ਕੈਫੇ ‘ਤੇ ਫਾਇਰਿੰਗ ਤੋਂ 27 ਦਿਨਾਂ ਬਾਅਦ ਕਪਿਲ ਸ਼ਰਮਾ ਨੇ ਤੋੜੀ ਚੁੱਪੀ, ਪਹਿਲੀ ਵਾਰੀ ਦਿੱਤਾ ਵੱਡਾ ਬਿਆਨ

Tuesday, Aug 05, 2025 - 12:45 PM (IST)

ਕੈਫੇ ‘ਤੇ ਫਾਇਰਿੰਗ ਤੋਂ 27 ਦਿਨਾਂ ਬਾਅਦ ਕਪਿਲ ਸ਼ਰਮਾ ਨੇ ਤੋੜੀ ਚੁੱਪੀ, ਪਹਿਲੀ ਵਾਰੀ ਦਿੱਤਾ ਵੱਡਾ ਬਿਆਨ

ਐਂਟਰਟੇਨਮੈਂਟ ਡੈਸਕ- ਭਾਰਤ ਦੇ ਪ੍ਰਸਿੱਧ ਕਾਮੇਡੀਅਨ ਅਤੇ 'The Great Indian Kapil Show' ਦੇ ਮੇਜ਼ਬਾਨ ਕਪਿਲ ਸ਼ਰਮਾ ਦੇ ਨਵੇਂ ਕੈਫੇ Kap’s Café ਉੱਤੇ ਕੈਨਾਡਾ ਦੇ ਸਰੀ ਵਿੱਚ 9 ਜੁਲਾਈ ਨੂੰ ਹੋਈ ਗੋਲੀਬਾਰੀ ਦੀ ਘਟਨਾ ਦੇ 27 ਦਿਨਾਂ ਬਾਅਦ ਕਪਿਲ ਸ਼ਰਮਾ ਨੇ ਪਹਿਲੀ ਵਾਰ ਆਪਣੇ Kap’s Cafe ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਆਪਣੇ ਕੈਫੇ ਦੀ ਇਕ ਵੀਡੀਓ ਸਾਂਝੀ ਕਰਦੇ ਹੋਏ ਸਰੀ ਦੀ ਮੇਅਰ ਬ੍ਰੇਂਡਾ ਲੌਕ ਅਤੇ ਪੁਲਸ ਦਾ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰ ਦੀ ਮੌਤ, ਕਾਰ 'ਚੋਂ ਮਿਲੀ ਲਾਸ਼

 

 
 
 
 
 
 
 
 
 
 
 
 
 
 
 
 

A post shared by Kapil Sharma (@kapilsharma)

ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ ਹੈ, 'ਸਰੀ ਦੀ ਮੇਅਰ ਬ੍ਰੇਂਡਾ ਲੌਕ, ਸਰੀ ਪੁਲਸ ਅਤੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਜਿਨ੍ਹਾਂ ਨੇ ਆਪਣਾ ਪਿਆਰ ਅਤੇ ਸਮਰਥਨ ਦਿਖਾਉਣ ਲਈ Kap’s Café ਦਾ ਦੌਰਾ ਕੀਤਾ। ਅਸੀਂ ਇੱਕਜੁੱਟ ਹੋ ਕੇ ਹਿੰਸਾ ਦੇ ਵਿਰੁੱਧ ਖੜ੍ਹੇ ਹਾਂ। ਅਸੀਂ ਸੱਚਮੁੱਚ ਧੰਨਵਾਦੀ ਹਾਂ।'

ਇਹ ਵੀ ਪੜ੍ਹੋ: ਦੀਪਿਕਾ ਪਾਦੁਕੋਣ ਨੇ ਤੋੜ'ਤੇ ਸਾਰੇ ਰਿਕਾਰਡ ! ਰੋਨਾਲਡੋ ਵੀ ਰਹਿ ਗਿਆ ਪਿੱਛੇ, ਜਾਣੋ ਕੀ ਹੈ ਪੂਰਾ ਮਾਮਲਾ

ਦੱਸ ਦੇਈਏ ਕਿ ਕਪਿਲ ਸ਼ਰਮਾ ਨੇ ਇਹ ਕੈਫੇ 8 ਜੁਲਾਈ ਨੂੰ ਸਰੀ ਵਿਚ ਖੋਲਿਆ ਸੀ ਅਤੇ ਇਸ ਤੋਂ ਅਗਲੇ ਹੀ ਦਿਨ ਕੈਫੇ ‘ਤੇ ਘੱਟੋ-ਘੱਟ 9 ਗੋਲੀਆਂ ਚਲਾਈਆਂ ਗਈਆਂ, ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਇਸ ਗੋਲੀਬਾਰੀ ਤੋਂ ਕੁੱਝ ਦਿਨਾਂ ਬਾਅਦ ਕੈਫੇ ਮੁੜ ਖੋਲ੍ਹ ਦਿੱਤਾ ਗਿਆ ਸੀ ਪਰ ਹਮਲੇ ਤੋਂ ਬਾਅਦ ਪਹਿਲੀ ਵਾਰ ਕਪਿਲ ਸ਼ਰਮਾ ਆਪਣੇ ਕੈਫੇ ਨੂੰ ਲੈ ਕੇ ਆਪਣੇ ਇੰਸਟਾ ਪੇਜ 'ਤੇ ਪੋਸਟ ਸਾਂਝੀ ਕੀਤੀ ਹੈ, ਜਦੋਂਕਿ ਇਸ ਤੋਂ ਪਹਿਲਾਂ ਕਪਿਲ ਸ਼ਰਮਾ ਦੇ ਕੈਫੇ ਮੈਨੇਜਮੈਂਟ ਵੱਲੋਂ ਇਸ ਕੈਫੇ ਨੂੰ ਲੈ ਕੇ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਸਨ।

ਇਹ ਵੀ ਪੜ੍ਹੋ: ਵੱਡਾ ਹਾਦਸਾ; ‘ਮਹਾਵਤਾਰ ਨਰਸਿਮਹਾ’ ਦੀ ਸਕ੍ਰੀਨਿੰਗ ਦੌਰਾਨ ਥੀਏਟਰ ਦੀ ਡਿੱਗੀ ਛੱਤ, 3 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News