ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਵਿਵਾਦ 'ਤੇ ਬੋਲਿਆ ਸੰਨੀ ਮਾਲਟਨ (ਵੀਡੀਓ)

08/28/2020 2:50:43 PM

ਜਲੰਧਰ(ਬਿਊਰੋ)  ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦਾ ਵਿਵਾਦ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਇਸ ਵਿਵਾਦ 'ਤੇ ਰੋਜ ਕੋਈ ਨਾ ਕੋਈ ਕਲਾਕਾਰ ਆਪਣੀ ਰਾਏ ਰੱਖ ਰਿਹਾ ਹੈ । ਅਨਮੋਲ ਗਗਨ ਮਾਨ, ਰੁਪਿੰਦਰ ਹਾਂਡਾ, ਰਣਜੀਤ ਬਾਵਾ, ਗੁਰੂ ਰੰਧਾਵਾ, ਸੁਲਤਾਨ ਤੋਂ ਬਾਅਦ ਹੁਣ ਸੰਨੀ ਮਾਲਟਨ ਨੇ ਵੀ ਇਸ ਲਾਈਵ ਹੋ ਕੇ ਇਸ ਮੁੱਦੇ ਬਾਰੇ ਕਾਫੀ ਕੁਝ ਕਿਹਾ ਹੈ। ਸੰਨੀ ਮਾਲਟਨ ਨੇ ਆਪਣੇ ਇਸ ਲਾਈਵ ਦੌਰਾਨ ਕਈ ਕਲਾਕਾਰਾਂ ਨੂੰ ਵੀ ਲਪੇਟੇ 'ਚ ਲਿਆ ਹੈ। ਸਿੱਧੂ ਮੂਸੇ ਵਾਲਾ ਨੇ ਖਿਲਾਫ ਬੋਲਦਿਆਂ ਸੰਨੀ ਮਾਲਟਨ ਨੇ ਕਿਹਾ ਕਿ ਸਾਨੂੰ ਗਾਇਕਾਂ ਦੇ ਮਸਲਿਆਂ ਪਿੱਛੇ ਨਹੀਂ ਲੜਨਾ ਨਹੀਂ ਚਾਹੀਦਾ। ਇਸਦੇ ਨਾਲ ਹੀ ਸੰਨੀ ਮਾਲਟਨ ਨੇ ਅਨਮੋਲ ਗਗਨ ਮਾਨ ਦੇ ਲਾਈਵ ਦੀ ਖੂਬ ਤਾਰੀਫ ਕੀਤੀ ਹੈ। ਉਸ ਤੋਂ ਇਲਾਵਾ ਹੋਰ ਕਈ ਗਾਇਕਾਂ ਬਾਰੇ ਵੀ ਸੰਨੀ ਮਾਲਟਨ ਨੇ ਕਈ ਗੱਲਾਂ ਆਖੀਆਂ ਹਨ ।

 

ਕੀ ਸੀ ਪੂਰਾ ਮਾਮਲਾ
ਬੀਤੇ ਦਿਨ ਸਿੱਧੂ ਮੂਸੇ ਵਾਲਾ ਬੱਬੂ ਮਾਨ ਦੇ ਪ੍ਰਸ਼ੰਸਕਾਂ 'ਤੇ ਖ਼ੂਬ ਭੜਕ ਰਿਹਾ ਹੈ। ਸਿੱਧੂ ਨੇ ਆਪਣੇ ਲਾਈਵ 'ਚ ਬੱਬੂ ਮਾਨ ਅਤੇ ਉਨ੍ਹਾਂ ਦੇ ਪ੍ਰਸ਼ੰਸਕ 'ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਬੇਸ਼ੱਕ ਆਪਣੇ ਇਸ ਲਾਈਵ 'ਚ ਸਿੱਧੂ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਸਿੱਧੂ ਦੇ ਬੋਲਾਂ ਅਤੇ ਗੱਲਾਂ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਉਹ ਬੱਬੂ ਮਾਨ 'ਤੇ ਆਪਣਾ ਗੁੱਸਾ ਕੱਢ ਰਿਹਾ ਹੈ। ਹਾਲ ਹੀ 'ਚ ਬੱਬੂ ਮਾਨ ਦਾ ਗੀਤ 'ਅੜ੍ਹਬ ਪੰਜਾਬੀ' ਰਿਲੀਜ਼ ਹੋਇਆ ਸੀ। ਇਸ ਤੋਂ ਅਗਲੇ ਦਿਨ ਹੀ ਸਿੱਧੂ ਮੂਸੇ ਵਾਲਾ ਦਾ ਗੀਤ 'ਮੇ ਬਲੋਕ' ਰਿਲੀਜ਼ ਹੋਇਆ।ਯੂਟਿਊਬ 'ਤੇ ਸਿੱਧੂ ਦਾ ਇਹ ਗੀਤ ਬੱਬੂ ਮਾਨ ਦੇ ਗੀਤ ਤੋਂ ਉਪਰ ਹੋ ਗਿਆ ਸੀ, ਜਿਸ ਦਾ ਸਕ੍ਰੀਨ ਸ਼ਾਟ ਸਿੱਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਸੀ। ਇਸ ਤੋਂ ਬਾਅਦ ਹੀ ਬੱਬੂ ਮਾਨ ਦੇ ਪ੍ਰਸ਼ੰਸਕਾਂ ਦਾ ਕਹਿਣਾ ਸੀ ਕਿ ਸਿੱਧੂ ਨੇ ਬੱਬੂ ਮਾਨ ਨੂੰ ਡਿਫੇਮ ਕੀਤਾ ਹੈ। ਉਸ ਤੋਂ ਬਾਅਦ ਹੀ ਸਿੱਧੂ ਨੂੰ ਕੁਮੈਂਟਸ 'ਚ ਧਮਕੀਆਂ ਮਿਲਣ ਲੱਗ ਗਈਆਂ। ਇਸ ਸਭ ਦਾ ਗੁੱਸਾ ਸਿੱਧੂ ਨੇ ਆਪਣੇ ਲਾਈਵ 'ਚ ਕੱਢਿਆ ਤੇ ਉਸ ਨੂੰ ਫੋਨ 'ਤੇ ਮੈਸੇਜ 'ਚ ਧਮਕੀਆਂ ਦੇਣ ਵਾਲੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਨੂੰ ਮੰਦਾ ਬੋਲਿਆ।


Lakhan

Content Editor

Related News