ਕਰੀਨਾ ਦੇ ਪੁੱਤਰ ਤੈਮੂਰ ਨੂੰ ਕਿਊਟਨੈੱਸ ’ਚ ਸਖ਼ਤ ਟੱਕਰ ਦਿੰਦੈ ਸੰਨੀ ਲਿਓਨੀ ਦਾ ਲਾਡਲਾ

08/31/2021 10:54:31 AM

ਮੁੰਬਈ (ਬਿਊਰੋ)– ਬਾਲੀਵੁੱਡ ਦੀ ਦੁਨੀਆ ’ਚ ਸਟਾਰ ਕਿੱਡਸ ਅਕਸਰ ਚਰਚਾ ’ਚ ਰਹਿੰਦੇ ਹਨ। ਕਰੀਨਾ ਕਪੂਰ ਖ਼ਾਨ ਤੇ ਸੈਫ ਅਲੀ ਖ਼ਾਨ ਦਾ ਲਾਡਲਾ ਤੈਮੂਰ ਅਲੀ ਖ਼ਾਨ ਤਾਂ ਸ਼ੁਰੂ ਤੋਂ ਹੀ ਸੁਰਖ਼ੀਆਂ ’ਚ ਆ ਗਿਆ ਸੀ। ਫ਼ਿਲਮੀ ਦੁਨੀਆ ਦੇ ਸਭ ਤੋਂ ਮਸ਼ਹੂਰ ਸਟਾਰ ਕਿੱਡਸ ’ਚ ਤੈਮੂਰ ਦਾ ਨਾਂ ਆਉਂਦਾ ਹੈ। ਤੈਮੂਰ ਦੀ ਮਾਸੂਮੀਅਤ ਤੇ ਕਿਊਟਨੈੱਸ ਦਾ ਤਾਂ ਹਰ ਕੋਈ ਦੀਵਾਨਾ ਹੈ ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਤੈਮੂਰ ਨੂੰ ਕੋਈ ਸਖ਼ਤ ਟੱਕਰ ਦੇਣ ਵਾਲਾ ਹੈ।

PunjabKesari

ਜੀ ਹਾਂ, ਅਦਾਕਾਰਾ ਸੰਨੀ ਲਿਓਨੀ ਤਾਂ ਚਰਚਾ ’ਚ ਰਹਿੰਦੀ ਹੀ ਹੈ ਪਰ ਇਸ ਵਾਰ ਉਸ ਦਾ ਛੋਟਾ ਬੇਟਾ ਚਰਚਾ ’ਚ ਹੈ। ਸੰਨੀ ਨੇ ਸਭ ਤੋਂ ਪਹਿਲਾਂ ਬੇਟੀ ਨਿਸ਼ਾ ਨੂੰ ਗੋਦ ਲਿਆ ਸੀ, ਉਸ ਤੋਂ ਬਾਅਦ ਸਰੋਗੇਸੀ ਰਾਹੀਂ ਉਹ ਜੁੜਵਾ ਬੱਚਿਆਂ ਦੀ ਮਾਂ ਬਣੀ। ਇਨ੍ਹਾਂ ਜੁੜਵਾਂ ਬੇਟਿਆਂ ’ਚੋਂ ਇਕ ਬੇਟੇ ਦੀ ਸ਼ਕਲ ਕਾਫੀ ਹੱਦ ਤਕ ਤੈਮੂਰ ਅਲੀ ਖ਼ਾਨ ਨਾਲ ਮਿਲਦੀ ਹੈ।

PunjabKesari

ਸੰਨੀ ਜਦੋਂ ਆਪਣੇ ਬੇਟੇ ਨਾਲ ਸਪਾਟ ਹੋਈ ਤਾਂ ਹਰ ਕੋਈ ਹੈਰਾਨ ਹੋ ਗਿਆ। ਬੱਚੇ ਦੀ ਤਸਵੀਰ ਦੇਖ ਕੇ ਹਰ ਕੋਈ ਇਹੀ ਕਹਿ ਰਿਹਾ ਹੈ ਕਿ ਹੁਣ ਤੈਮੂਰ ਨੂੰ ਕਿਊਟਨੈੱਸ ਦੇ ਮਾਮਲੇ ’ਚ ਸਖ਼ਤ ਟੱਕਰ ਮਿਲਣ ਵਾਲੀ ਹੈ। ਸੋਸ਼ਲ ਮੀਡੀਆ ’ਤੇ ਸੰਨੀ ਦੇ ਬੇਟੇ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਕੁਝ ਲੋਕ ਤਾਂ ਸੰਨੀ ਦੇ ਬੇਟੇ ਨੂੰ ਤੈਮੂਰ ਦਾ ਹਮਸ਼ਕਲ ਵੀ ਦੱਸ ਰਹੇ ਹਨ।

PunjabKesari

ਦੱਸ ਦੇਈਏ ਕਿ ਸਾਲ 2018 ’ਚ ਸੰਨੀ ਲਿਓਨੀ ਦੇ ਜੁੜਵਾ ਬੱਚਿਆਂ ਦਾ ਜਨਮ ਹੋਇਆ ਸੀ। ਉਥੇ ਸਾਲ 2016 ’ਚ ਤੈਮੂਰ ਅਲੀ ਖ਼ਾਨ ਦਾ ਜਨਮ ਹੋਇਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News