ਹੁਣ ਕੋਰੋਨਾ ਕਾਲ ''ਚ ਸੁਨੀਲ ਗਰੋਵਰ ਲਿਆਉਣਗੇ ਲੋਕਾਂ ਦੇ ਚਿਹਰਿਆਂ ''ਤੇ ਹਾਸਾ

Tuesday, Apr 27, 2021 - 11:53 AM (IST)

ਹੁਣ ਕੋਰੋਨਾ ਕਾਲ ''ਚ ਸੁਨੀਲ ਗਰੋਵਰ ਲਿਆਉਣਗੇ ਲੋਕਾਂ ਦੇ ਚਿਹਰਿਆਂ ''ਤੇ ਹਾਸਾ

ਮੁੰਬਈ (ਬਿਊਰੋ) : ਕਾਮੇਡੀਅਨ ਸੁਨੀਲ ਗਰੋਵਰ ਨੇ ਟੀ. ਵੀ. ਦੀ ਦੁਨੀਆ 'ਚ ਇਕ ਨਵੀਂ ਪਛਾਣ ਸਥਾਪਤ ਕੀਤੀ ਹੈ। 'ਦਿ ਕਪਿਲ ਸ਼ਰਮਾ ਸ਼ੋਅ' 'ਚ ਮਸ਼ਹੂਰ ਡਾਕਟਰ ਗੁਲਾਟੀ ਦਾ ਕਿਰਦਾਰ ਨਿਭਾਉਣ ਵਾਲਾ ਸੁਨੀਲ ਗਰੋਵਰ ਹੁਣ ਇਕ ਨਵੇਂ ਕਿਰਦਾਰ 'ਚ ਨਜ਼ਰ ਆਉਣਗੇ। ਸੁਨੀਲ ਗਰੋਵਰ ਹੁਣ ਓਟੀਟੀ ਪਲੇਟਫਾਰਮ 'ਤੇ ਇਕ ਨਵਾਂ ਕਾਮੇਡੀ ਸ਼ੋਅ ਲੈ ਕੇ ਆ ਰਿਹਾ ਹੈ ਅਤੇ ਉਹ ਵੀ ਅਜਿਹੇ ਸਮੇਂ 'ਤੇ ਜਦੋਂ ਪੂਰੇ ਦੇਸ਼ 'ਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਕਰਕੇ ਨਿਰਾਸ਼ਾ ਹੋ ਰਹੀ ਹੈ। ਸੁਨੀਲ ਗਰੋਵਰ ਦੇ ਨਵੇਂ ਸ਼ੋਅ 'ਲੋਲ ਹਸੇ ਤੋਂ ਫਸੇ' ਦੀ ਸਟ੍ਰੀਮਿੰਗ 30 ਅਪ੍ਰੈਲ ਤੋਂ ਸ਼ੁਰੂ ਹੋਵੇਗੀ।

 
 
 
 
 
 
 
 
 
 
 
 
 
 
 
 

A post shared by Sunil Grover (@whosunilgrover)

ਸੁਨੀਲ ਗਰੋਵਰ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਲਿੱਪ ਸ਼ੇਅਰ ਕੀਤੀ ਹੈ। ਉਸ ਦੇ ਪ੍ਰਸ਼ੰਸਕ ਲਗਾਤਾਰ ਇਸ ਕਲਿੱਪ ਨੂੰ ਸਾਂਝਾ ਕਰ ਰਹੇ ਹਨ। ਇਸ ਵੀਡੀਓ 'ਚ ਸੁਨੀਲ ਗਰੋਵਰ ਬਿਲਕੁਲ ਵੱਖਰੇ ਅੰਦਾਜ਼ 'ਚ ਨਜ਼ਰ ਆ ਰਿਹਾ ਹੈ ਅਤੇ ਇਸ 'ਚ ਵੀ ਉਸ ਦੀ ਅਦਾਕਾਰੀ ਕਾਇਮ ਹੈ। ਸ਼ੋਅ 'ਚ ਇਹ ਵੇਖਿਆ ਜਾ ਸਕਦਾ ਹੈ ਕਿ ਉਹ ਦੂਜੇ ਮੁਕਾਬਲੇਬਾਜ਼ਾਂ ਨੂੰ ਹਸਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Sunil Grover (@whosunilgrover)

ਇਕ ਇੰਟਰਵਿਊ ਦੌਰਾਨ ਸੁਨੀਲ ਗਰੋਵਰ ਨੇ ਕਿਹਾ, 'ਅਜਿਹੇ ਮੁਸ਼ਕਲ ਸਮੇਂ ਦੌਰਾਨ ਸਕਾਰਾਤਮਕ ਬਣੇ ਰਹਿਣਾ ਅਤੇ ਇਹ ਸੁਨਿਸ਼ਚਿਤ ਕਰਨਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਆਲੇ-ਦੁਆਲੇ ਹਰ ਕੋਈ ਸਕਾਰਾਤਮਕਤਾ ਨਾਲ ਭਰਪੂਰ ਹੋਵੇ। ਅਜਿਹੀ ਸਥਿਤੀ 'ਚ ਇੱਕ ਕਾਮੇਡੀ ਸ਼ੋਅ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ, ਜਿਸ 'ਚ ਸਾਡੇ ਦਰਸ਼ਕਾਂ ਨੂੰ ਹਾਸਾ ਪਾਉਣ ਦਾ ਮੌਕਾ ਮਿਲੇਗਾ। ਸਾਡਾ ਇੱਕੋ-ਇੱਕ ਇਰਾਦਾ ਹਰ ਕਿਸੇ ਨੂੰ ਹਸਾਉਣਾ ਹੈ ਅਤੇ ਮੈਂ ਖੁਸ਼ ਹਾਂ ਕਿ ਮੈਂ ਇਸ ਸ਼ੋਅ 'ਚ ਰਹਿ ਕੇ ਇਹ ਕਰ ਸਕਦਾ ਹਾਂ। ਸ਼ੋਅ ਦਾ ਥੀਮ ਹੁਣ ਤੱਕ ਦੇ ਸਾਰੇ ਕਾਮੇਡੀ ਸ਼ੋਅ ਤੋਂ ਬਹੁਤ ਵੱਖਰੀ ਹੈ ਕਿਉਂਕਿ ਇਸ ਦਾ ਮੁਕਾਬਲਾ 10 ਪ੍ਰਤਿਭਾਵਾਨ ਕਾਮੇਡੀਅਨਾਂ ਵਿਚਕਾਰ ਹੋਵੇਗਾ। ਇਸ 'ਚ ਮੁਕਾਬਲੇਬਾਜ਼ਾਂ ਨੂੰ ਇੱਕ-ਦੂਜੇ ਨੂੰ ਹਸਾਉਣਾ ਪਵੇਗਾ ਪਰ ਇਸ ਸਮੇਂ ਦੌਰਾਨ ਉਹ ਆਪਣੇ-ਆਪ ਨੂੰ ਹਸਾ ਨਹੀਂ ਸਕਦੇ। ਇਸ ਸਭ ਦੇ ਵਿਚਕਾਰ, ਜਿਹੜਾ ਵੀ ਅਜਿਹਾ ਕਰਨ ਦੇ ਯੋਗ ਹੋਵੇਗਾ ਉਹ ਇਸ ਸ਼ੋਅ ਦਾ ਵਿਜੇਤਾ ਹੋਵੇਗਾ।'


author

sunita

Content Editor

Related News