''ਮਸਤੀਜ਼ਾਦੇ'' ਦੇ ਟੀਜ਼ਰ ''ਚ ਸਨੀ ਨੇ ਲਗਾਇਆ ਸੈਕਸ ਅਤੇ ਕਾਮੇਡੀ ਦਾ ਡਬਲ ਤੜਕਾ (ਤਸਵੀਰਾਂ)
Thursday, Dec 10, 2015 - 01:47 PM (IST)

ਮੁੰਬਈ :ਬਾਲੀਵੁੱਡ ਦੀ ਹੌਟ ਅਦਾਕਾਰਾ ਸਨੀ ਲਿਓਨੀ ਦੀ ਐਡਲਟ ਕਾਮੇਡੀ ਫਿਲਮ ''ਮਸਤੀਜ਼ਾਦੇ'' ਦੇ ਮੋਸ਼ਨ ਪੋਸਟਰ ਤੋਂ ਬਾਅਦ ਇਸ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਦੀ ਛੋਟੀ ਜਿਹੀ ਝਲਕ ਤੋਂ ਹੀ ਇਹ ਪਤਾ ਲੱਗਦੈ ਕਿ ਇਹ ਸੈਕਸ ਅਤੇ ਕਾਮੇਡੀ ਦਾ ਜ਼ਬਰਦਸਤ ਮਸਾਲਾ ਹੈ। ਫਿਲਮ ''ਚ ''ਸਿੱਕਾ ਉਛਲੇਗਾ'' ਵਰਗਾ ਦੋ-ਅਰਥੀ ਸੰਵਾਦ ਕਾਫੀ ਹਸਾਉਂਦਾ ਹੈ। ਇਹ ਗੱਲ ਵੀ ਸਮਝ ਆ ਜਾਂਦੀ ਹੈ ਕਿ ਇਸ ਫਿਲਮ ''ਚ ਸੈਂਸਰ ਬੋਰਡ ਨੂੰ 500 ਕੱਟ ਲਗਾਉਣ ਦੀ ਲੋੜ ਵੀ ਕਿਉਂ ਪਈ।
ਜ਼ਿਕਰਯੋਗ ਹੈ ਕਿ ਫਿਲਮ ''ਚ ਸਨੀ ਨਾ ਸਿਰਫ 27 ਬਿਕਨੀਆਂ ''ਚ ਨਜ਼ਰ ਆਏਗੀ, ਸਗੋਂ ਇਸ ਦੇ ਸੰਵਾਦ ਵੀ ਕਾਫੀ ਬੋਲਡ ਹਨ। ਅਗਲੇ ਸਾਲ 29 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਮਿਲਾਪ ਝਾਵੇਰੀ ਦੀ ਇਸ ਫਿਲਮ ''ਚ ਸਨੀ ਤੋਂ ਇਲਾਵਾ ਤੁਸ਼ਾਰ ਕਪੂਰ, ਵੀਰ ਦਾਸ ਅਤੇ ਰਿਤੇਸ਼ ਦੇਸ਼ਮੁਖ ਵੀ ਸ਼ਾਮਲ ਹਨ।