ਆਖ਼ਿਰ ਕਿਉਂ ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਥਾਣੇ ਪਹੁੰਚੇ ਫ਼ਿਲਮ ਆਲੋਚਕ ਰਾਜੀਵ ਮਸੰਦ, ਜਾਣੋ ਪੂਰਾ ਮਾਮਲਾ

07/21/2020 3:56:25 PM

ਮੁੰਬਈ (ਵੈੱਬ ਡੈਸਕ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਇੱਕ ਪਾਸੇ ਜਿਥੇ ਸੁਸ਼ਾਂਤ ਦੀ ਮੌਤ ਤੋਂ ਬਾਅਦ ਬਾਲੀਵੁੱਡ 'ਚ ਨੇਪੋਟਿਜ਼ਮ ਦਾ ਮੁੱਦਾ ਗਰਮਾ ਗਿਆ ਹੈ ਤਾਂ ਉਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ਸਮੇਤ ਕਈ ਸਿਤਾਰੇ ਇਸ ਮਾਮਲੇ 'ਚ ਸੀ. ਬੀ. ਆਈ. ਜਾਂਚ ਦੀ ਮੰਗ ਕਰ ਰਹੇ ਹਨ। ਹਾਲਾਂਕਿ ਮੁੰਬਈ ਪੁਲਸ ਵੀ ਇਸ ਮਾਮਲੇ ਦੀ ਜਾਂਚ ਤੇਜੀ ਨਾਲ ਕਰ ਰਹੀ ਹੈ। ਅਜਿਹੇ 'ਚ ਹੁਣ ਫ਼ਿਲਮ ਕ੍ਰਿਟਿਕ ਰਾਜੀਵ ਮਸੰਦ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਮਸ਼ਹੂਰ ਫ਼ਿਲਮ ਕ੍ਰਿਟਿਕ ਰਾਜੀਵ ਮਸੰਦ ਨੂੰ ਮੁੰਬਈ ਪੁਲਸ ਨੇ ਬਾਂਦਰਾ ਸਟੇਸ਼ਨ ਪੁੱਛਗਿੱਛ ਲਈ ਬੁਲਾਇਆ ਹੈ। ਰਾਜੀਵ ਦੀ ਬਾਂਦਰਾ ਪੁਲਸ ਸਟੇਸ਼ਨ ਪਹੁੰਚਣ ਦੀਆਂ ਤਸਵੀਰਾਂ ਵੀ ਏ. ਐੱਨ. ਆਈ ਨੇ ਜ਼ਾਰੀ ਕੀਤੀ ਹੈ। ਰਾਜੀਵ ਮਸੰਦ 'ਤੇ ਅਜਿਹਾ ਦੋਸ਼ ਹੈ ਕਿ ਉਨ੍ਹਾਂ ਨੇ ਜਾਣ ਬੁੱਝ ਕੇ ਸੁਸ਼ਾਂਤ ਦੀਆਂ ਫ਼ਿਲਮਾਂ ਨੂੰ ਨੈਗੇਟਿਵ ਰੇਟਿੰਗ ਦਿੱਤੀ ਸੀ। ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਪੁਲਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ, ਜਿਸ ਦੇ ਤਹਿਤ ਹੁਣ ਰਾਜੀਵ ਮਸੰਦ ਦਾ ਬਿਆਨ ਦਰਜ ਕੀਤਾ ਜਾ ਰਿਹਾ ਹੈ।

ਖ਼ਬਰਾਂ ਦੀ ਮੰਨੀਏ ਤਾਂ ਰਾਜੀਵ ਮਸੰਦ ਨੇ ਸੁਸ਼ਾਂਤ ਨੂੰ ਲੈ ਕੇ ਕਈ ਨੈਗੇਟਿਵ ਆਰਟੀਕਲ ਲਿਖੇ ਸਨ। ਨਾਲ ਹੀ ਸੁਸ਼ਾਂਤ ਦੀਆਂ ਫ਼ਿਲਮਾਂ ਨੂੰ ਨੈਗੇਟਿਵ ਰੇਟਿੰਗ ਵੀ ਦਿੱਤੀ ਸੀ। ਕਿਹਾ ਜਾ ਰਿਹਾ ਹੈ ਕਿ ਰਾਜੀਵ ਨੇ ਕੁਝ ਲੋਕਾਂ ਦੇ ਕਹਿਣ 'ਤੇ ਸੁਸ਼ਾਂਤ ਦੀਆਂ ਫ਼ਿਲਮਾਂ ਨੂੰ ਨੈਗੇਟਿਵ ਰੇਟਿੰਗ ਦਿੱਤੀ ਸੀ। ਇਸੇ ਮਾਮਲੇ 'ਚ ਪੁਲਸ ਨੇ ਪੁੱਛਗਿੱਛ ਲਈ ਰਾਜੀਵ ਮਸੰਦ ਨੂੰ ਬੁਲਾਇਆ ਹੈ। ਉਨ੍ਹਾਂ ਤੋਂ ਪੁੱਛਗਿੱਛ ਦੌਰਾਨ ਪਤਾ ਕੀਤਾ ਜਾਵੇਗਾ ਕਿ ਇਹ ਸਾਰੇ ਇਲਜ਼ਾਮ ਕਿੰਨੇ ਸਹੀਂ ਹਨ ਤੇ ਕਿੰਨੇ ਗਲਤ। ਉਥੇ ਹੀ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਰਾਜੀਵ ਤੋਂ ਇਲਾਵਾ ਵੀ ਕਈ ਨਾਮੀ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਹਾਲਾਂਕਿ ਪੁਲਸ ਹੁਣ ਕਿਸੇ ਨਤੀਜੇ 'ਤੇ ਨਹੀਂ ਪਹੁੰਚੀ ਹੈ।
PunjabKesari
ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਆਪਣੇ ਮੁੰਬਈ ਦੇ ਬਾਂਦਰਾ ਸਥਿਤ ਫਲੈਟ 'ਚ ਮ੍ਰਿਤ ਮਿਲੇ ਸਨ, ਜਿਸ ਤੋਂ ਬਾਅਦ ਲਗਾਤਾਰ ਪੁਲਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ। ਮਾਮਲੇ ਨੂੰ ਲੈ ਕੇ ਸੁਸ਼ਾਂਤ ਦੀ ਪ੍ਰੇਮਿਕਾ ਰਿਆ ਚੱਕਰਵਰਤੀ, ਸੁਸ਼ਾਂਤ ਦੇ ਮੈਨੇਜਰ ਸਿਧਾਰਥ ਪੀਠਾਨੀ, ਸੰਜੇ ਲੀਲਾ ਭੰਸਾਲੀ, ਆਦਿਤਿਆ ਚੋਪੜਾ ਤੇ ਸ਼ੇਖਰ ਕਪੂਰ ਵਰਗੇ ਕਈ ਵੱਡੇ ਸਿਤਾਰਿਆਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਸਾਰਿਆਂ ਦੇ ਬਿਆਨ ਦਰਜ ਕਰਕੇ ਪੁਲਸ ਅੱਗੇ ਦੀ ਕਾਰਵਾਈ 'ਚ ਜੁੱਟੀ ਹੋਈ ਹੈ।


sunita

Content Editor

Related News