ਗਰਲਫ੍ਰੈਂਡ ਨਾਲ ਡਿਨਰ ਡੇਟ ’ਤੇ ਨਿਕਲੇ ਸਨੀ ਕੌਸ਼ਲ, ਦੋਵੇਂ ਇਕੱਠੇ ਵੀਡੀਓ ’ਚ ਆਏ ਨਜ਼ਰ

Sunday, Oct 09, 2022 - 12:00 PM (IST)

ਗਰਲਫ੍ਰੈਂਡ ਨਾਲ ਡਿਨਰ ਡੇਟ ’ਤੇ ਨਿਕਲੇ ਸਨੀ ਕੌਸ਼ਲ, ਦੋਵੇਂ ਇਕੱਠੇ ਵੀਡੀਓ ’ਚ ਆਏ ਨਜ਼ਰ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੇ ਭਰਾ ਅਤੇ ਅਦਾਕਾਰ ਸੰਨੀ ਕੌਸ਼ਲ ਇਸ ਦੌਰਾਨ ਚਰਚਾ ’ਚ ਆ ਗਏ ਹਨ। ਅਦਾਕਾਰ  ਨੂੰ ਹਾਲ ਹੀ ’ਚ ਰੋਮਰਡ ਗਰਲਫ੍ਰੈਂਡ ਸ਼ਰਵਰੀ ਵਾਘ ਨਾਲ ਮੁੰਬਈ ’ਚ ਦੇਖਿਆ ਗਿਆ ਸੀ। ਇਸ ਦੌਰਾਨ ਦੋਵੇਂ ਡਿਨਰ ਡੇਟ ਨਿਕਲੇ ਸਨ। ਇਸ ਦੌਰਾਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਦੋਵਾਂ ਵਿਚਾਲੇ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ। 

PunjabKesari

ਇਹ ਵੀ ਪੜ੍ਹੋ : ਅੱਲੂ ਅਰਜੁਨ ਦੀ ‘ਪੁਸ਼ਪਾ 2’ ’ਚ ਵਿਲੇਨ ਹੋਣਗੇ ਅਰਜੁਨ ਕਪੂਰ! ਨਿਰਮਾਤਾ ਦਾ ਇਹ ਬਿਆਨ ਆਇਆ ਸਾਹਮਣੇ

ਵੀਡੀਓ ’ਚ ਦੇਖ ਸਕਦੇ ਹੋ ਕਿ ਸੰਨੀ ਅਤੇ ਸ਼ਰਵਰੀ ਦੋਵੇਂ ਕਾਫ਼ੀ ਖੁਸ਼ ਨਜ਼ਰ ਆ ਰਹੇ ਸਨ। ਦੋਵਾਂ ਨੇ ਇਕ-ਦੂਜੇ ਨਾਲ ਖੜ੍ਹੇ ਹੋ ਕੇ ਮੁਸਕਰਾਉਂਦੇ ਹੋਏ ਪੋਜ਼ ਦਿੱਤੇ। 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਅਫ਼ਵਾਹਾਂ ਵਾਲੀ ਜੋੜੀ ਸੰਨੀ ਅਤੇ ਸ਼ਰਵਰੀ ਆਪਣੇ ਦੋਸਤਾਂ ਨਾਲ ਡਿਨਰ ਡੇਟ ’ਤੇ ਪਹੁੰਚੇ ਸਨ। ਇਸ ਦੌਰਾਨ ਸ਼ਰਵਰੀ ਨੇ ਸਫ਼ੈਦ ਸਨੀਕਰਸ ਦੇ ਨਾਲ ਬਲੈਕ ਸ਼ਾਰਟ ਡਰੈੱਸ ਕੈਰੀ ਕੀਤੀ। ਇਸ ਦੇ ਨਾਲ ਹੀ ਸੰਨੀ ਵਾਈਟ ਟੀ-ਸ਼ਰਟ ਅਤੇ ਬਲੈਕ ਪੈਂਟ ’ਚ ਨਜ਼ਰ ਆਏ। 

PunjabKesari

ਇਹ ਵੀ ਪੜ੍ਹੋ : ਫੀਫਾ ਵਿਸ਼ਵ ਕੱਪ ਦਾ ਗੀਤ ‘ਲਾਈਟ ਦਿ ਸਕਾਈ’ ਰਿਲੀਜ਼, ਨੋਰਾ ਫਤੇਹੀ ਨੇ ਕੀਤਾ ਜ਼ਬਰਦਸਤ ਡਾਂਸ

ਦੱਸ ਦੇਈਏ ਸੰਨੀ ਕੌਸ਼ਲ ਅਤੇ ਸ਼ਰਵਰੀ ਵਾਘ ਨੇ ‘ਦਿ ਫ਼ਰਗੋਟਨ ਆਰਮੀ’ ’ਚ ਇਕੱਠੇ ਕੰਮ ਕੀਤਾ ਸੀ। ਦੋਵਾਂ ਦੀ ਦੋਸਤੀ ਦੀ ਸ਼ੁਰੂਆਤ ਇਸ ਦੇ ਸੈੱਟ ਤੋਂ ਹੋਈ।  ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਸ਼ਰਵਰੀ ਨੂੰ ਸੰਨੀ ਦੇ ਭਰਾ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਦੇ ਵਿਆਹ ’ਚ ਵੀ ਦੇਖਿਆ ਗਿਆ ਸੀ। ਦੋਵਾਂ ਦੇ ਇੱਕ-ਦੂਜੇ ਨੂੰ ਡੇਟ ਕਰਨ ਦੀਆਂ ਖ਼ਬਰਾਂ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਹਨ ਪਰ ਦੋਵਾਂ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।

PunjabKesari


author

Shivani Bassan

Content Editor

Related News