ਮੇਕਰਸ ਨੇ ‘KGF’ ਤੇ ‘ਸਲਾਰ’ ਨੂੰ ਨਹੀਂ ਸਗੋਂ ‘ਕੰਤਾਰਾ’ ਨੂੰ ਦੱਸਿਆ ਐਂਬੀਸ਼ੀਅਸ ਫਿਲਮ!
Tuesday, Jul 22, 2025 - 12:47 PM (IST)

ਐਂਟਰਟੇਨਮੈਂਟ ਡੈਸਕ- ‘ਰਾਜਕੁਮਾਰ’, ਕੇ.ਜੀ.ਐੱਫ.’, ‘ਸਲਾਰ’ ਅਤੇ ‘ਕੰਤਾਰਾ’ ਵਰਗੀਆਂ ਵੱਡੀਆਂ ਫਿਲਮਾਂ ਲਈ ਪਛਾਣੇ ਜਾਣ ਵਾਲੇ ਹੋਮਬਲੇ ਫਿਲਮਜ਼ ਨੇ ‘ਕੰਤਾਰਾ ਚੈਪਟਰ 1’ ਦਾ ਮੋਸਟ ਅਵੇਟਿਡ ਮੇਕਿੰਗ ਵੀਡੀਓ ਰਿਲੀਜ਼ ਕਰ ਦਿੱਤਾ, ਜਿਸ ਵਿਚ ਦਰਸ਼ਕਾਂ ਨੂੰ ਫਿਲਮ ਦੇ ਸ਼ਾਨਦਾਰ ਪੈਮਾਨੇ ਅਤੇ ਉਸ ਦੇ ਪਿੱਛੇ ਦੀ ਮਿਹਨਤ ਦੀ ਸ਼ਾਨਦਾਰ ਝਲਕ ਦੇਖਣ ਨੂੰ ਮਿਲੀ ਹੈ। ਕਰੀਬ 250 ਦਿਨਾਂ ਦੀ ਸ਼ੂਟਿੰਗ ਅਤੇ ਤਿੰਨ ਸਾਲ ਦੀ ਮਿਹਨਤ ਤੋਂ ਬਾਅਦ ਵੀਡੀਓ ਨੂੰ ਰੈਪ-ਅਪ ਸੈਲੀਬ੍ਰੇਸ਼ਨ ਵਜੋਂ ਰਿਲੀਜ਼ ਕੀਤਾ ਗਿਆ ਹੈ।
ਡਾਇਰੈਕਟਰ ਰਿਸ਼ਭ ਸ਼ੈੱਟੀ ਨੇ ਸੋਸ਼ਲ ਮੀਡੀਆ ’ਤੇ ‘ਕੰਤਾਰਾ : ਚੈਪਟਰ 1’ ਦੇ ਰੈਪ-ਅਪ ਦਾ ਐਲਾਨ ਕੀਤਾ। ਬੀ.ਟੀ.ਐੱਸ. ਵੀਡੀਓ ਸ਼ੇਅਰ ਕਰ ਕੇ ਸ਼ਾਨਦਾਰ, ਸੁੰਦਰ ਅਤੇ ਕਮਾਲ ਦੀ ਸਿਨੇਮਾਈ ਦੁਨੀਆ ਦੀ ਝਲਕ ਦਿਖਾਈ। ਪ੍ਰੋਡਿਊਸਰ ਵਿਜੇ ਕਿਰਗੰਦੂਰ ਨੇ ਕਿਹਾ ਕਿ ‘ਕੰਤਾਰਾ : ਚੈਪਟਰ 1’ ਹੁਣ ਤੱਕ ਦਾ ਸਾਡਾ ਸਭ ਤੋਂ ਵੱਡਾ ਪ੍ਰਾਜੈਕਟ ਹੈ। ਇਹ ਫਿਲਮ ਕੰਨੜ, ਹਿੰਦੀ, ਤੇਲਗੂ, ਮਲਯਾਲਮ, ਤਮਿਲ, ਬੰਗਾਲੀ ਅਤੇ ਇੰਗਲਿਸ਼ ਵਿਚ 2 ਅਕਤੂਬਰ ਨੂੰ ਵਰਲਡਵਾਈਡ ਰਿਲੀਜ਼ ਹੋਵੇਗੀ।