‘ਪਤੀ-ਪਤਨੀ ਔਰ ਪੰਗਾ’ ਦੇ ਸੈੱਟ ’ਤੇ ਪੁੱਜੇ ਰੀਅਲ ਲਾਈਫ ਕਪਲਸ, ਕੀਤੀ ਖੂਬ ਮਸਤੀ
Wednesday, Jul 30, 2025 - 11:39 AM (IST)

ਐਂਟਰਟੇਨਮੈਂਟ ਡੈਸਕ- ਕਲਰਸ ਦਾ ਅਪਕਮਿੰਗ ਸ਼ੋਅ ‘ਪਤੀ-ਪਤਨੀ ਔਰ ਪੰਗਾ’ ਇਨ੍ਹੀਂ ਦਿਨੀਂ ਚਰਚਾ ਵਿਚ ਬਣਿਆ ਹੋਇਆ ਹੈ। ਇਸ ਰਿਐਲਿਟੀ ਸ਼ੋਅ ਵਿਚ ਟੀ.ਵੀ. ਦੀ ਮੰਨੀਆਂ-ਪ੍ਰਮੰਨੀਆਂ ਹਸਤੀਆਂ ਪਤੀ ਅਤੇ ਪਤਨੀ ਨਾਲ ਦਿਖਾਈ ਦੇਣਗੀਆਂ। ਇਸ ਸ਼ੋਅ ਦੇ ਸੈਟ ’ਤੇ ਰੌਕੀ ਜਾਇਸਵਾਲ, ਹਿਨਾ ਖਾਨ, ਰੁਬੀਨਾ ਦਿਲੈਕ, ਅਭਿਨਵ ਸ਼ੁਕਲਾ, ਮਿਲਿੰਦ ਚੰਦਵਾਨੀ, ਅਵਿਕਾ ਗੌਰ, ਪਵਨ ਕੁਮਾਰ, ਗੀਤਾ ਫੋਗਾਟ, ਗੁਰਮੀਤ ਚੌਧਰੀ, ਦੇਬਿਨਾ ਬੈਨਰਜੀ, ਸਵਰਾ ਭਾਸਕਰ, ਫਹਦ ਅਹਿਮਦ ਅਤੇ ਸੁਦੇਸ਼ ਲਹਿਰੀ ਨੂੰ ਸਪਾਟ ਕੀਤਾ ਗਿਆ। ‘ਪਤੀ-ਪਤਨੀ ਔਰ ਪੰਗਾ’ ਨੂੰ ਸੋਨਾਲੀ ਬੇਂਦਰੇ ਅਤੇ ਮੁਨੱਵਰ ਫਾਰੂਕੀ ਹੋਸਟ ਕਰਦੇ ਨਜ਼ਰ ਆਉਣਗੇ। ਇਸ ਸ਼ੋਅ ਵਿਚ ਸੈਲੀਬ੍ਰਿਟੀ ਜੋੜੇ ਮਜ਼ੇਦਾਰ ਖੇਡਾਂ, ਚੁਣੌਤੀਆਂ ਅਤੇ ਖੁੱਲ੍ਹ ਕੇ ਗੱਲਬਾਤ ਵਿਚ ਹਿੱਸਾ ਲੈਣਗੇ। ਇਹ ਸ਼ੋਅ 2 ਅਗਸਤ ਤੋਂ ਕਲਰਸ ’ਤੇ ਪ੍ਰਸਾਰਿਤ ਹੋਵੇਗਾ