ਸੰਨੀ ਦਿਓਲ ਨੇ ਕੀਤਾ ਦੱਖਣ ਫ਼ਿਲਮਾਂ ਦਾ ਰੁਖ, ਦੇਸ਼ ਦੀ ਸਭ ਤੋਂ ਵੱਡੀ ਫ਼ਿਲਮ SDGM ਰਾਹੀਂ ਕਰਨਗੇ ਡੈਬਿਊ

Thursday, Jun 20, 2024 - 04:55 PM (IST)

ਸੰਨੀ ਦਿਓਲ ਨੇ ਕੀਤਾ ਦੱਖਣ ਫ਼ਿਲਮਾਂ ਦਾ ਰੁਖ, ਦੇਸ਼ ਦੀ ਸਭ ਤੋਂ ਵੱਡੀ ਫ਼ਿਲਮ SDGM ਰਾਹੀਂ ਕਰਨਗੇ ਡੈਬਿਊ

ਮੁੰਬਈ- ਬਾਲੀਵੁੱਡ ਸਟਾਰ ਸੰਨੀ ਦਿਓਲ ਨੇ ਆਪਣੀ ਆਉਣ ਵਾਲੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਹੁਣ ਉਹ ਦੱਖਣ ਭਾਰਤੀ ਸਿਨੇਮਾ 'ਚ ਕਦਮ ਰੱਖਣ ਜਾ ਰਹੇ ਹਨ। ਉਹ ਦੱਖਣ ਦੇ ਨਿਰਦੇਸ਼ਕ ਗੋਪੀਚੰਦ ਮਲੀਨੇਨੀ ਨਾਲ ਐਕਸ਼ਨ ਫ਼ਿਲਮ 'ਤੇ ਕੰਮ ਕਰਨਗੇ।ਇਸ ਫ਼ਿਲਮ ਦਾ ਐਲਾਨ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਕੀਤਾ ਹੈ। ਸੰਨੀ ਦਿਓਲ ਦੀ ਇਹ ਫ਼ਿਲਮ ਮਿਥਰੀ ਮੂਵੀ ਮੇਕਰਸ ਦੁਆਰਾ ਬਣਾਈ ਜਾਵੇਗੀ, ਜੋ ਕਿ ਅੱਲੂ ਅਰਜੁਨ ਸਟਾਰਰ ਫਿਲਮ 'ਪੁਸ਼ਪਾ-2' ਦੇ ਨਿਰਮਾਤਾ ਵੀ ਹਨ। ਫ਼ਿਲਮ ਦਾ ਐਲਾਨ ਕਰਦੇ ਹੋਏ ਮੇਕਰਸ ਨੇ ਦਾਅਵਾ ਕੀਤਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਐਕਸ਼ਨ ਫ਼ਿਲਮ ਹੋਵੇਗੀ।

 

ਇਹ ਖ਼ਬਰ ਵੀ ਪੜ੍ਹੋ- ਰਣਵੀਰ ਸਿੰਘ ਦੀ ਫ਼ਿਲਮ 'ਡਾਨ 3' ਦੀ ਰਿਲੀਜ਼ ਡੇਟ ਆਈ ਸਾਹਮਣੇ, ਫ਼ਰਹਾਨ ਅਖ਼ਤਰ ਨੇ ਕੀਤਾ ਖੁਲਾਸਾ

ਦੱਸ ਦਈਏ ਕਿ ਫ਼ਿਲਮ ਦਾ ਨਾਂ ਅਜੇ ਫਾਈਨਲ ਨਹੀਂ ਹੋਇਆ ਹੈ ਪਰ ਇਸ ਨੂੰ 'SDGM' ਕਿਹਾ ਜਾ ਰਿਹਾ ਹੈ। ਇਸ ਦਾ ਮਤਲਬ ਸੰਨੀ ਦਿਓਲ ਗੋਪੀਚੰਦ ਮਲੀਨੇਨੀ ਹੈ। ਅਦਾਕਾਰ ਇਸ ਫ਼ਿਲਮ ਦੀ ਸ਼ੂਟਿੰਗ 22 ਜੂਨ ਤੋਂ ਸ਼ੁਰੂ ਕਰਨਗੇ। ਫ਼ਿਲਮ 'ਚ ਸੰਨੀ ਨਾਲ 'ਰਾਕੇਟ ਬੁਆਏਜ਼' ਫੇਮ ਰੇਜੀਨਾ ਕੈਸੈਂਡਰਾ ਅਤੇ ਸੈਯਾਮੀ ਖੇਰ ਕੰਮ ਕਰ ਰਹੀਆਂ ਹਨ। ਫਿਲਮ ਦੇ ਪੂਜਾ ਸਮਾਰੋਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਦੋਵੇਂ ਅਦਾਕਾਰਾਂ ਅਤੇ ਗੋਪੀਚੰਦ ਸੰਨੀ ਨਾਲ ਖੜ੍ਹੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ- ਸੋਨਾਕਸ਼ੀ ਸਿਨਹਾ ਦੇ ਵਿਆਹ ਦੀਆਂ ਖ਼ਬਰਾਂ ਵਿਚਾਲੇ ਭਰਾ ਲਵ ਨੇ ਪਾਈ ਪੋਸਟ, ਕਿਹਾ ਇਹ

ਸੰਨੀ ਦੀ ਗੱਲ ਕਰੀਏ ਤਾਂ 'ਗਦਰ 2' ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਉਹ ਹੁਣ ਆਮਿਰ ਖਾਨ ਦੁਆਰਾ ਬਣਾਈ ਜਾ ਰਹੀ 'ਲਾਹੌਰ 1947' 'ਚ ਨਜ਼ਰ ਆਉਣਗੇ। ਇਸ ਦੌਰਾਨ ਉਸ ਨੇ ਇਕ ਹੋਰ ਫ਼ਿਲਮ 'ਸਫ਼ਰ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਰਣਬੀਰ ਕਪੂਰ ਸਟਾਰਰ ਫ਼ਿਲਮ 'ਰਾਮਾਇਣ' 'ਚ ਸੰਨੀ ਦੇ ਹਨੂੰਮਾਨ ਦਾ ਕਿਰਦਾਰ ਨਿਭਾਉਣ ਦੀਆਂ ਖ਼ਬਰਾਂ ਹਨ ਅਤੇ ਹਾਲ ਹੀ 'ਚ ਉਨ੍ਹਾਂ ਨੇ ਆਪਣੀ ਬਲਾਕਬਸਟਰ 'ਬਾਰਡਰ' ਦੇ ਸੀਕਵਲ ਦਾ ਐਲਾਨ ਵੀ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

DILSHER

Content Editor

Related News