ਸੁਪਰਸਟਾਰ ਚਿਰੰਜੀਵੀ ਨੇ ਕੈਂਸਰ ਦੀ ਖ਼ਬਰ ਨੂੰ ਦੱਸਿਆ ਫਰਜ਼ੀ, ਕਿਹਾ– ‘ਬਿਨਾਂ ਜਾਣੇ ਬਕਵਾਸ...’

06/05/2023 5:26:02 PM

ਮੁੰਬਈ (ਬਿਊਰੋ)– ਸਾਊਥ ਇੰਡਸਟਰੀ ਦੇ ਮੈਗਾਸਟਾਰ ਚਿਰੰਜੀਵੀ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ। ਪਿਛਲੇ ਕੁਝ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਚਿਰੰਜੀਵੀ ਕੈਂਸਰ ਤੋਂ ਪੀੜਤ ਹਨ। ਹੁਣ ਅਦਾਕਾਰ ਨੇ ਇਕ ਪੋਸਟ ਰਾਹੀਂ ਇਸ ਖ਼ਬਰ ਨੂੰ ਗਲਤ ਦੱਸਿਆ ਹੈ। ਉਨ੍ਹਾਂ ਫਰਜ਼ੀ ਖ਼ਬਰਾਂ ਫੈਲਾਉਣ ਲਈ ਮੀਡੀਆ ’ਤੇ ਵੀ ਗੁੱਸਾ ਜ਼ਾਹਿਰ ਕੀਤਾ। ਆਪਣੀ ਪੋਸਟ ’ਚ ਚਿਰੰਜੀਵੀ ਨੇ ਕਿਹਾ ਕਿ ਉਨ੍ਹਾਂ ਨੂੰ ਕੈਂਸਰ ਨਹੀਂ ਹੈ।

ਕੁਝ ਦਿਨ ਪਹਿਲਾਂ ਚਿਰੰਜੀਵੀ ਬਾਰੇ ਖ਼ਬਰ ਆਈ ਸੀ ਕਿ ਉਹ ਕੈਂਸਰ ਤੋਂ ਪੀੜਤ ਸਨ ਤੇ ਇਲਾਜ ਨੇ ਉਨ੍ਹਾਂ ਨੂੰ ਬਚਾ ਲਿਆ। ਚਿਰੰਜੀਵੀ ਨੂੰ ਕੈਂਸਰ ਹੋਣ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਪ੍ਰੇਸ਼ਾਨ ਸਨ। ਹੁਣ ਅਦਾਕਾਰ ਨੇ ਨਾ ਸਿਰਫ਼ ਇਸ ਦੀ ਸੱਚਾਈ ਦੱਸੀ ਹੈ, ਸਗੋਂ ਅਜਿਹੀਆਂ ਖ਼ਬਰਾਂ ਫੈਲਾਉਣ ਵਾਲਿਆਂ ’ਤੇ ਆਪਣਾ ਗੁੱਸਾ ਵੀ ਜ਼ਾਹਿਰ ਕੀਤਾ ਹੈ। ਚਿਰੰਜੀਵੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਗੈਰ-ਕੈਂਸਰ ਵਾਲੇ ਪੌਲੀਪਸ ਦਾ ਪਤਾ ਲੱਗਾ ਸੀ, ਜਿਸ ਨੂੰ ਹਟਾ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰਾ ਸੁਲੋਚਨਾ ਲਾਟਕਰ ਦਾ ਦਿਹਾਂਤ, ਅਮਿਤਾਭ, ਧਰਮਿੰਦਰ ਤੇ ਦਿਲੀਪ ਕੁਮਾਰ ਦੀ ਮਾਂ ਦੇ ਨਿਭਾਏ ਸਨ ਕਿਰਦਾਰ

