ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਹੁਣ ਅਦਾਕਾਰ ਤਰੁਨ ਖੰਨਾ ਦਾ ਫੁੱਟਿਆ ਗੁੱਸਾ, ਆਖੀਆਂ ਇਹ ਗੱਲਾਂ (ਵੀਡੀਓ)
Saturday, Jul 11, 2020 - 09:52 AM (IST)

ਜਲੰਧਰ(ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਮਾਮਲੇ ਨੂੰ ਇੱਕ ਮਹੀਨਾ ਹੋਣ ਵਾਲਾ ਹੈ। ਇਸ ਮਾਮਲੇ 'ਚ ਬੀਤੇ ਦਿਨ ਕਈ ਸੈਲੀਬ੍ਰੇਟੀਜ਼ ਖ਼ਿਲਾਫ ਦਾਇਰ ਕੀਤੀਆਂ ਪਟੀਸ਼ਨਾਂ ਨੂੰ ਬਿਹਾਰ ਦੀ ਸੀ. ਜੀ. ਐੱਮ. ਕੋਰਟ ਨੇ ਖਾਰਜ ਕਰ ਦਿੱਤਾ ਹੈ ਪਰ ਸੁਸ਼ਾਂਤ ਨੂੰ ਚਾਹੁਣ ਵਾਲੇ ਇਸ ਮਾਮਲੇ ਨੂੰ ਲੈ ਕੇ ਸੁਸ਼ਾਂਤ ਲਈ ਨਿਆਂ ਦੀ ਮੰਗ ਕਰ ਰਹੇ ਹਨ। ਉਨ੍ਹਾਂ 'ਚੋਂ ਹੀ ਇੱਕ ਹਨ ਤਰੁਨ ਖੰਨਾ, ਜੋ ਸੁਸ਼ਾਂਤ ਸਿੰਘ ਰਾਜਪੂਤ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ।
ਤਰੁਨ ਖੰਨਾ ਨੇ ਇਸ ਮਾਮਲੇ 'ਚ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਤਰੁਨ ਖੰਨਾ ਹਿੰਦੀ ਸੀਰੀਅਲਸ ਅਤੇ ਫ਼ਿਲਮਾਂ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਹੁਣ ਇਕ ਮਹੀਨਾ ਹੋਣ ਵਾਲਾ ਹੈ। ਇਸ ਇੱਕ ਮਹੀਨੇ 'ਚ ਪੁਲਸ ਦੁਆਰਾ 30 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਪਰ ਸੁਸ਼ਾਂਤ ਦੇ ਇਸ ਚੁੱਕੇ ਹੋਏ ਕਦਮ ਤੱਕ ਪਹੁੰਚਣ ਦਾ ਕੋਈ ਠੋਸ ਕਾਰਨ ਨਹੀਂ ਪਤਾ ਚੱਲਿਆ।
CBI investigation for sushant singh rajput @justiceforsushantsinghrajput._ @e24official
A post shared by Tarun Khanna (@tarunkhanna23.tk) on Jul 6, 2020 at 9:31am PDT
ਦੱਸਣਯੋਗ ਹੈ ਸ਼ੇਖਰ ਸੁਮਨ, ਕੰਗਨਾ ਰਣੌਤ ਤੋਂ ਲੈ ਕੇ ਰੂਪਾ ਗਾਂਗੁਲੀ ਅਤੇ ਰਤਨ ਰਾਜਪੂਤ ਵਰਗੇ ਸਿਤਾਰਿਆਂ ਤੋਂ ਬਾਅਦ ਹੁਣ ਟੀ. ਵੀ. ਅਦਾਕਾਰ ਖੰਨਾ ਵੀ ਸ਼ੁਸ਼ਾਤ ਦੀ ਮੌਤ ਬਾਰੇ ਸੀ. ਬੀ. ਆਈ. ਜਾਂਚ ਦੀ ਮੰਗ ਕਰ ਰਹੇ ਹਨ।