ਖੁੱਲ੍ਹਣ ਲੱਗੀਆਂ ਸੁਸ਼ਾਂਤ ਦੀ ਮੌਤ ਦੇ ਰਾਜ਼ ਦੀਆਂ ਪਰਤਾਂ, ਹੁਣ ਕਦੇ ਵੀ ਹੋ ਸਕਦੀ ਹੈ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ

09/05/2020 5:34:26 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਹਾਊਸ ਮੈਨੇਜਰ ਸੈਮੁਅਲ ਮਿਰਾਂਡਾ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਜਲਦ ਹੀ ਰੀਆ ਦੀ ਵੀ ਗ੍ਰਿਫ਼ਤਾਰੀ ਸੰਭਵ ਹੈ। ਸੁਸ਼ਾਂਤ ਸਿੰਘ ਦੇ ਮੌਤ ਕੇਸ 'ਚ ਸੀ. ਬੀ. ਆਈ, ਈਡੀ ਸਮੇਤ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ। ਕੇਂਦਰੀ ਜਾਂਚ ਏਜੰਸੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ 'ਚ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਅਤੇ ਸੁਸ਼ਾਂਤ ਦਾ ਹਾਊਸ ਮੈਨੇਜਰ ਸੈਮੁਅਲ ਮਿਰਾਂਡਾ ਦੀ ਭੂਮਿਕਾ ਸਾਹਮਣੇ ਆ ਰਹੀ ਹੈ। ਉਸ ਦੇ ਆਧਾਰ 'ਤੇ ਜਲਦ ਹੀ ਰੀਆ ਚੱਕਰਵਰਤੀ ਦੀ ਵੀ ਗ੍ਰਿਫ਼ਤਾਰੀ ਕੀਤੀ ਜਾ ਸਕਦੀ ਹੈ।

ਸੈਮੁਅਲ ਮਿਰਾਂਡਾ ਨੇ ਕੀਤੇ ਕਈ ਖ਼ੁਲਾਸੇ
ਦਰਅਸਲ ਇਸ ਮਾਮਲੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਸੂਤਰਾਂ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ ਕਿ ਸੈਮੁਅਲ ਮਿਰਾਂਡਾ ਨੇ ਪੁੱਛਗਿੱਛ ਦੌਰਾਨ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਉਹ ਸੁਸ਼ਾਂਤ ਲਈ ਡਰੱਗ ਖ਼ਰੀਦ ਦਾ ਸੀ।
ਐੱਨ. ਸੀ. ਬੀ. ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਨਸ਼ਾ ਤਸਕਰ ਅਬਦੁਲ ਬਾਸਿਤ ਤੋਂ ਪੁੱਛਗਿੱਛ ਕੀਤੀ ਉਸ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਸ਼ੌਵਿਕ ਚੱਕਰਵਰਤੀ ਦੇ ਆਦੇਸ਼ਾਂ ਅਤੇ ਉਸ ਦੇ ਨਿਰਦੇਸ਼ 'ਤੇ ਉਹ ਨਸ਼ੇ ਦਾ ਸਾਮਾਨ ਖ਼ਰੀਦ ਦਾ ਸੀ।

