ਸਾਈਕੋਲਾਜਿਕਲ ਥਿ੍ਰਲਰ ਫ਼ਿਲਮ ‘ਸ਼ੀਰੋ’ ਦਾ ਟੀਜ਼ਰ ਰਿਲੀਜ਼, ਜ਼ਖ਼ਮੀ ਨਜ਼ਰ ਆਈ ਸੰਨੀ ਲਿਓਨ (ਵੀਡੀਓ)

03/27/2021 1:18:54 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਫ਼ਿਲਮ ਇੰਡਸਟਰੀ 'ਚ ਆਪਣੀ ਹੌਟਨੈੱਸ ਲਈ ਮਸ਼ਹੂਰ ਅਦਾਕਾਰਾ ਸੰਨੀ ਲਿਓਨੀ ਦਾ ਹਰ ਅੰਦਾਜ਼ ਹਮੇਸ਼ਾ ਖ਼ਾਸ ਹੁੰਦਾ ਹੈ। ਫ਼ਿਲਮ ਇੰਡਸਟਰੀ 'ਚ 'ਬੇਬੀ ਡਾਲ' ਦੇ ਨਾਂ ਨਾਲ ਮਸ਼ਹੂਰ ਸੰਨੀ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਸੰਨੀ ਲਿਓਨ ਅਕਸਰ ਆਪਣੀਆਂ ਹੌਟ ਤੇ ਬੋਲਡ ਤਸਵੀਰਾਂ-ਵੀਡੀਓ ਤੋਂ ਇਲਾਵਾ ਆਪਣੀਆਂ ਫ਼ਿਲਮਾਂ ਨਾਲ ਜੁੜੀ ਜਾਣਕਾਰੀ ਵੀ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸੇ ਦੌਰਾਨ ਸੰਨੀ ਲਿਓਨ ਨੇ ਆਪਣੀ ਆਉਣ ਵਾਲੀ ਸਾਈਕਲੋਲਾਜਿਕਲ ਥਿ੍ਰਲਰ ਫ਼ਿਲਮ 'ਸ਼ੀਰੋ' ਦਾ ਟੀਜ਼ਰ ਸ਼ੇਅਰ ਕੀਤਾ ਹੈ, ਜੋ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਟੀਜ਼ਰ ਨੂੰ ਹੁਣ ਤਕ ਕਰੀਬ ਪੰਜ ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।

 
 
 
 
 
 
 
 
 
 
 
 
 
 
 
 

A post shared by Sunny Leone (@sunnyleone)

ਸੰਨੀ ਲਿਓਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਅਪਕਮਿੰਗ ਫ਼ਿਲਮ 'ਸ਼ੀਰੋ' ਦਾ ਟੀਜ਼ਰ ਸ਼ੇਅਰ ਕੀਤਾ ਹੈ। 'ਸ਼ੀਰੋ' ਇਕ ਸਾਈਕੋਲਾਜਿਕਲ ਥਿ੍ਰਲਰ ਫ਼ਿਲਮ ਹੈ। ਇਸ ਫ਼ਿਲਮ 'ਚ ਸੰਨੀ ਲਿਓਨ ਪਹਿਲੀ ਵਾਰ ਇਕ ਵੱਖਰੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। 'ਸ਼ੀਰੋ' ਦੇ ਟੀਜ਼ਰ ਨੂੰ ਦੇਖ ਕੇ ਸਾਫ਼ ਪਤਾ ਲੱਗ ਰਿਹਾ ਹੈ ਕਿ ਇਸ ਫ਼ਿਲਮ 'ਚ ਹਾਰਰ-ਥਿ੍ਰਲਰ ਦਾ ਜ਼ਬਰਦਸਤ ਤੜਕਾ ਦੇਖਣ ਨੂੰ ਮਿਲਣ ਵਾਲਾ ਹੈ। ਟੀਜ਼ਰ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ 'ਚ ਸੰਨੀ ਲਿਓਨ ਕਾਫ਼ੀ ਜ਼ਖ਼ਮੀ ਨਜ਼ਰ ਆ ਰਹੀ ਹੈ, ਉਥੇ ਹੀ ਉਨ੍ਹਾਂ ਨਾਲ ਪੌੜੀਆਂ 'ਚ ਇਕ ਲੜਕਾ ਵੀ ਬੈਠਿਆ ਦਿਖਾਈ ਦੇ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Sunny Leone (@sunnyleone)

ਦੱਸ ਦਈਏ ਕਿ ਸੰਨੀ ਲਿਓਨੀ ਦੀ ਫ਼ਿਲਮ 'ਸ਼ੀਰੋ' 4 ਭਾਸ਼ਾਵਾਂ ਤਮਿਲ, ਹਿੰਦੀ, ਤੇਲਗੂ ਤੇ ਮਲਿਯਾਲਮ 'ਚ ਰਿਲੀਜ਼ ਹੋਵੇਗੀ। ਸੰਨੀ ਲਿਓਨ ਨੇ ਟੀਜ਼ਰ ਨੂੰ ਸ਼ੇਅਰ ਕਰਨ ਨਾਲ ਕੈਪਸ਼ਨ 'ਚ ਲਿਖਿਆ, ਇਸ ਫ਼ਿਲਮ ਦਾ ਹਿੱਸਾ ਬਣਨ ਤੋਂ ਬਾਅਦ ਮੈਂ ਬਹੁਤ ਐਕਸਾਈਟਿਡ ਹਾਂ। ਇਹ ਫ਼ਿਲਮ ਇਕ ਸਾਈਕੋਲਾਜਿਕਲ ਥਿ੍ਰਲਰ ਫ਼ਿਲਮ ਹੈ ਤੇ ਇਸ ਫ਼ਿਲਮ ਨੂੰ 4 ਭਾਸ਼ਾਵਾਂ 'ਚ ਤਮਿਲ, ਹਿੰਦੀ, ਤੇਲਗੂ ਤੇ ਮਲਿਆਲਮ 'ਚ ਰਿਲੀਜ਼ ਕੀਤਾ ਜਾਵੇਗਾ। ਹਾਲਾਂਕਿ ਇਸ ਫ਼ਿਲਮ ਦੀ ਰਿਲੀਜ਼ਿੰਗ ਡੇਟ ਨੂੰ ਲੈ ਕੇ ਹਾਲੇ ਤਕ ਕਈ ਘੋਸ਼ਣਾ ਨਹੀਂ ਕੀਤੀ ਗਈ ਹੈ। ਸੰਨੀ ਲਿਓਨ ਦੀ ਫ਼ਿਲਮ ਦੇ ਟੀਜ਼ਰ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕਰ ਰਹੇ ਹਨ। 

 
 
 
 
 
 
 
 
 
 
 
 
 
 
 
 

A post shared by Sunny Leone (@sunnyleone)


sunita

Content Editor

Related News