ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਬਤੌਰ ਕਾਸਟਿੰਗ ਡਾਇਰੈਕਟਰ ਕਾਫ਼ੀ ਨਾਂ ਬਣਾ ਚੁੱਕੇ ਹਨ। ਉਹ ਸੁਸ਼ਾਂਤ ਦੇ ਕਰੀਬੀ ਦੋਸਤਾਂ 'ਚੋਂ ਸਨ, ਜੋ ਆਖ਼ਿਰੀ ਸਮੇਂ 'ਚ ਉਨ੍ਹਾਂ ਦੇ ਨਾਲ ਰਹੇ। ਪੁਲਸ ਨੇ ਸੁਸ਼ਾਂਤ ਦੇ ਕੇਸ 'ਚ ਮੁਕੇਸ਼ ਛਾਬਰਾ ਤੋਂ ਵੀ ਪੁੱਛਗਿੱਛ ਕੀਤੀ ਹੈ। ਉੱਥੇ ਹੀ ਮੁਕੇਸ਼ ਇਲਾਵਾ ਬਤੌਰ ਲੀਡ ਅਭਿਨੇਤਰੀ ਸੰਜਨਾ ਸੰਘੀ ਲਈ ਵੀ ਇਹ ਫ਼ਿਲਮ ਬਨਣ ਵਾਲੀ ਹੈ। ਹਾਲਾਂਕਿ ਸੰਜਨਾ ਨੇ ਹਾਲ ਹੀ 'ਚ ਮੁੰਬਈ ਤੋਂ ਆਪਣੇ ਹੋਮ-ਟਾਊਨ ਜਾਣ ਦਾ ਫ਼ੈਸਲਾ ਲਿਆ ਹੈ। ਹੁਣ ਦੇਖਣਾ ਹੈ ਕਿ ਦਰਸ਼ਕਾਂ ਨੂੰ ਇਹ ਜੋੜੀ ਕਿੰਨੀ ਪਸੰਦ ਆਉਂਦੀ ਹੈ। ਸੰਜਨਾ ਸੰਘੀ ਲਈ ਵੀ ਇਹ ਵੱਡੀ ਫ਼ਿਲਮ ਹੈ।

ਦੱਸਣਯੋਗ ਹੈ ਕਿ ਸੰਜਨਾ ਨੇ ਇਸ ਫ਼ਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਸਕ੍ਰੀਨ ਸਾਂਝੀ ਕੀਤੀ ਹੈ। ਟੀ. ਵੀ. ਵਿਗਿਆਪਨ ਦੀ ਦੁਨੀਆ 'ਚ ਆਪਣਾ ਨਾਂ ਬਣਾਉਣ ਵਾਲੀ ਸੰਜਨਾ ਇਸ ਤੋਂ ਪਹਿਲਾਂ 'ਫੁਕਰੇ ਰਿਟਰਨਸ', 'ਰੌਕਸਟਾਰ' ਅਤੇ 'ਹਿੰਦੀ ਮੀਡੀਅਮ' ਜਿਹੀਆਂ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਹੈ। ਹਾਲਾਂਕਿ ਬਤੌਰ ਲੀਡ Actress ਉਨ੍ਹਾਂ ਦੀ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਸੰਜਨਾ ਇਕ ਪੋਸਟ ਰਾਹੀਂ ਇਸ਼ਾਰਾ ਕੀਤਾ ਕਿ ਉਹ ਮੁੰਬਈ ਛੱਡ ਕੇ ਜਾ ਚੁੱਕੀ ਹੈ।


sunita

Content Editor

Related News