ਕੌਣ ਕਿਹੜੀਆਂ ਧਾਰਾਵਾਂ ਦੇ ਤਹਿਤ ਕੀਤਾ ਗਿਆ ਹੈ ਗ੍ਰਿਫ਼ਤਾਰ
ਐੱਨ. ਸੀ. ਬੀ. ਨੇ ਸ਼ੌਵਿਕ ਚੱਕਰਵਰਤੀ ਨੂੰ ਐੱਨ. ਡੀ. ਪੀ. ਐੱਸ. ਦੀ ਧਾਰਾ 20 (ਬੀ), 28, 29, 27 (ਏ) ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਧਾਰਾਵਾਂ ਦੇ ਤਹਿਤ ਨਸ਼ੇ ਦਾ ਸਮਾਨ ਭਾਵ ਨਸ਼ੀਲਾ ਪਦਾਰਥਾਂ ਦਾ ਪ੍ਰਯੋਗ, ਨਸ਼ੀਲਾ ਪਦਾਰਥਾਂ ਨੂੰ ਇਕੱਠਾ ਕਰਨਾ, ਇਸ ਦੇ ਨਾਲ ਹੀ ਨਸ਼ੀਲਾ ਪਦਾਰਥਾਂ ਦਾ ਟਰਾਂਸਪੋਰਟੇਸ਼ਨ ਕਰਨਾ, ਉਸ ਦੇ ਦਾਇਰੇ 'ਚ ਆਉਂਦਾ ਹੈ। ਸ਼ਨੀਵਾਰ ਨੂੰ ਸ਼ੌਵਿਕ ਅਤੇ ਮਿਰਾਂਡਾ ਨੂੰ ਮੁੰਬਈ ਸਥਿਤ ਸਥਾਨਕ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਉਸ ਤੋਂ ਬਾਅਦ ਐੱਨ. ਸੀ. ਬੀ. ਦੀ ਟੀਮ ਜਾਂਚ ਕਰਨ ਲਈ ਰਿਮਾਂਡ ਲਵੇਗੀ ਅਤੇ ਵਿਸਥਾਰ ਨਾਲ ਅੱਗੇ ਦੀ ਤਫ਼ਤੀਸ਼ ਕਰੇਗੀ।

ਆਸਟਰੇਲੀਆ ਤੇ ਕੈਲੇਫੋਰਨੀਆ 'ਚ ਪ੍ਰਸ਼ੰਸਕਾਂ ਨੇ ਕੀਤੀ ਸੀ ਇਨਸਾਫ ਦੀ ਮੰਗ
ਸੁਸ਼ਾਂਤ ਸਿੰਘ ਰਾਜਪੂਤ ਨੂੰ ਇਨਸਾਫ ਦੀ ਮੰਗ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਵੱਧ ਗਈ ਹੈ। ਅਦਾਕਾਰ ਦੀ ਮੌਤ ਤੋਂ ਬਾਅਦ ਉਸ ਦੀ ਫੈਨ ਫਾਲੋਇੰਗ ਵੱਡੇ ਪੱਧਰ 'ਤੇ ਵੱਧ ਗਈ ਹੈ। ਅਜਿਹੀ ਸਥਿਤੀ 'ਚ ਸੁਸ਼ਾਂਤ ਦੇ ਪ੍ਰਸ਼ੰਸਕ ਵੀ ਬਾਲੀਵੁੱਡ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ।
ਹਾਲ ਹੀ 'ਚ ਆਸਟਰੇਲੀਆ ਅਤੇ ਕੈਲੇਫੋਰਨੀਆ 'ਚ ਸੁਸ਼ਾਂਤ ਸਿੰਘ ਰਾਜਪੂਤ ਲਈ ਇਨਸਾਫ ਦੀ ਮੰਗ ਕਰਦਿਆਂ ਕੁਝ ਵੀਡੀਓ ਅਤੇ ਪੋਸਟਰ ਸਾਹਮਣੇ ਆਏ ਸਨ। ਹੁਣ ਕੁਝ ਅਜਿਹਾ ਹੀ ਬ੍ਰਿਟੇਨ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸੁਸ਼ਾਂਤ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਦਾਕਾਰ ਦੇ ਪ੍ਰਸ਼ੰਸਕਾਂ ਨੇ 'ਜਸਟਿਸ ਫਾਰ ਸੁਸ਼ਾਂਤ' ਨਾਮ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਸੁਸ਼ਾਂਤ ਦੇ ਪ੍ਰਸ਼ੰਸਕ ਹੁਣ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਸੜਕਾਂ 'ਤੇ ਆਉਣ ਦੀਆਂ ਧਮਕੀਆਂ ਦੇ ਰਹੇ ਹਨ।
 

