ਸੁਨੀਲ ਸ਼ੈੱਟੀ ਨੇ ਇੰਡਸਟਰੀ ’ਚ ਕੰਮ ਕਰਨ ਨੂੰ ਲੈ ਕੇ ਬਿਆਨ ਕੀਤਾ ਦਰਦ, ਆਖੀ ਇਹ ਗੱਲ

Saturday, May 29, 2021 - 10:04 AM (IST)

ਸੁਨੀਲ ਸ਼ੈੱਟੀ ਨੇ ਇੰਡਸਟਰੀ ’ਚ ਕੰਮ ਕਰਨ ਨੂੰ ਲੈ ਕੇ ਬਿਆਨ ਕੀਤਾ ਦਰਦ, ਆਖੀ ਇਹ ਗੱਲ

ਮੁੰਬਈ: ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟ ਨੇ ਹਾਲ ਹੀ ’ਚ ਡਾਂਸ ਰਿਐਲਿਟੀ ਸ਼ੋਅ ‘ਸੁਪਰ ਡਾਂਸਰ ਚੈਪਟਰ 4’ ’ਚ ਸ਼ਿਰਕਤ ਕੀਤੀ ਸੀ ਜਿਥੇ ਮੁਕਾਬਲੇਬਾਜ਼ਾਂ ਦੇ ਨਾਲ ਹੀ ਉਨ੍ਹਾਂ ਦਾ ਵੀ ਜਲਵਾ ਵੀ ਦੇਖਣ ਨੂੰ ਮਿਲਿਆ। ਸ਼ਿਲਪਾ ਸ਼ੈੱਟੀ ਨਾਲ ‘ਧੜਕਣ’ ਦਾ ਸੀਨ ਰਿਕ੍ਰਿਏਟ ਕਰਦੇ ਉਨ੍ਹਾਂ ਨੇ ਹਰ ਕਿਸੇ ਨੂੰ ਹੈਰਾਨੀ ’ਚ ਪਾ ਦਿੱਤਾ। ਸੁਪਰ ਡਾਂਸਰ ਦੇ ਇਸ ਐਪੀਸੋਡ ’ਚ ਮੁਕਾਬਲੇਬਾਜ਼ ਨੇ ਸੁਨੀਲ ਸ਼ੈੱਟੀ ਦੇ ਗਾਣਿਆ ’ਤੇ ਜ਼ਬਰਦਸਤ ਤਹਿਲਕਾ ਮਚਾਇਆ। ਸੁਨੀਲ ਸ਼ੈੱਟੀ ਨੂੰ ਇੰਡਸਟਰੀ ’ਚ ਕਰੀਬ 3 ਦਹਾਕਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ। ਸ਼ੋਅ ’ਚ ਗੈਸਟ ਬਣ ਕੇ ਪਹੁੰਚੇ ਸੁਨੀਲ ਸ਼ੈੱਟੀ ਨੇ ਮਨੋਰੰਜਨ ਇੰਡਸਟਰੀ ’ਚ ਕੰਮ ਕਰਨ ਨੂੰ ਲੈ ਕੇ ਆਪਣੀ ਰਾਏ ਰੱਖੀ ਸੀ।

PunjabKesari
ਸੁਨੀਲ ਸ਼ੈੱਟੀ ਮੁਤਾਬਕ ਜੇਕਰ ਤੁਸੀਂ ਮਨੋਰੰਜਨ ਜਗਤ ਦਾ ਹਿੱਸਾ ਹੋ ਤਾਂ ਪਰਿਵਾਰ ਲਈ ਸਮਾਂ ਕੱਢਣਾ ਕਾਫ਼ੀ ਮੁਸ਼ਕਿਲ ਹੁੰਦੀ ਹੈ। ਤੁਹਾਡੇ ਕੋਲ ਇੰਨਾ ਕੰਮ ਹੁੰਦਾ ਹੈ ਕਿ ਪਰਿਵਾਰ ਦੇ ਨਾਲ ਸਮਾਂ ਬਿਤਾਉਣਾ ਮੁਸ਼ਕਿਲ ਹੁੰਦਾ ਹੈ। ਹਾਲਾਂਕਿ ਇਹ ਨਾਮੁਮਕਿਨ ਨਹੀਂ ਹੈ। ਡਾਂਸ ਰਿਐਲਿਟੀ ਸ਼ੋਅ ‘ਸੁਪਰ ਡਾਂਸਰ: ਚੈਪਟਰ 4’ਚ ਪਹੁੰਚੇ ਸੁਨੀਲ ਸ਼ੈੱਟੀ ਨੇ ਆਪਣੀ ਨਿੱਜੀ ਜ਼ਿੰਦਗੀ ’ਤੇ ਗੱਲ ਕਰਦੇ ਹੋਏ ਪਤਨੀ ਮਾਨਾ ਦੇ ਨਾਲ ਆਪਣੇ ਰਿਸ਼ਤੇ ਬਾਰੇ ਵੀ ਦੱਸਿਆ। 


ਉਨ੍ਹਾਂ ਨੇ ਕਿਹਾ ਕਿ ‘ਕਈ ਸਾਰੀਆਂ ਯਾਦਾਂ ਹਨ, ਯਕੀਨ ਨਹੀਂ ਆਉਂਦਾ। ਸਾਨੂੰ ਇਕੱਠੇ ਕਰੀਬ 40 ਸਾਲ ਹੋ ਗਏ ਹਨ। ਇਕ-ਦੂਜੇ ਨਾਲ ਵਿਆਹ ਨੂੰ 30 ਸਾਲ ਹੋ ਗਏ ਹਨ। ਇੰਡਸਟਰੀ ’ਚ ਰਹਿੰਦੇ ਹੋਏ ਨਿੱਜੀ ਜ਼ਿੰਦਗੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ’ਚ ਬੈਲੇਂਸ ਬਣਾਏ ਰੱਖਣਾ ਮੁਸ਼ਕਿਲ ਹੁੰਦਾ ਹੈ ਪਰ ਨਾਮੁਮਕਿਨ ਨਹੀਂ। ਜੇਕਰ ਤੁਹਾਡੇ ਨਾਲ ਇਕ ਅਜਿਹਾ ਪਾਰਟਨ ਹੋਵੇ ਜੋ ਤੁਹਾਡੇ ਤੋਂ ਜ਼ਿਆਦਾ ਮਜ਼ਬੂਤ ਹੋਵੇ। ਇਕ ਦੂਜੇ ’ਤੇ 10 ਫੀਸਦੀ ਭਰੋਸਾ ਹੋਵੇ। ਮਾਨਾ ਨੂੰ ਮੇਰਾ ਸਲਾਮ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਸੁਨੀਲ ਸ਼ੈੱਟੀ ਕੋਰੋਨਾ ਪ੍ਰਭਾਵਿਤ ਪੀੜਤਾਂ ਦੀ ਮਦਦ ਨੂੰ ਲੈ ਕੇ ਚਰਚਾ ’ਚ ਹਨ। 


author

Aarti dhillon

Content Editor

Related News