ਸੁਰਿੰਦਰ ਛਿੰਦਾ ਦਾ ਛੋਟਾ ਪੁੱਤਰ ਸਿਮਰਨ ਛਿੰਦਾ ਪਹੁੰਚਿਆ ਘਰ, ਭਰਾ ਦੇ ਗਲ ਲੱਗ ਰੋਇਆ
Thursday, Jul 27, 2023 - 01:34 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ)– ਮਰਹੂਮ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦਾ ਛੋਟਾ ਪੁੱਤਰ ਸਿਮਰਨ ਛਿੰਦਾ ਪੰਜਾਬ ਪਹੁੰਚ ਗਿਆ ਹੈ। ਇਥੋਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਸਿਮਰਨ ਛਿੰਦਾ ਨੂੰ ਵੱਡੇ ਭਰਾ ਮਨਿੰਦਰ ਛਿੰਦਾ ਦੇ ਗਲ ਲੱਗ ਰੋਂਦੇ ਦੇਖਿਆ ਜਾ ਸਕਦਾ ਹੈ।
ਦੱਸ ਦੇਈਏ ਕਿ ਸੁਰਿੰਦਰ ਛਿੰਦਾ ਨੂੰ ਪਿਆਰ ਕਰਨ ਵਾਲੇ ਹੋਰ ਲੋਕ ਵੀ ਇਥੇ ਪਹੁੰਚ ਰਹੇ ਹਨ। ਸੁਰਿੰਦਰ ਛਿੰਦਾ ਦੀਆਂ ਅੰਤਿਮ ਰਸਮਾਂ ਪਰਿਵਾਰਕ ਮੈਂਬਰਾਂ ਨਾਲ ਸਲਾਹ ਕਰਕੇ ਤੈਅ ਕੀਤੀਆਂ ਜਾਣਗੀਆਂ। ਦੱਸਿਆ ਜਾ ਰਿਹਾ ਹੈ ਕਿ ਸੁਰਿੰਦਰ ਛਿੰਦਾ ਦੀ ਅਮਰੀਕਾ ਰਹਿੰਦੀ ਧੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਰਿੰਦਰ ਛਿੰਦਾ ਦੀਆਂ ਅੰਤਿਮ ਰਸਮਾਂ ਸ਼ਨੀਵਾਰ ਨੂੰ ਕੀਤੀਆਂ ਜਾਣਗੀਆਂ ਪਰ ਪਰਿਵਾਰ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਸੁਰਿੰਦਰ ਛਿੰਦਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਉਹ ਲੰਮੇ ਸਮੇਂ ਤੋਂ ਬੀਮਾਰ ਤੇ ਹਸਪਤਾਲ ’ਚ ਜੇਰੇ ਇਲਾਜ ਸਨ। ਉਨ੍ਹਾਂ ਦੀ ਚੈਸਟ ਇੰਫੈਕਸ਼ਨ ਬਲੱਡ ਇੰਫੈਕਸ਼ਨ ’ਚ ਬਦਲ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।