''ਯੇ ਕਾਲੀ ਕਾਲੀ ਆਂਖੇਂ'' ਫੇਮ ਸੂਰਿਆ ਸ਼ਰਮਾ ਬਣੇ ਪਿਤਾ, ਪਤਨੀ ਮਾਨਸੀ ਨੇ ਪੁੱਤਰ ਨੂੰ ਦਿੱਤਾ ਜਨਮ
Wednesday, Mar 12, 2025 - 11:48 AM (IST)

ਮੁੰਬਈ- ਬੀ-ਟਾਊਨ ਇੰਡਸਟਰੀ ਵਿਚ ਇਸ ਸਾਲ ਕਈ ਸਿਤਾਰਿਆਂ ਦੇ ਘਰਾਂ ਵਿੱਚ ਨੰਨ੍ਹੇ ਮਿਹਮਾਨ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਇਸ ਸੂਚੀ ਵਿੱਚ ਕੇ.ਐੱਲ. ਰਾਹੁਲ-ਆਥੀਆ ਸ਼ੈੱਟੀ, ਸਿਧਾਰਥ ਮਲਹੋਤਰਾ-ਕਿਆਰਾ ਅਡਵਾਨੀ, ਇਸ਼ਿਤਾ ਦੱਤਾ-ਵਤਸਲ ਸੇਠ ਵਰਗੇ ਸਿਤਾਰਿਆਂ ਦੇ ਨਾਮ ਸ਼ਾਮਲ ਹਨ। ਉਥੇ ਹੀ ਕੁਝ ਸਿਤਾਰਿਆਂ ਦੇ ਘਰ ਬੱਚਿਆਂ ਦੀਆਂ ਕਿਲਕਾਰੀ ਗੂੰਜ ਉੱਠੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਅਦਾਕਾਰ ਸੂਰਿਆ ਸ਼ਰਮਾ ਹੈ।
'ਯੇ ਕਾਲੀ ਕਾਲੀ ਆਂਖੇਂ' ਫੇਮ ਸੂਰਿਆ ਸ਼ਰਮਾ ਪਿਤਾ ਬਣ ਗਏ ਹਨ। ਸੂਰਿਆ ਨੇ ਹਾਲ ਹੀ ਵਿੱਚ ਐਲਾਨ ਕੀਤਾ ਕਿ 11 ਮਾਰਚ 2025 ਨੂੰ ਉਹ ਅਤੇ ਮਾਨਸੀ ਇੱਕ ਬੇਟੇ ਦੇ ਮਾਤਾ-ਪਿਤਾ ਬਣ ਗਏ ਹਨ। ਸੂਰਿਆ ਅਤੇ ਮਾਨਸੀ ਨੇ ਇੱਕ ਸਾਂਝੀ ਪੋਸਟ ਰਾਹੀਂ ਦੁਨੀਆ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ। ਪੋਸਟ ਵਿੱਚ, ਸੂਰਿਆ ਸ਼ਰਮਾ ਨੂੰ ਬੀਚ 'ਤੇ ਮਾਨਸੀ ਮੋਘੇ ਨਾਲ ਲਿਪ-ਲਾਕ ਕਰਦੇ ਦੇਖਿਆ ਜਾ ਸਕਦਾ ਹੈ। ਇਹ ਤਸਵੀਰ ਮਾਨਸੀ ਦੇ ਗਰਭ ਅਵਸਥਾ ਦੇ ਸਫ਼ਰ ਦੀ ਇੱਕ ਪੁਰਾਣੀ ਤਸਵੀਰ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਇਸ ਲਈ ਇੱਕ ਖਾਸ ਫੋਟੋਸ਼ੂਟ ਕਰਵਾਇਆ ਗਿਆ ਸੀ।
ਇਸ ਦੇ ਨਾਲ ਉਨ੍ਹਾਂ ਲਿਖਿਆ- "ਅਸੀਂ ਇਕ ਬੇਟੇ ਦੇ ਮਾਤਾ-ਪਿਤਾ ਬਣ ਗਏ ਹਾਂ। 11.03.2025। ਅੱਜ ਮੇਰਾ ਦਿਲ ਬਹੁਤ ਖੁਸ਼ੀ ਨਾਲ ਭਰਿਆ ਹੋਇਆ ਹੈ। ਤੁਹਾਡਾ ਸਾਰਿਆਂ ਦਾ ਸ਼ੁਭਕਾਮਨਾਵਾਂ ਅਤੇ ਪਿਆਰ ਲਈ ਧੰਨਵਾਦ। ਆਪਣੇ ਪੁੱਤਰ ਨੂੰ ਦੁਨੀਆ ਨਾਲ ਜਾਣੂ ਕਰਵਾਉਣ ਲਈ ਉਤਸੁਕ ਹਾਂ।"
ਤੁਹਾਨੂੰ ਦੱਸ ਦੇਈਏ ਕਿ ਮਾਨਸੀ 2013 ਵਿੱਚ ਫੈਮਿਨਾ ਮਿਸ ਦੀਵਾ ਰਹਿ ਚੁੱਕੀ ਹੈ। ਇਹ ਅਦਾਕਾਰਾ "ਆਟੋਗ੍ਰਾਫ", "ਯਾਰੀਆਂ 2" ਅਤੇ "ਖਵਾਬੋਂ ਕੇ ਪਰਿੰਦੇ" ਵਰਗੇ ਵੈੱਬ ਸ਼ੋਅ ਅਤੇ ਸੰਗੀਤ ਵੀਡੀਓਜ਼ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਦੂਜੇ ਪਾਸੇ, ਸੂਰਿਆ ਵੈੱਬ ਸੀਰੀਜ਼ ਹੋਸਟੇਜਸ (2019), ਅਣਦੇਖੀ (2020) ਅਤੇ ਯੇ ਕਾਲੀ ਕਾਲੀ ਆਖੇਂ (2022) ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ। ਸਾਲ 2023 ਵਿੱਚ ਸੂਰਿਆ ਨੇ ਮਾਨਸੀ ਮੋਘੇ ਨਾਲ ਵਿਆਹ ਕਰਵਾਇਆ ਸੀ।