ਜਦੋਂ ਬਿਕਨੀ ਬਣ ਗਈ ਸਨੀ ਲਿਓਨੀ ਲਈ ਮੁਸੀਬਤ, ਨਹੀਂ ਕਰ ਸਕੀ ਸ਼ੂਟਿੰਗ (ਦੇਖੋ ਤਸਵੀਰਾਂ)
Tuesday, Dec 08, 2015 - 04:30 PM (IST)

ਮੁੰਬਈ : ਫਿਲਮ ''ਮਸਤੀਜ਼ਾਦੇ'' ਵਿਚ ਸਨੀ ਲਿਓਨੀ ਕਾਫੀ ਬੋਲਡ ਦ੍ਰਿਸ਼ਾਂ ''ਚ ਨਜ਼ਰ ਆਵੇਗੀ। ਆਪਣੇ ਕਿਰਦਾਰ ਲਈ ਉਸ ਨੇ ਕਾਫੀ ਤਿਆਰੀਆਂ ਕੀਤੀਆਂ ਸਨ, ਜਿਨ੍ਹਾਂ ''ਚ ਫਿਟਨੈੱਸ ਦਾ ਖਾਸ ਖਿਆਲ ਰੱਖਿਆ ਗਿਆ ਸੀ।
ਸਨੀ ਨੂੰ ਫਿੱਟ ਦਿਸਣ ਲਈ ਕੁਝ ਜ਼ਿਆਦਾ ਕਸਰਤ ਕਰਨੀ ਪੈਣੀ ਪਰ ਜ਼ੋਰ ਦਾ ਝਟਕਾ ਉਸ ਨੂੰ ਸੈੱਟ ''ਤੇ ਪਹੁੰਚ ਕੇ ਉਸ ਵੇਲੇ ਲੱਗਾ, ਜਦੋਂ ਉਸ ਦੇ ਸਟਾਈਲਿਸਟ ਨੇ ਦੱਸਿਆ ਕਿ ਉਸ ਨੂੰ ਆਪਣੀ ਫਿੱਟਨੈੱਸ ਨੂੰ ਨਵੇਂ ਲੈਵਲ ''ਤੇ ਲਿਜਾਣਾ ਪਏਗਾ ਕਿਉਂਕਿ ਫਿਲਮ ਦੀ ਉਸ ਦੀ ਵਾਰਡਰੋਬ ਵਿਚ ਸਿਰਫ 2 ਡ੍ਰੈੱਸਾਂ, ਸ਼ਾਰਟਸ ਅਤੇ ਕ੍ਰਾਪ ਟਾਪ ਦਾ ਇਕ ਜੋੜਾ ਸ਼ਾਮਲ ਹਨ, ਜਦਕਿ ਇਸ ਤੋਂ ਇਲਾਵਾ 27 ਬਿਕਨੀਆਂ ਹੋਣਗੀਆਂ।
ਸਨੀ ਦੀ ਹਾਲਤ ਤਾਂ ਰੋਣ ਵਾਲੀ ਹੋ ਗਈ ਕਿਉਂਕਿ ਇਸ ਸਭ ਲਈ ਉਸ ਨੂੰ ਆਪਣਾ ਮਨਪਸੰਦ ਪਿੱਜ਼ਾ ਛੱਡਣਾ ਪਿਆ। ਇਹੀ ਨਹੀਂ, ਸਨੀ ਇਹ ਸੋਚ ਕੇ ਵੀ ਹੈਰਾਨ ਸੀ ਕਿ ਇਹ ਕਿਹੋ ਜਿਹੀ ਫਿਲਮ ਹੈ, ਜਿਸ ਦੀ ਵਾਰਡਰੋਬ ਇਹੋ ਜਿਹੀ ਹੈ। ਉਸ ਦਿਨ ਸਨੀ ਨੇ ਇਕ ਵੀ ਸ਼ੂਟ ਨਹੀਂ ਕੀਤਾ।
ਫਿਲਮ ਦੇ ਨਿਰਦੇਸ਼ਕ ਮਿਲਾਪ ਝਾਵੇਰੀ, ਰੰਗੀਤਾ ਨੰਦੀ, ਵੀਰ ਦਾਸ ਅਤੇ ਤੁਸ਼ਾਰ ਕਪੂਰ ਨੇ ਸਨੀ ਨੂੰ ਮਨਾਇਆ। ਫੈਸਲਾ ਇਹ ਹੋਇਆ ਕਿ ਸੈੱਟ ''ਤੇ ਮੌਜੂਦ ਸਾਰੇ ਲੋਕ ਇਸੇ ਤਰ੍ਹਾਂ ਡਾਈਟ ਕਰਨਗੇ। ਇੰਨਾ ਹੀ ਨਹੀਂ, ਸਨੀ ਦੇ ਇਸੇ ਇਰਾਦੇ ਨੂੰ ਪਰਖਣ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਕਈ ਵਾਰ ਉਸ ਦੇ ਹੋਟਲ ਦੇ ਕਮਰੇ ਦੇ ਦਰਵਾਜ਼ੇ ''ਤੇ ਪਿੱਜ਼ਾ ਸਲਾਈਸ ਵੀ ਰੱਖ ਦਿੱਤੇ ਗਏ।