ਧਰਮਿੰਦਰ ਦੀ ਹਾਲਾਤ ਨੂੰ ਲੈ ਕੇ ਸੰਨੀ ਦਿਓਲ ਦੀ ਟੀਮ ਨੇ ਜਾਰੀ ਕੀਤਾ ਬਿਆਨ, ਕਿਹਾ...
Tuesday, Nov 11, 2025 - 05:34 AM (IST)
ਐਂਟਰਟੇਨਮੈਂਟ ਡੈਸਕ - ਦਿੱਗਜ ਅਦਾਕਾਰ ਧਰਮਿੰਦਰ ਇਸ ਸਮੇਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਹਨ। ਹਰ ਕੋਈ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਿਹਾ ਹੈ। ਉਹ ਡਾਕਟਰਾਂ ਦੀ ਇੱਕ ਟੀਮ ਦੀ ਨਿਗਰਾਨੀ ਹੇਠ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਚੱਲ ਰਹੀਆਂ ਹਨ। ਜਿਸ 'ਤੇ ਸੰਨੀ ਦਿਓਲ ਦੀ ਟੀਮ ਨੇ ਇਕ ਬਿਆਨ ਜਾਰੀ ਕੀਤਾ ਹੈ।
ਬਿਆਨ ਵਿਚ ਲਿਖਿਆ ਹੈ ਕਿ, "ਧਰਮਿੰਦਰ ਜੀ ਦੀ ਹਾਲਤ ਸਥਿਰ ਹੈ। ਉਹ ਡਾਕਟਰਾਂ ਦੀ ਨੇੜਲੀ ਨਿਗਰਾਨੀ ਹੇਠ ਹਨ। ਹੋਰ ਅਪਡੇਟਸ ਉਪਲਬਧ ਹੋਣ 'ਤੇ ਸਾਂਝੇ ਕੀਤੇ ਜਾਣਗੇ। ਕਿਰਪਾ ਕਰਕੇ ਉਨ੍ਹਾਂ ਦੀ ਸਿਹਤ ਬਾਰੇ ਝੂਠੀਆਂ ਅਫਵਾਹਾਂ ਫੈਲਾਉਣ ਤੋਂ ਬਚੋ। ਸਾਰਿਆਂ ਨੂੰ ਬੇਨਤੀ ਹੈ ਕਿ ਉਹ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ। ਕਿਰਪਾ ਕਰਕੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰੋ।" ਅਦਾਕਾਰਾ ਅਮੀਸ਼ਾ ਪਟੇਲ ਨੇ ਇੰਸਟਾਗ੍ਰਾਮ 'ਤੇ ਇਹ ਜਾਣਕਾਰੀ ਸਾਂਝੀ ਕੀਤੀ।
— ameesha patel (@ameesha_patel) November 10, 2025
