‘ਗੋਲਗੱਪੇ’ ਫ਼ਿਲਮ ਦਾ ਰੋਮਾਂਟਿਕ ਗੀਤ ‘ਸੁਰਖ ਬੁੱਲ੍ਹਾਂ’ ਰਿਲੀਜ਼, ਬੀਨੂੰ ਤੇ ਨਵਨੀਤ ਦੀ ਦਿਸੀ ਖ਼ੂਬਸੂਰਤ ਕੈਮਿਸਟਰੀ (ਵੀਡੀਓ)

02/07/2023 4:20:18 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਗੋਲਗੱਪੇ’ ਦਾ ਨਵਾਂ ਗੀਤ ‘ਸੁਰਖ ਬੁੱਲ੍ਹਾਂ’ ਰਿਲੀਜ਼ ਹੋਇਆ ਹੈ। ‘ਸੁਰਖ ਬੁੱਲ੍ਹਾਂ’ ਇਕ ਰੋਮਾਂਟਿਕ ਗੀਤ ਹੈ, ਜਿਸ ’ਚ ਬੀਨੂੰ ਢਿੱਲੋਂ ਤੇ ਨਵਨੀਤ ਢਿੱਲੋਂ ਦੀ ਖ਼ੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

ਜ਼ੀ ਮਿਊਜ਼ਿਕ ਕੰਪਨੀ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਏ ਇਸ ਗੀਤ ਨੂੰ ਸੁਖਬੀਰ ਰੰਧਾਵਾ ਵਲੋਂ ਗਾਇਆ ਗਿਆ ਹੈ। ਮਜ਼ੇਦਾਰ ਗੱਲ ਇਹ ਹੈ ਕਿ ਗੀਤ ਨੂੰ ਸੰਗੀਤ ਵੀ ਸੁਖਬੀਰ ਰੰਧਾਵਾ ਨੇ ਦਿੱਤਾ ਹੈ, ਜਿਸ ਦੇ ਬੋਲ ਰਾਜੂ ਵਰਮਾ ਨੇ ਲਿਖੇ ਹਨ।

ਇਹ ਖ਼ਬਰ ਵੀ ਪੜ੍ਹੋ : ਹੁਣ ਕੰਗਨਾ ਰਣੌਤ ਨੇ ਕਿਸ ਨੂੰ ਦਿੱਤੀ ਧਮਕੀ? ਕਿਹਾ- ਪਾਗਲ ਹਾਂ, ਘਰ 'ਚ ਵੜਕੇ ਮਾਰਾਂਗੀ

ਦੱਸ ਦੇਈਏ ਕਿ ‘ਗੋਲਗੱਪੇ’ ਫ਼ਿਲਮ 17 ਫਰਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ’ਚ ਬੀਨੂੰ ਢਿੱਲੋਂ, ਰਜਤ ਬੇਦੀ, ਨਵਨੀਤ ਢਿੱਲੋਂ, ਇਹਾਨਾ ਢਿੱਲੋਂ, ਬੀ. ਐੱਨ. ਸ਼ਰਮਾ ਤੇ ਦਿਲਾਵਰ ਸਿੱਧੂ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਨੂੰ ਜ਼ੀ ਸਟੂਡੀਓਜ਼, ਟ੍ਰਿਫਲਿਕਸ ਐਂਟਰਟੇਨਮੈਂਟ ਐੱਲ. ਐੱਲ. ਪੀ., ਜਾਨਵੀ ਪ੍ਰੋਡਕਸ਼ਨਜ਼ ਤੇ ਸੋਹਮ ਰੌਕਸਟਾਰ ਐਂਟਰਟੇਨਮੈਂਟ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News