‘ਸੋ ਹਾਈ’ ਦੇ 730 ਮਿਲੀਅਨ ਵਿਊਜ਼, ਸੰਨੀ ਮਾਲਟਨ ਨੇ ਦੱਸਿਆ 500 ਡਾਲਰ ’ਚ ਬਣੀ ਸੀ ਵੀਡੀਓ ਤੇ...

Monday, Jan 15, 2024 - 04:51 PM (IST)

‘ਸੋ ਹਾਈ’ ਦੇ 730 ਮਿਲੀਅਨ ਵਿਊਜ਼, ਸੰਨੀ ਮਾਲਟਨ ਨੇ ਦੱਸਿਆ 500 ਡਾਲਰ ’ਚ ਬਣੀ ਸੀ ਵੀਡੀਓ ਤੇ...

ਐਂਟਰਟੇਨਮੈਂਟ ਡੈਸਕ– ਸਿੱਧੂ ਮੂਸੇ ਵਾਲਾ ਦੇ ‘ਸੋ ਹਾਈ’ ਗੀਤ ਨੂੰ ਭਲਾ ਕੌਣ ਭੁੱਲ ਸਕਦਾ ਹੈ। ਇਹ ਉਹ ਗੀਤ ਸੀ, ਜਿਸ ਨੇ ਸਿੱਧੂ ਮੂਸੇ ਵਾਲਾ ਦੇ ਨਾਲ-ਨਾਲ ਸੰਨੀ ਮਾਲਟਨ ਤੇ ਬਿੱਗ ਬਰਡ ਨੂੰ ਰਾਤੋਂ-ਰਾਤ ਬੁਲੰਦੀਆਂ ’ਤੇ ਪਹੁੰਚਾ ਦਿੱਤਾ।

ਅੱਜ ਇਸ ਗੀਤ ਦੇ ਯੂਟਿਊਬ ’ਤੇ 730 ਮਿਲੀਅਨ ਤੋਂ ਵੱਧ ਵਿਊਜ਼ ਹਨ ਤੇ ਇਸ ਬਾਰੇ ਸੰਨੀ ਮਾਲਟਨ ਨੇ ਖ਼ਾਸ ਗੱਲਾਂ ਸਾਂਝੀਆਂ ਕੀਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਅਯੁੱਧਿਆ : ਰਾਮ ਮੰਦਰ ਤੋਂ 15 ਮਿੰਟ ਦੀ ਦੂਰੀ ’ਤੇ ਅਮਿਤਾਭ ਬੱਚਨ ਨੇ ਖ਼ਰੀਦਿਆ ਪਲਾਟ, ਕੀਮਤ ਜਾਣ ਲੱਗੇਗਾ ਝਟਕਾ

ਸੰਨੀ ਮਾਲਟਨ ਨੇ ਆਪਣੀ ਇੰਸਟਾ ਸਟੋਰੀ ’ਚ ਲਿਖਿਆ ਕਿ ਇਸ ਗੀਤ ਦੇ 730 ਮਿਲੀਅਨ ਵਿਊਜ਼ ਹੋ ਗਏ ਹਨ। ਬਿੱਗ ਬਰਡ ਨੇ ਇਸ ਸ਼ਾਨਦਾਰ ਗੀਤ ਨੂੰ ਸੌਂਦਿਆਂ ਬਣਾਇਆ ਹੈ। 500 ਡਾਲਰ ਦੀ ਵੀਡੀਓ, ਕੋਈ ਗੁੱਚੀ ਨਹੀਂ, ਪੂਰਾ ਟੈਲੰਟ।

ਦੱਸ ਦੇਈਏ ਕਿ ਸਾਲ 2017 ’ਚ ਇਹ ਗੀਤ ਗਿੱਪੀ ਗਰੇਵਾਲ ਦੇ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਇਆ ਸੀ। ਗੀਤ ਨੂੰ ਜਿਥੇ ਸਿੱਧੂ ਮੂਸੇ ਵਾਲਾ ਤੇ ਸੰਨੀ ਮਾਲਟਨ ਨੇ ਇਕੱਠਿਆਂ ਗਾਇਆ ਸੀ, ਉਥੇ ਬਿੱਗ ਬਰਡ ਨੇ ਇਸ ਦਾ ਸੰਗੀਤ ਤਿਆਰ ਕੀਤਾ ਸੀ।

PunjabKesari

ਖ਼ਾਸ ਗੱਲ ਇਹ ਹੈ ਕਿ ‘ਸੋ ਹਾਈ’ ਯੂਟਿਊਬ ’ਤੇ ਸਿੱਧੂ ਮੂਸੇ ਵਾਲਾ ਦੇ ਕਰੀਅਰ ਦਾ ਸਭ ਤੋਂ ਵੱਧ ਦੇਖਿਆ ਤੇ ਸੁਣਿਆ ਜਾਣ ਵਾਲਾ ਗੀਤ ਹੈ। ਦੂਜੇ ਨੰਬਰ ’ਤੇ ਸਿੱਧੂ ਦਾ ‘295’ ਗੀਤ ਹੈ, ਜਿਸ ਦੇ 548 ਮਿਲੀਅਨ ਵਿਊਜ਼ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News