ਸੁਸ਼ਾਂਤ ਦੀ ਦੋਸਤ ਸਮਿਤਾ ਪਾਰਿਖ ਨੇ ''ਪੇਡ ਪੀਆਰ'' ''ਤੇ ਲਗਾਏ ਦੋਸ਼, ਅਦਾਕਾਰ ਦੀ ਭੈਣ ਨੇ ਦਿੱਤਾ ਸਾਥ

Thursday, Jul 01, 2021 - 06:20 PM (IST)

ਸੁਸ਼ਾਂਤ ਦੀ ਦੋਸਤ ਸਮਿਤਾ ਪਾਰਿਖ ਨੇ ''ਪੇਡ ਪੀਆਰ'' ''ਤੇ ਲਗਾਏ ਦੋਸ਼, ਅਦਾਕਾਰ ਦੀ ਭੈਣ ਨੇ ਦਿੱਤਾ ਸਾਥ

ਮੁੰਬਈ-ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਇਕ ਦੋਸਤ ਇਨੀਂ ਦਿਨੀਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਦੀ ਇਸ ਦੋਸਤ ਦਾ ਨਾਂ ਸਮਿਤਾ ਪਾਰਿਖ ਹੈ। ਸਮਿਤਾ ਨੇ ਖੁਲਾਸਾ ਕੀਤਾ ਹੈ ਕਿ ਬਾਲੀਵੁੱਡ ਫ਼ਿਲਮ ਇੰਡਸਟਰੀ ਦਾ ਇਕ ਪੇਡ ਪੀਆਰ ਗੈਂਗ ਉਨ੍ਹਾਂ 'ਤੇ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਹਮਲੇ ਕਰ ਕੇ ਪਰੇਸ਼ਾਨ ਕਰ ਰਿਹਾ ਹੈ। ਜਿਸ ਤੋਂ ਬਾਅਦ ਸਮਿਤਾ ਪਾਰਿਖ ਦੇ ਸਪੋਰਟ 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਆਈ ਹੈ।

 

ਸਮਿਤਾ ਪਾਰਿਖ ਨੇ 'ਪੇਡ ਪੀਆਰ ਗੈਂਗ' ਬਾਰੇ ਆਪਣੇ ਟਵਿੱਟਰ 'ਤੇ ਲਿਖਿਆ ਸੱਤਿਆ ਤੇ ਨਿਆ ਦਾ ਰਸਤਾ ਮੇਰੇ ਲਈ ਜ਼ਿੰਦਗੀ ਦਾ ਰਸਤਾ ਹੈ। ਕੋਈ ਫਰਕ ਨਹੀਂ ਪੈਂਦਾ ਪੀਆਰ ਗੈਂਗ ਕਿੰਨਾ ਵੀ ਡਿੱਗਿਆ ਹੋਇਆ ਕਿਉਂ ਨਾ ਹੋਵੇ। ਇਹ ਗੈਂਗ ਮੇਰੇ ਬੇਟੇ ਦੀ ਤਸਵੀਰਾਂ ਦੀ ਵਰਤੋਂ ਕਰ ਕੇ ਮੇਰੇ 'ਤੇ ਹਮਲਾ ਕਰ ਰਿਹਾ ਹੈ? ਕਾਨੂੰਨ ਤੁਹਾਨੂੰ ਆਪਣਾ ਰਸਤਾ ਦਿਖਾਏਗਾ ਖੈਰ ਮੈਨੂੰ ਮੇਰੇ ਚੁਣੇ ਹੋਏ ਰਸਤੇ ਤੋਂ ਕੋਈ ਰੋਕ ਨਹੀਂ ਸਕਦਾ। ਤੁਹਾਨੂੰ ਤੁਹਾਡਾ ਕਰਮਾ ਦੇਖੇਗਾ ਤੇ ਅਸੀਂ ਆਪਣੇ-ਅਜੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਖੜ੍ਹੇ ਹੋਣਗੇ।

 


author

Aarti dhillon

Content Editor

Related News