''ਹਮ'' ਦੇ ਪੂਰੇ ਹੋਏ 25 ਸਾਲ, ਯਾਦਾਂ ''ਚ ਗੁਆਚੇ ਬਿਗ ਬੀ
Monday, Feb 01, 2016 - 03:54 PM (IST)
ਮੁੰਬਈ : ਅਦਾਕਾਰ ਅਮਿਤਾਭ ਬੱਚਨ ਦੀ 1991 ''ਚ ਆਈ ਐਕਸ਼ਨ ਫਿਲਮ ''ਹਮ'' ਦੇ ਅੱਜ 25 ਸਾਲ ਪੂਰੇ ਹੋ ਗਏ ਹਨ। ਇਸ ਸੰਬੰਧੀ ਮੈਗਾਸਟਾਰ ਨੇ ਕਿਹਾ ਕਿ ''ਯਕੀਨ ਹੀ ਨਹੀਂ ਹੋ ਰਿਹਾ। ਫਿਲਮ ਦਾ ਨਿਰਦੇਸ਼ਨ ਮੁਕੁਲ ਐੱਸ. ਆਨੰਦ ਨੇ ਕੀਤਾ ਸੀ, ਜਿਸ ''ਚ ਤਾਮਿਲ ਸੁਪਰਸਟਾਰ ਰਜਨੀਕਾਂਤ ਵੀ ਨਜ਼ਰ ਆਏ ਸਨ।
ਬੱਚਨ (73) ਨੇ ਟਵੀਟ ਕੀਤਾ, ''''ਫਿਲਮ ''ਹਮ'' ਦੇ 25 ਸਾਲ... ਯਕੀਨ ਹੀ ਨਹੀਂ ਹੋ ਰਿਹਾ ਕਿ ਇੰਨਾ ਸਮਾਂ ਬੀਤ ਗਿਆ।'''' ਜ਼ਿਕਰਯੋਗ ਹੈ ਕਿ ਅਮਿਤਾਭ ਨੂੰ 1992 ''ਚ ''ਹਮ'' ਲਈ ਸਰਵੋਤਮ ਅਦਾਕਾਰ ਦਾ ਫਿਲਮਫੇਅਰ ਅਵਾਰਡ ਦਿੱਤਾ ਗਿਆ ਸੀ। ਇਸ ਸੁਪਰਹਿੱਟ ਫਿਲਮ ''ਚ ਗੋਵਿੰਦਾ, ਕਿੰਮੀ ਕਾਟਕਰ, ਦੀਪਾ ਸਾਹੀ, ਸ਼ਿਲਪਾ ਸ਼ਿਰੋਢਕਰ, ਡੈਨੀ ਡੈਂਜੋਗਪਾ, ਅਨੁਪਮ ਖੇਰ ਅਤੇ ਕਾਦਰ ਖਾਨ ਵੀ ਨਜ਼ਰ ਆਏ ਸਨ।
