ਵਕੀਲ ਦਾ ਦਾਅਵਾ: ਡਾਕਟਰ ਨੇ ਕਿਹਾ ਸੀ ''ਸੁਸ਼ਾਂਤ ਦੀਆਂ ਤਸਵੀਰਾਂ ਗਲਾ ਦਬਾਉਣ ਨਾਲ ਹੋਈ ਮੌਤ ਵੱਲ ਕਰਦੀਆਂ ਨੇ ਇਸ਼ਾਰਾ''

09/26/2020 1:19:02 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਦੇ ਵਕੀਲ ਵਿਕਾਸ ਸਿੰਘ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ ਆਖਿਲ ਭਾਰਤੀ ਆਯੁਰ ਵਿਗਿਆਨ ਸੰਸਥਾਨ (ਏਮਜ਼) ਟੀਮ ਦਾ ਹਿੱਸਾ ਰਹੇ ਡਾਕਟਰ ਨੇ ਬਹੁਤ ਪਹਿਲਾਂ ਮੈਨੂੰ ਦੱਸਿਆ ਸੀ ਕਿ ਮੈਂ ਉਨ੍ਹਾਂ ਨੂੰ ਜਿਹੜੀਆਂ ਤਸਵੀਰਾਂ ਭੇਜੀਆਂ ਸਨ, ਉਹ 200 ਫੀਸਦੀ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਇਹ ਮੌਤ ਗਲਾ ਦਬਾਉਣ ਨਾਲ ਹੋਈ ਸੀ ਨਾ ਕਿ ਫਾਹਾ ਲੈਣ ਨਾਲ। ਵਿਕਾਸ ਸਿੰਘ ਨੇ ਟਵੀਟ ਕੀਤਾ, 'ਖ਼ੁਦਕੁਸ਼ੀ ਲਈ ਉਕਸਾਉਣ ਨੂੰ ਐੱਸ. ਐੱਸ. ਆਰ. (ਸੁਸ਼ਾਂਤ ਸਿੰਘ ਰਾਜਪੂਤ) ਦੀ ਹੱਤਿਆ ਦੇ ਮਾਮਲੇ 'ਚ ਬਦਲਣ ਦਾ ਫੈਸਲਾ ਕਰਨ ਵਿਚ ਸੀ. ਬੀ. ਆਈ. ਦੇ ਦੇਰੀ ਨਾਲ ਨਿਰਾਸ਼ ਹੋ ਰਿਹਾ ਹਾਂ।'

ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਡਰੱਗਜ਼ ਐਂਗਲ ਸਾਹਮਣੇ ਆਉਣ ਤੋਂ ਬਾਅਦ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਰਾਡਾਰ ਉੱਤੇ ਆ ਗਏ ਹਨ। ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਿੱਥੇ ਅੱਜ ਐੱਨ. ਸੀ. ਬੀ. ਦੀ ਟੀਮ ਅਦਾਕਾਰਾ ਰਕੂਲਪ੍ਰੀਤ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ।

ਦੱਸਣਯੋਗ ਹੈ ਕਿ ਵੀਰਵਾਰ ਨੂੰ ਟੀ. ਵੀ. ਅਦਾਕਾਰਾਂ ਸਨਮ ਜੌਹਰ ਅਤੇ ਏਬੀਗੇਲ ਪਾਂਡੇ ਤੋਂ ਪੁੱਛਗਿੱਛ ਕਰਨ ਤੋਂ ਪਹਿਲਾਂ ਐੱਨ. ਸੀ. ਬੀ. ਨੇ ਉਨ੍ਹਾਂ ਦੇ ਘਰ ਉੱਤੇ ਛਾਪਾ ਮਾਰਿਆ ਸੀ। ਇਸ ਛਾਪੇਮਾਰੀ ਵਿਚ ਉਸ ਦੇ ਘਰੋਂ ਥੋੜ੍ਹੀ ਮਾਤਰਾ ਵਿਚ ਭੰਗ ਬਰਾਮਦ ਕੀਤੀ ਗਈ ਸੀ। ਐੱਨ. ਸੀ. ਬੀ. ਨੇ ਦੋਵਾਂ ਅਦਾਕਾਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਪਰ ਉਨ੍ਹਾਂ ਨੂੰ ਅਜੇ ਤਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਐੱਨ. ਸੀ. ਬੀ. ਦੇ ਸੂਤਰਾਂ ਅਨੁਸਾਰ ਇਨ੍ਹਾਂ ਦੋਵਾਂ ਤੋਂ ਅਜੇ ਪੁੱਛਗਿੱਛ ਕਰਨੀ ਬਾਕੀ ਹੈ ਅਤੇ ਜਲਦੀ ਹੀ ਇਨ੍ਹਾਂ ਨੂੰ ਦੁਬਾਰਾ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ।
 


sunita

Content Editor

Related News