ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਹੁਣ ਹੋ ਸਕਦੀ ਹੈ ਰਿਆ ਚੱਕਰਵਰਤੀ ਦੀ ਗ੍ਰਿਫ਼ਤਾਰੀ

Wednesday, Jul 29, 2020 - 10:10 AM (IST)

ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਹੁਣ ਹੋ ਸਕਦੀ ਹੈ ਰਿਆ ਚੱਕਰਵਰਤੀ ਦੀ ਗ੍ਰਿਫ਼ਤਾਰੀ

ਮੁੰਬਈ (ਬਿਊਰੋ) — ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ ਕੇ ਸਿੰਘ ਨੇ ਪੁੱਤਰ ਦੀ ਕਥਿਤ ਪ੍ਰੇਮਿਕਾ ਅਤੇ ਅਦਾਕਾਰਾ ਰਿਆ ਚੱਕਰਵਰਤੀ ਅਤੇ ਉਸ ਦੇ ਪਰਿਵਾਰ 'ਤੇ ਗੰਭੀਰ ਦੋਸ਼ ਲਗਾਉਂਦਿਆਂ ਐੱਫ. ਆਈ. ਆਰ. ਦਰਜ ਕਰਵਾਈ ਹੈ। ਬਿਹਾਰ 'ਚ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਤੋਂ ਰਿਆ ਚੱਕਰਵਰਤੀ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ।
PunjabKesariਰਿਆ ਚੱਕਰਵਰਤੀ ਦੇ ਸਕਦੀ ਹੈ ਅੱਜ ਅਦਾਲਤ 'ਚ ਆਪਣੀ ਅਗਾਊਂ ਜਮਾਨਤ ਦੀ ਅਰਜ਼ੀ
ਮਿਲੀ ਜਾਣਕਾਰੀ ਮੁਤਾਬਕ, ਰਿਆ ਚੱਕਰਵਰਤੀ ਅੱਜ ਅਦਾਲਤ 'ਚ ਆਪਣੀ ਅਗਾਊਂ ਜਮਾਨਤ ਦੀ ਅਰਜ਼ੀ ਦੇ ਸਕਦੀ ਹੈ। ਬੀਤੀ ਰਾਤ ਮਸ਼ਹੂਰ ਵਕੀਲ ਸਤੀਸ਼ ਮਾਨੇ ਸ਼ਿੰਦੇ ਦੇ ਜੂਨੀਅਰ ਵਕੀਲ ਰਿਆ ਦੇ ਘਰ ਪਹੁੰਚੇ। ਜਾਣਕਾਰੀ ਅਨੁਸਾਰ ਰਿਆ ਚੱਕਰਵਰਤੀ ਨੇ ਵਕੀਲ ਨੂੰ ਆਪਣਾ ਕਨਸੇਂਟ ਸਾਈਨ ਕਰਕੇ ਦੇ ਦਿੱਤਾ ਹੈ, ਜਿਸ ਤੋਂ ਬਾਅਦ ਉਹ ਹੁਣ ਇਸ ਮਾਮਲੇ 'ਚ ਕਾਨੂੰਨੀ ਮਦਦ ਲੈ ਸਕਦੀ ਹੈ।
PunjabKesari
ਹਾਲਾਂਕਿ, ਅਜੇ ਇਹ ਅਧਿਕਾਰਤ ਤੌਰ 'ਤੇ ਖ਼ੁਲਾਸਾ ਨਹੀਂ ਹੋਇਆ ਹੈ ਕਿ ਰਿਆ ਜ਼ਮਾਨਤ ਲਈ ਕਦੋਂ ਅਤੇ ਕਿਸ ਅਦਾਲਤ 'ਚ ਅਰਜ਼ੀ ਦੇਵੇਗੀ। ਇਸ ਦੇ ਨਾਲ ਹੀ ਬਿਹਾਰ ਦੇ 4 ਪੁਲਸ ਅਧਿਕਾਰੀਆਂ ਦੀ ਟੀਮ ਵੀ ਮੁੰਬਈ ਪਹੁੰਚ ਗਈ ਹੈ, ਜੋ ਇਸ ਮਾਮਲੇ ਦੀ ਜਾਂਚ ਕਰੇਗੀ। ਅੱਜ ਬਿਹਾਰ ਪੁਲਸ ਇਸ ਮਾਮਲੇ 'ਚ ਮੁੰਬਈ ਪੁਲਸ ਦੁਆਰਾ ਕੀਤੀ ਜਾਂਚ ਦੇ ਦਸਤਾਵੇਜ਼ਾਂ ਦੀ ਮੰਗ ਕਰ ਸਕਦੀ ਹੈ।
PunjabKesari
