ਭੈਣ ਨੇ ਸਾਂਝੀਆਂ ਕੀਤੀਆਂ ਸੁਸ਼ਾਂਤ ਦੀਆਂ ਅਣਦੇਖੀਆਂ ਤਸਵੀਰਾਂ, ਜਨਮਦਿਨ ਮੌਕੇ ਪ੍ਰਸ਼ੰਸਕ ਹੋਏ ਭਾਵੁਕ

Thursday, Jan 21, 2021 - 02:55 PM (IST)

ਭੈਣ ਨੇ ਸਾਂਝੀਆਂ ਕੀਤੀਆਂ ਸੁਸ਼ਾਂਤ ਦੀਆਂ ਅਣਦੇਖੀਆਂ ਤਸਵੀਰਾਂ, ਜਨਮਦਿਨ ਮੌਕੇ ਪ੍ਰਸ਼ੰਸਕ ਹੋਏ ਭਾਵੁਕ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅੱਜ ਬੇਸ਼ੱਕ ਸਾਡੇ ਸਾਰਿਆਂ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਨਾਲ ਜੁੜੀਆਂ ਯਾਦਾਂ ਪ੍ਰਸ਼ੰਸਕਾਂ ਦੇ ਦਿਲਾਂ ’ਚ ਅਜੇ ਵੀ ਜ਼ਿੰਦਾ ਹਨ ਤੇ ਸ਼ਾਇਦ ਹਮੇਸ਼ਾ ਰਹਿਣਗੀਆਂ। ਅੱਜ ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮਦਿਨ ਹੈ। ਅਦਾਕਾਰ ਤਾਂ ਹੁਣ ਇਸ ਦੁਨੀਆ ’ਚ ਨਹੀਂ ਹਨ ਪਰ ਜੇਕਰ ਹੁੰਦੇ ਤਾਂ ਉਹ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹੁੰਦੇ।

ਚਾਰ ਭੈਣਾਂ ਦੇ ਇਕਲੌਤੇ ਭਰਾ ਤੇ ਬਾਲੀਵੁੱਡ ਦੇ ਬਿਹਤਰੀਨ ਅਦਾਕਾਰ ਸੁਸ਼ਾਂਤ ਨੇ 14 ਜੂਨ, 2020 ਨੂੰ ਹਮੇਸ਼ਾ-ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ। ਸੁਸ਼ਾਂਤ ਦੇ ਦਿਹਾਂਤ ਤੋਂ ਬਾਅਦ ਅੱਜ ਉਨ੍ਹਾਂ ਦਾ ਪਹਿਲਾ ਜਨਮਦਿਨ ਹੈ ਤੇ ਅੱਜ ਉਨ੍ਹਾਂ ਦੇ ਪ੍ਰਸ਼ੰਸਕ ਉਸ ਨੂੰ ਬਹੁਤ ਯਾਦ ਕਰ ਰਹੇ ਹਨ।

ਟਵਿਟਰ ’ਤੇ ਲਗਾਤਾਰ #SushantDay ਤੇ #SSRBirthday ਟਰੈਂਡ ਕਰ ਰਿਹਾ ਹੈ। ਪ੍ਰਸ਼ੰਸਕ ਇਸ ਹੈਸ਼ਟੈਗ ਨਾਲ ਸੁਸ਼ਾਂਤ ਨੂੰ ਯਾਦ ਕਰ ਰਹੇ ਹਨ ਤੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਅਦਾਕਾਰ ਦੇ ਜਨਮਦਿਨ ’ਤੇ ਜਦੋਂ ਪ੍ਰਸ਼ੰਸਕ ਉਨ੍ਹਾਂ ਨੂੰ ਇੰਨਾ ਯਾਦ ਕਰ ਰਹੇ ਹਨ ਤਾਂ ਸੋਚੋ ਪਰਿਵਾਰ ਉਨ੍ਹਾਂ ਨੂੰ ਕਿੰਨਾ ਯਾਦ ਕਰ ਰਿਹਾ ਹੋਵੇਗਾ। ਸੁਸ਼ਾਂਤ ਦੇ ਇਸ ਖ਼ਾਸ ਦਿਨ ’ਤੇ ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਸੁਸ਼ਾਂਤ ਦੀ ਜ਼ਿੰਦਗੀ ਦੇ ਕੁਝ ਖੁਸ਼ੀਆਂ ਭਰੇ ਪਲ ਦਿਖਾਈ ਦੇ ਰਹੇ ਹਨ।

ਤਸਵੀਰ ਸਾਂਝੀ ਕਰਦਿਆਂ ਸ਼ਵੇਤਾ ਲਿਖਦੀ ਹੈ, ‘ਬਹੁਤ ਸਾਰਾ ਪਿਆਰ ਭਰਾ। ਤੁਸੀਂ ਮੇਰਾ ਇਕ ਹਿੱਸਾ ਹੋ ਤੇ ਹਮੇਸ਼ਾ ਹੀ ਰਹੋਗੇ।’

 
 
 
 
 
 
 
 
 
 
 
 
 
 
 
 

A post shared by Shweta Singh kirti (SSK) (@shwetasinghkirti)

ਇਸ ਤੋਂ ਇਲਾਵਾ ਇਕ ਹੋਰ ਤਸਵੀਰ ਸ਼ਵੇਤਾ ਵਲੋਂ ਸਾਂਝੀ ਕੀਤੀ ਗਈ ਹੈ, ਜੋ ਸੁਸ਼ਾਂਤ ਦੇ ਬਚਪਨ ਦੀ ਹੈ ਤੇ ਉਹ ਆਪਣੀ ਮਾਂ ਦੀ ਗੋਦ ’ਚ ਹਨ। ਇਸ ਤਸਵੀਰ ਨਾਲ ਸ਼ਵੇਤਾ ਨੇ ਲਿਖਿਆ, ‘ਇਹ ਮੁਸਕੁਰਾਹਟ ਹਰ ਇਕ ਦਿਲ ਨੂੰ ਪਸੀਜ ਦੇਵੇਗੀ। ਹੈਪੀ #SushantDay.’

 
 
 
 
 
 
 
 
 
 
 
 
 
 
 
 

A post shared by Shweta Singh kirti (SSK) (@shwetasinghkirti)

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News