ਚਿਰੰਜੀਵੀ ਨੇ ਟਵੀਟ ਕੀਤਾ, ‘‘ਕੁਝ ਸਮਾਂ ਪਹਿਲਾਂ ਕੈਂਸਰ ਸੈਂਟਰ ਦਾ ਉਦਘਾਟਨ ਕਰਦਿਆਂ ਮੈਂ ਕਿਹਾ ਸੀ ਕਿ ਕੈਂਸਰ ਬਾਰੇ ਜਾਗਰੂਕਤਾ ਫੈਲਾਉਣੀ ਜ਼ਰੂਰੀ ਹੈ। ਮੈਂ ਤੁਹਾਨੂੰ ਦੱਸਿਆ ਸੀ ਕਿ ਜੇਕਰ ਤੁਸੀਂ ਨਿਯਮਿਤ ਤੌਰ ’ਤੇ ਮੈਡੀਕਲ ਟੈਸਟ ਕਰਵਾਉਂਦੇ ਹੋ ਤਾਂ ਤੁਸੀਂ ਕੈਂਸਰ ਤੋਂ ਬਚ ਸਕਦੇ ਹੋ। ਮੈਂ ਸੁਚੇਤ ਸੀ ਤੇ ਕੋਲਨ ਸਕੋਪ ਟੈਸਟ ਕਰਵਾਇਆ। ਮੈਂ ਕਿਹਾ ਕਿ ਮੇਰੇ ਸਰੀਰ ’ਚ ਗੈਰ ਕੈਂਸਰ ਵਾਲੇ ਪੌਲੀਪਸ ਪਾਏ ਗਏ ਸਨ ਤੇ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ। ਮੈਂ ਕਿਹਾ ਸੀ ਕਿ ਜੇਕਰ ਮੈਂ ਟੈਸਟ ਨਾ ਕਰਵਾਇਆ ਤਾਂ ਇਹ ਕੈਂਸਰ ’ਚ ਬਦਲ ਸਕਦਾ ਸੀ। ਇਸ ਲਈ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਤੇ ਟੈਸਟ ਕਰਵਾਉਣਾ ਚਾਹੀਦਾ ਹੈ। ਇਹ ਸਭ ਮੈਂ ਕਿਹਾ।’’

ਉਨ੍ਹਾਂ ਅੱਗੇ ਲਿਖਿਆ, ‘‘ਪਰ ਕੁਝ ਮੀਡੀਆ ਸੰਸਥਾਵਾਂ ਨੇ ਇਸ ਨੂੰ ਠੀਕ ਤਰ੍ਹਾਂ ਨਾਲ ਨਹੀਂ ਸਮਝਿਆ ਤੇ ‘ਮੈਨੂੰ ਕੈਂਸਰ ਹੋ ਗਿਆ’ ਤੇ ‘ਇਲਾਜ ਕਾਰਨ ਮੈਂ ਬਚ ਗਿਆ’ ਵਰਗੀਆਂ ਪੋਸਟਾਂ ਲਿਖੀਆਂ। ਅਜਿਹੇ ਪੱਤਰਕਾਰਾਂ ਨੂੰ ਅਪੀਲ ਹੈ ਕਿ ਉਹ ਅਜਿਹੀਆਂ ਝੂਠੀਆਂ ਖ਼ਬਰਾਂ ਨਾ ਦੇਣ। ਵਿਸ਼ੇ ਨੂੰ ਸਮਝੇ ਬਿਨਾਂ ਕੋਈ ਬਕਵਾਸ ਨਾ ਕਰੋ। ਇਸ ਕਾਰਨ ਬਹੁਤ ਸਾਰੇ ਲੋਕ ਡਰੇ ਹੋਏ ਹਨ ਤੇ ਦੁਖੀ ਹਨ।’’

PunjabKesari

ਅਦਾਕਾਰ ਦੀ ਇਸ ਪੋਸਟ ਤੋਂ ਬਾਅਦ ਹੁਣ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਨੇ ਸੁੱਖ ਦਾ ਸਾਹ ਲਿਆ ਹੈ। ਪ੍ਰਸ਼ੰਸਕ ਚਿਰੰਜੀਵੀ ਦੀ ਪੋਸਟ ’ਤੇ ਕੁਮੈਂਟ ਕਰਕੇ ਰੱਬ ਦਾ ਸ਼ੁਕਰਾਨਾ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਅਦਾਕਾਰ ਦਾ ਧੰਨਵਾਦ ਕਰ ਰਹੇ ਹਨ ਕਿ ਉਨ੍ਹਾਂ ਨੇ ਦੁਨੀਆ ਦੇ ਸਾਹਮਣੇ ਸੱਚਾਈ ਦੱਸ ਦਿੱਤੀ। ਇਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, ‘‘ਰੱਬ ਦਾ ਸ਼ੁਕਰ ਹੈ ਤੁਸੀਂ ਠੀਕ ਹੋ।’’ ਇਕ ਹੋਰ ਨੇ ਲਿਖਿਆ, ‘‘ਚਿਰੰਜੀਵੀ ਗਾਰੂ ਲੰਬੀ ਉਮਰ ਕਰੇ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News