11 ਮਹੀਨਿਆਂ ਤੋਂ ਰਿਆ ਖ਼ਰਚ ਰਹੀ ਸੀ ਸੁਸ਼ਾਂਤ ਦੇ ਪੈਸੇ
ਦੱਸ ਦਈਏ ਕਿ ਪਿਛਲੇ ਸਾਲ ਰਿਆ ਚੱਕਰਵਰਤੀ ਇੱਕ ਇਸ਼ਤਿਹਾਰ ਦੀ ਸ਼ੂਟਿੰਗ ਲਈ ਯੂਰਪ ਟੂਰ 'ਤੇ ਗਈ ਸੀ। ਉਸ ਸਮੇਂ ਟਿਕਟ ਨੂੰ ਛੱਡ ਕੇ ਸਾਰਾ ਖਰਚ ਸੁਸ਼ਾਂਤ ਸਿੰਘ ਰਾਜਪੂਤ ਨੇ ਹੀ ਕੀਤਾ ਸੀ। ਇਸ ਦੇ ਨਾਲ ਹੀ ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪਿਛਲੇ 11 ਮਹੀਨਿਆਂ ਤੋਂ ਰਿਆ ਸੁਸ਼ਾਂਤ ਦੇ ਅਕਾਊਂਟ ਤੋਂ ਕਾਫ਼ੀ ਰਕਮ ਆਪਣੇ 'ਤੇ ਖ਼ਰਚ ਕਰ ਰਹੀ ਸੀ। ਰਕਮ ਕਿੰਨੀ ਹੈ ਇਸ ਬਾਰੇ ਖ਼ੁਲਾਸਾ ਨਹੀਂ ਹੋਇਆ ਹੈ। ਪੁਲਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਰਕਮ ਕਿੰਨੀ ਕੁ ਸੀ।
PunjabKesari
ਰਿਆ ਚੱਕਰਵਰਤੀ ਨੇ ਅਮਿਤ ਸ਼ਾਹ ਨੂੰ ਵੀ ਕੀਤਾ ਸੀ ਇਹ ਟਵੀਟ
ਦੱਸ ਦਈਏ ਕਿ ਬੀਤੇ ਦਿਨੀਂ ਰਿਆ ਚੱਕਰਵਰਤੀ ਨੇ ਅਮਿਤ ਸ਼ਾਹ ਨੂੰ ਇੱਕ ਟਵੀਟ ਕਰਕੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਸੀ। ਉਸ ਨੇ ਇਸ ਸਬੰਧ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕਰਦੇ ਹੋਏ ਇੱਕ ਪੋਸਟ ਵੀ ਲਿਖੀ ਸੀ, ਜਿਸ 'ਚ ਉਸ ਨੇ ਲਿਖਿਆ ਸੀ, 'ਸਤਿਕਾਰਯੋਗ ਅਮਿਤ ਸ਼ਾਹ ਸਰ, ਮੈਂ ਸੁਸ਼ਾਂਤ ਸਿੰਘ ਰਾਜਪੂਤ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਹਾਂ। ਹੁਣ ਉਨ੍ਹਾਂ ਦੇ ਅਚਾਨਕ ਦਿਹਾਂਤ ਨੂੰ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਮੈਨੂੰ ਸਰਕਾਰ 'ਤੇ ਪੂਰਾ ਭਰੋਸਾ ਹੈ, ਹਾਲਾਂਕਿ ਨਿਆਂ ਦੇ ਹਿੱਤ 'ਚ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਸ਼ੁਰੂ ਕੀਤੀ ਜਾਵੇ। ਮੈਂ ਸਿਰਫ਼ ਇਹ ਜਾਣਨਾ ਚਾਹੁੰਦੀ ਹਾਂ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਸ ਦਬਾਅ 'ਚ ਇਹ ਕਦਮ ਉਠਾਇਆ।'


author

sunita

Content Editor

Related News