making of mastizaade ਵੀਡੀਓ ''ਚ ਲੁਕੀਆਂ ਨੇ ਸਨੀ ਲਿਓਨ ਦੀਆਂ ''ਨੌਟੀ ਹਰਕਤਾਂ''
Monday, Jan 04, 2016 - 02:14 PM (IST)

ਮੁੰਬਈ : ਬਾਲੀਵੁੱਡ ਦੀ ਹੌਟ ਅਦਾਕਾਰਾ ਦੀ ਅਡਲਟ ਕਾਮੇਡੀ ਫਿਲਮ ''ਮਸਤੀਜ਼ਾਦੇ'' ਦਾ ਟ੍ਰੇਲਰ ਇਨ੍ਹੀਂ ਦਿਨੀਂ ਇੰਟਰਨੈੱਟ ''ਤੇ ਛਾਇਆ ਹੋਇਆ ਹੈ। ਇਹ ਟ੍ਰੇਲਰ ਜ਼ਬਰਦਸਤ ਹਿੱਟ ਵੀ ਹੋ ਰਿਹਾ ਹੈ, ਜਿਸਨੂੰ ਇਕ ਕਰੋੜ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ।
ਫਿਲਮ ਮੇਕਿੰਗ ਦੇ ਦ੍ਰਿਸ਼ਾਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਫਿਲਮ ਦੇ ਲੀਡ ਰੋਲ ਤੁਸ਼ਾਰ ਕਪੂਰ ਤੇ ਵੀਰ ਦਾਸ ਸ਼ੂਟਿੰਗ ਦੌਰਾਨ ਪੂਰੀ ਤਰ੍ਹਾਂ ਮਸਤੀ ਦੇ ਮੂਡ ਵਿਚ ਨਜ਼ਰ ਆ ਰਹੇ ਹਨ। ਇਸ ਵੀਡੀਆ ਵਿਚ ਸਨੀ ਲਿਓਨ ਦਾ ''ਨੌਟੀ'' ਅਵਤਾਰ ਵੀ ਵੇਖਣ ਨੂੰ ਮਿਲਦਾ ਹੈ। ਉਹ ਆਪਣੇ ਡਾਇਰੈਕਟਰ ਅਤੇ ਸਾਥੀ ਕਾਲਕਾਰਾਂ ਨਾਲ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਮਿਲਾਪ ਜਾਵੇਦੀ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ ਨੂੰ ਅਜੈ ਰਾਜ ਤੇ ਸਿੰਘ ਪਾਲ ਪ੍ਰੋਡਿਊਸ ਕਰ ਰਹੇ ਹਨ ਜਦਕਿ ਆਮਾਨ ਮਲਿਕ ਅਤੇ ਆਨੰਦ ਰਾਜ ਆਨੰਦ ਇਸਦੇ ਮਿਊਜ਼ਿਕ ਡਾਇਰੈਕਟਰ ਹਨ। ਫਿਲਮ ਅਗਲੇ ਸਾਲ 29 ਜਨਵਰੀ ਨੂੰ ਰਿਲੀਜ਼ ਹੋਵੇਗੀ।