ਬ੍ਰਿਟੇਨ ਦੀਆਂ ਸੜਕਾਂ 'ਤੇ ਨਿਕਲੇ ਸੁਸ਼ਾਂਤ ਦੇ ਪ੍ਰਸ਼ੰਸਕ
ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾ ਦਾ ਬ੍ਰਿਟੇਨ 'ਚ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਸੁਸ਼ਾਂਤ ਦੇ ਪ੍ਰਸ਼ੰਸਕਾਂ ਨੇ 14 ਸਤੰਬਰ ਨੂੰ ਮਲਟੀਪਲੈਕਸ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਯੋਜਨਾ ਵੀ ਬਣਾਈ ਹੈ। 14 ਸਤੰਬਰ ਨੂੰ ਲੰਡਨ ਦੇ ਇੱਕ ਸਿਨੇਮਾ ਹਾਲ ਦੇ ਬਾਹਰ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੀ ਰੂਪਾ ਦੀਵਾਨ ਕਹਿੰਦੀ ਹੈ- 'ਅਸੀਂ ਚਾਹੁੰਦੇ ਹਾਂ ਕਿ ਬਾਲੀਵੁੱਡ 'ਚ ਭਾਈ-ਭਤੀਜਾਵਾਦ ਖ਼ਤਮ ਹੋਵੇ। ਫ਼ਿਲਮ ਮਾਫ਼ੀਆ ਨੂੰ ਹੁਣ ਸਭ ਕੁਝ ਛੱਡ ਦੇਣਾ ਜਾਣਾ ਚਾਹੀਦਾ ਹੈ। ਇਸ ਗਰੁੱਪ ' ਸ਼ਾਮਲ ਇਕ ਭਾਰਤੀ ਔਰਤ ਰਸ਼ਮੀ ਮਿਸ਼ਰਾ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਬਾਲੀਵੁੱਡ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ -'ਅਸੀਂ ਬਾਲੀਵੁੱਡ 'ਚ ਉਨ੍ਹਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ, ਜੋ ਆਪਣੇ-ਆਪ ਨੂੰ ਰੱਬ ਮੰਨਦੇ ਹਨ। ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਉਨ੍ਹਾਂ ਨੂੰ ਬਣਾਇਆ ਹੈ।'

ਰੀਆ ਦੀ ਵੀ ਹੋ ਸਕਦੀ ਹੈ ਗ੍ਰਿਫ਼ਤਾਰੀ
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਐੱਨ. ਸੀ. ਬੀ. ਨੇ ਸੁਸ਼ਾਂਤ ਦੀ ਮੌਤ ਦੇ ਕੇਸ 'ਚ ਨਸ਼ੇ ਦੇ ਲੈਣ-ਦੇਣ ਲਈ ਸ਼ੌਵਿਕ ਚੱਕਰਵਰਤੀ ਅਤੇ ਸੈਮੁਅਲ ਮਿਰਾਂਡਾ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਨਾਲ ਹੀ ਐੱਨ. ਸੀ. ਬੀ. ਦੀ ਤਲਵਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ 'ਤੇ ਵੀ ਵਿਖਾਈ ਦੇ ਰਹੀ ਹੈ। ਰੀਆ ਚੱਕਰਵਰਤੀ ਦੀ ਸ਼ੌਵਿਕ ਅਤੇ ਹੋਰਾਂ ਨਾਲ ਨਸ਼ਿਆਂ ਦੀ ਗੱਲਬਾਤ ਸਾਹਮਣੇ ਆਈ ਹੈ, ਉਮੀਦ ਕੀਤੀ ਜਾ ਰਹੀ ਹੈ ਕਿ ਐੱਨ. ਸੀ. ਬੀ. ਜਲਦ ਹੀ ਰੀਆ ਨੂੰ ਵੀ ਹਿਰਾਸਤ 'ਚ ਲੈ ਸਕਦੀ ਹੈ।

 

 

 


sunita

Content Editor

Related News