ਸੰਨੀ ਦਿਓਲ ਨੇ ਪੁੱਤਰ ਨੂੰ ਗਿਫ਼ਟ ਕੀਤੀ ਸ਼ਾਨਦਾਰ 'ਲੈਂਡ ਰੋਵਰ ਡਿਫੈਂਡਰ' ਕਾਰ, ਨੰਬਰ ਦਾ ਕਰਨ ਨਾਲ ਹੈ ਖ਼ਾਸ ਸਬੰਧ

05/20/2022 3:58:34 PM

ਮੁੰਬਈ: ਅਦਾਕਾਰ ਸੰਨੀ ਦਿਓਲ ਨੂੰ ਅਦਾਕਾਰੀ ਦੇ ਨਾਲ ਮਹਿੰਗੀਆਂ ਗੱਡੀਆਂ ਦਾ ਵੀ ਸ਼ੌਕ ਹੈ। ਅਦਾਕਾਰ ਦੇ ਗੈਰੇਜ ’ਚ ਕਈ ਗੱਡੀਆਂ ਹਨ। ਉਨ੍ਹਾਂ ’ਚ ਹੁਣ ਇਕ ਹੋਰ ਕਾਰ ਸ਼ਾਮਲ ਹੋ ਗਈ ਹੈ। ਹਾਲ ਹੀ ’ਚ ਸੰਨੀ ਨੇ ਨਵੀਂ ਸ਼ਾਨਦਾਰ ‘ਲੈਂਡ ਰੋਵਰ ਡਿਫੈਂਡਰ’ ਕਾਰ ਦਾ ਸਵਾਗਤ ਕੀਤਾ ਹੈ। ਹਾਲਾਂਕਿ ਇਹ ਕਾਰ ਅਦਾਕਾਰ ਨੇ ਆਪਣੇ ਪੁੱਤਰ ਕਰਨ ਦਿਓਲ ਲਈ ਖ਼ਰੀਦੀ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਚਰਚਾ ’ਚ ਹਨ।

PunjabKesari

ਇਹ ਵੀ ਪੜ੍ਹੋ: ਬਾਕਸ ਆਫ਼ਿਸ ’ਤੇ ਮਾਰਚ ਮਹੀਨੇ ਨੇ ਬਣਾਇਆ ਰਿਕਾਰਡ, ਕਮਾਏ 1,500 ਕਰੋੜ ਰੁਪਏ

ਲੈਂਡ ਰੋਵਰ ਡਿਫੈਂਡਰ ਦੀ ਕੀਮਤ 93 ਲੱਖ ਰੁਪਏ ਹੈ। ਸੰਨੀ ਦਿਓਲ ਦੀ ਨਵੀਂ ਕਾਰ ਦਾ ਨੰਬਰ  9657 ਹੈ। ਇਸ ਦੀ ਕੁੱਲ ਜੋੜ 27 ਹੈ ਅਤੇ 27 ਨਵੰਬਰ ਉਸਦੇ ਪੁੱਤਰ ਕਰਨ ਦੀ ਜਨਮ ਤਾਰੀਖ਼ ਹੈ।

PunjabKesari

ਇਹ ਵੀ ਪੜ੍ਹੋ: ਅਕਸ਼ੇੈ ਕੁਮਾਰ ਦੀ ਫ਼ਿਲਮ ‘ਪ੍ਰਿਥਵੀਰਾਜ’ ਦੀ ‘ਮੇਜਰ’ ਨਾਲ ਹੋਵੇਗੀ ਟੱਕਰ? ਅਦੀਵੀ ਸ਼ੇਸ਼ ਨੇ ਦਿੱਤਾ ਕਮਾਲ ਦਾ ਜਵਾਬ

PunjabKesari

ਰਿਪੋਟਰਾਂ ਮੁਤਾਬਕ ਸੰਨੀ ਕੋਲ ਕਈ ਮਹਿੰਗੀਆਂ ਕਾਰਾਂ ਹਨ। ਜਿਨ੍ਹਾਂ ’ਚ ਮਰਸੀਡੀਜ਼ ਬੈਂਜ਼ ਸਿਲਵਰ SL500 (ਲਗਭਗ 1.15 ਕਰੋੜ ਰੁਪਏ ), ਔਡੀ A8 ਕਾਰ (ਲਗਭਗ 1.57 ਕਰੋੜ ਰੁਪਏ ), ਪੋਰਸ਼ ਕੇਏਨ ਕਾਰ (1.93 ਕਰੋੜ ਰੁਪਏ) ਅਤੇ ਲੈਂਡ ਰੇਂਜ ਰੋਵਰ ਆਟੋਬਾਇਓਗ੍ਰਾਫੀ ਕਾਰ (ਕੀਮਤ 2.10 ਕਰੋੜ ਰੁਪਏ) ਸ਼ਾਮਲ ਹਨ। 

ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ’ਚ ਰੈੱਡ ਕਾਰਪੇਟ ’ਤੇ ਨਜ਼ਰ ਆਈ ਦੀਪਿਕਾ, ਖ਼ੂਬਸੂਰਤੀ ਨੇ ਲਗਾਏ ਈਵੈਂਟ ’ਚ ਚਾਰ-ਚੰਨ

ਸੰਨੀ ਦਿਓਲ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਸੰਨੀ ਜਲਦ ਹੀ ਫ਼ਿਲਮ ‘ਗਦਰ 2’ ’ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ’ਚ ਅਦਾਕਾਰਾ ਨਾਲ ਅਮੀਸ਼ਾ ਪਟੇਲ ਨਜ਼ਰ ਆਵੇਗੀ। ਦੂਜੇ ਪਾਸੇ ਕਰਨ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਪਲ ਪਲ ਦਿਲ ਕੇ ਪਾਸ’ ਨਾਲ ਡੈਬੀਉ ਕੀਤਾ ਹੈ। ਇਸ ਫ਼ਿਲਮ ਤੋਂ ਬਾਅਦ ਕਰਨ ਕੋਲ ਇਕ ਹੋਰ ਫ਼ਿਲਮ ਆਈ ਹੈ ਜਿਸ ਦਾ ਨਾਂ ‘ਵੇਲੇ’ ਹੈ।

 


Anuradha

Content Editor

Related News