ਹੱਥ ਨਾ ਹੋਣ ਦੇ ਬਾਵਜੂਦ ਪ੍ਰਸ਼ੰਸਕ ਨੇ ਬਣਾਇਆ ਸੁਸ਼ਾਂਤ ਦਾ ਮੁਸਕਰਾਉਂਦਾ ਹੋਇਆ ਸਕੈੱਚ, ਵੀਡੀਓ ਵਾਇਰਲ

Saturday, Jun 27, 2020 - 10:20 AM (IST)

ਹੱਥ ਨਾ ਹੋਣ ਦੇ ਬਾਵਜੂਦ ਪ੍ਰਸ਼ੰਸਕ ਨੇ ਬਣਾਇਆ ਸੁਸ਼ਾਂਤ ਦਾ ਮੁਸਕਰਾਉਂਦਾ ਹੋਇਆ ਸਕੈੱਚ, ਵੀਡੀਓ ਵਾਇਰਲ

ਮੁੰਬਈ (ਬਿਊਰੋ) — ਬਾਲੀਵੁੱਡ ਦੇ ਬਿਹਤਰੀਨ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਇਸ ਦੁਨੀਆਂ ਤੋਂ ਗਏ ਕਈ ਦਿਨ ਹੋ ਗਏ ਹਨ ਪਰ ਫੈਨਜ਼ ਦਾ ਦਿਲ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰ ਰਿਹਾ ਹੈ। ਇਸ ਕਰਕੇ ਉਨ੍ਹਾਂ ਦੇ ਕਈ ਪ੍ਰਸ਼ੰਸਕ ਆਪੋ-ਆਪਣੇ ਢੰਗ ਦੇ ਨਾਲ ਸੁਸ਼ਾਂਤ ਸਿੰਘ ਰਾਜਪੂਤ ਲਈ ਆਪਣਾ ਪਿਆਰ ਜ਼ਾਹਿਰ ਕਰ ਰਹੇ ਹਨ। ਅਜਿਹੇ 'ਚ ਇੱਕ ਪ੍ਰਸ਼ੰਸਕ ਵੱਲੋਂ ਬਣਿਆ ਸਕੈੱਚ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 

@sushantsinghrajput sir always stay in our heart ❤️ . .. . #pencilsketch #sushantsinghrajput #sushant #portrait #pencildrawing #penartwork #sushantsingh #bollywoodactor #drawingchallenge #tribute #kangnaranaut #dhavalkhatri #uniqueart #uniquesketch #uniquedhavalkhatri #dhavalkhatripaint #dhavalkhatriart #dhavalkhatrisketch #pencilartwork #pencilsart Ting...❤️💎

A post shared by Dhaval Khatri (@uniquedhavalkhatri) on Jun 24, 2020 at 12:06am PDT

ਦੱਸ ਦਈਏ ਇਸ ਚਿੱਤਰਕਾਰ ਦੇ ਹੱਥ ਨਹੀਂ ਹਨ ਪਰ ਫਿਰ ਵੀ ਉਨ੍ਹਾਂ ਨੇ ਆਪਣੀ ਕਲਾ ਨਾਲ ਸੁਸ਼ਾਂਤ ਸਿੰਘ ਰਾਜਪੂਤ ਸਕੈੱਚ ਬਣਾਇਆ ਹੈ। ਇਸ ਸਕੈੱਚ 'ਚ ਸੁਸ਼ਾਂਤ ਸਿੰਘ ਰਾਜਪੂਤ ਦਾ ਮੁਸਕਰਾਉਂਦਾ ਹੋਇਆ ਚਿਹਰਾ ਸਭ ਨੂੰ ਭਾਵੁਕ ਕਰ ਰਿਹਾ ਹੈ। ਪ੍ਰਸ਼ੰਸਕ Dhaval Khatri ਵੱਲੋਂ ਦਿੱਤੀ ਇਸ ਸ਼ਰਧਾਂਜਲੀ ਨੂੰ ਲੋਕ ਆਪਣਾ ਪਿਆਰ ਤੇ ਸਤਿਕਾਰ ਦੇ ਰਹੇ ਹਨ।

ਦੱਸਣਯੋਗ ਹੈ ਕਿ 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ। ਉਹ ਆਪਣੇ ਪਿੱਛੇ ਆਪਣਾ ਪਰਿਵਾਰ ਤੇ ਪ੍ਰਸ਼ੰਸਕਾਂ ਨੂੰ ਕਦੇ ਨਾ ਭੁੱਲਣ ਵਾਲਾ ਦੁੱਖ ਦੇ ਗਏ ਹਨ। ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ 'ਦਿਲ ਬੇਚਾਰਾ' 24 ਜੁਲਾਈ ਨੂੰ ਡਿਜ਼ੀਟਲ ਪਲੇਟਫਾਰਮ 'ਤੇ ਰਿਲੀਜ਼ ਕੀਤੀ ਜਾਵੇਗੀ।


author

sunita

Content Editor

Related News