B''Day Spl: ਕ੍ਰਿਕਟਰ ਬਣਦੇ-ਬਣਦੇ ਅਦਾਕਾਰ ਬਣੇ ਗਏ ਸੁਨੀਲ ਸ਼ੈੱਟੀ, ਇੰਝ ਬਣਾਈ ਕਰੋੜਾਂ ਦੀ ਜਾਇਦਾਦ

Tuesday, Aug 11, 2020 - 02:09 PM (IST)

B''Day Spl: ਕ੍ਰਿਕਟਰ ਬਣਦੇ-ਬਣਦੇ ਅਦਾਕਾਰ ਬਣੇ ਗਏ ਸੁਨੀਲ ਸ਼ੈੱਟੀ, ਇੰਝ ਬਣਾਈ ਕਰੋੜਾਂ ਦੀ ਜਾਇਦਾਦ

ਨਵੀਂ ਦਿੱਲੀ (ਬਿਊਰੋ) : ਅੱਜ ਬਾਲੀਵੁੱਡ ਸਟਾਰ ਸੁਨੀਲ ਸ਼ੈੱਟੀ ਦਾ ਜਨਮਦਿਨ ਹੈ। ਸੁਨੀਲ ਸ਼ੈੱਟੀ ਉਨ੍ਹਾਂ ਅਦਾਕਾਰਾਂ 'ਚੋਂ ਇੱਕ ਹੈ, ਜੋ ਸਿਰਫ਼ ਆਪਣੀਆਂ ਫ਼ਿਲਮਾਂ ਨਾਲ ਹੀ ਨਹੀਂ ਸਗੋਂ ਆਪਣੇ ਬਿਜ਼ਨੈੱਸ ਨਾਲ ਵੀ ਜਾਣੇ ਜਾਂਦੇ ਹਨ। ਸੁਨੀਲ ਸ਼ੈੱਟੀ ਇੱਕ ਸਫ਼ਲ ਅਦਾਕਾਰ ਦੇ ਨਾਲ-ਨਾਲ ਇੱਕ ਸਫ਼ਲ ਬਿੱਜ਼ਨੈੱਸਮੈਨ ਵਜੋਂ ਵੀ ਮਸ਼ਹੂਰ ਹਨ। ਅਦਾਕਾਰ ਨੇ ਬਾਲੀਵੁੱਡ ਦੀਆਂ 100 ਤੋਂ ਜ਼ਿਆਦਾ ਫ਼ਿਲਮਾਂ 'ਚ ਕੰਮ ਕੀਤਾ ਹੈ, ਜਿਨ੍ਹਾਂ 'ਚ ਕਈ ਹਿੱਟ ਫ਼ਿਲਮਾਂ ਵੀ ਸ਼ਾਮਲ ਹਨ। ਉਨ੍ਹਾਂ ਦੇ ਫ਼ਿਲਮੀ ਕਰੀਅਰ ਬਾਰੇ ਤਾਂ ਬਹੁਤ ਕੁਝ ਜਾਣਦੇ ਹਨ ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਬਿੱਜ਼ਨੈੱਸ ਬਾਰੇ ਦੱਸਾਂਗੇ, ਜੋ ਉਨ੍ਹਾਂ ਦੇ ਫ਼ਿਲਮੀ ਕਰੀਅਰ ਵਾਂਗ ਕਾਫ਼ੀ ਵਿਸ਼ਾਲ ਹੈ।
PunjabKesari
ਸੁਨੀਲ ਸ਼ੈੱਟੀ ਦਾ ਜਨਮ ਕਰਨਾਟਕ ਦੇ ਮੰਗਲੌਰ 'ਚ ਹੋਇਆ ਅਤੇ ਉਨ੍ਹਾਂ ਨੇ ਆਪਣਾ ਫ਼ਿਲਮੀ ਕਰੀਅਰ 1992 'ਚ ਫ਼ਿਲਮ 'ਬਲਵਾਨ' ਨਾਲ ਸ਼ੁਰੂ ਕੀਤਾ। ਸੁਨੀਲ ਸ਼ੈੱਟੀ ਨੇ ਆਪਣੇ ਕਰੀਅਰ 'ਚ ਕਾਮੇਡੀ ਤੋਂ ਲੈ ਕੇ ਐਕਸ਼ਨ ਤਕ ਕਈ ਤਰ੍ਹਾਂ ਦੀਆਂ ਫ਼ਿਲਮਾਂ ਕੀਤੀਆਂ ਪਰ ਉਹ ਕਾਮੇਡੀ 'ਚ ਕਾਫ਼ੀ ਹਿੱਟ ਰਹੇ। ਕੀ ਤੁਸੀਂ ਜਾਣਦੇ ਹੋ ਸੁਨੀਲ ਸ਼ੈੱਟੀ ਕਦੇ ਵੀ ਅਦਾਕਾਰ ਨਹੀਂ ਬਣਨਾ ਚਾਹੁੰਦੇ ਸਨ, ਉਹ ਕ੍ਰਿਕਟਰ ਬਣਨਾ ਚਾਹੁੰਦੇ ਸਨ ਅਤੇ ਖ਼ਿਡਾਰੀ ਬਣਨ ਲਈ ਉਨ੍ਹਾਂ ਨੇ ਫਿੱਟਨੈੱਸ 'ਤੇ ਧਿਆਨ ਦਿੱਤਾ ਸੀ।
PunjabKesari
ਸੁਨੀਲ ਸ਼ੈੱਟੀ ਫ਼ਿਲਮਾਂ ਦੇ ਨਾਲ-ਨਾਲ ਆਪਣੇ ਬਿੱਜ਼ਨੈੱਸ ਵਜੋਂ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦੇ ਕਈ ਰੈਸਟੋਰੈਂਟ ਅਤੇ ਕਲੱਬ ਹਨ। ਕਿਹਾ ਜਾਂਦਾ ਹੈ ਕਿ ਉਹ ਐਡਵੈਂਚਰ ਪਾਰਕ ਦੇ ਸਹਿ-ਮਾਲਕ ਵੀ ਹਨ। ਰੈਸਟੋਰੈਂਟ ਦੇ ਨਾਲ ਉਨ੍ਹਾਂ ਨੇ ਰਿਅਲ ਅਸਟੇਟ 'ਚ ਵੀ ਕਾਫ਼ੀ ਨਿਵੇਸ਼ ਕੀਤਾ ਹੋਇਆ ਹੈ। ਉਨ੍ਹਾਂ ਨੇ ਮੁੰਬਈ ਕੋਲ ਖੰਡਾਲਾ 'ਚ ਕਈ ਲਗਜ਼ਰੀ ਘਰ ਬਣਾਏ ਹਨ ਤੇ ਉਹ ਜ਼ਿਆਦਾ ਰਿਅਲ ਅਸਟੇਟ 'ਤੇ ਜ਼ਿਆਦਾ ਧਿਆਨ ਦਿੰਦੇ ਹਨ। ਉਨ੍ਹਾਂ ਨੇ ਲਾਇਵਮਿਟ 'ਤੇ ਦਿੱਤੀ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਨੂੰ ਪ੍ਰਾਪਰਟੀ 'ਚ ਕਾਫ਼ੀ ਦਿਲਚਸਪੀ ਹੈ।
PunjabKesari
ਸੁਨੀਲ ਸ਼ੈੱਟੀ ਨੇ ਦੱਸਿਆ ਸੀ ਕਿ ਉਨ੍ਹਾਂ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ ਤੇ ਰੈਸਟੋਰੈਂਟ ਬਿੱਜ਼ਨੈੱਸ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਦਾ ਧਿਆਨ ਰਿਅਲ ਅਸਟੇਟ 'ਤੇ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰਿਅਲ ਅਸਟੇਟ 'ਚ ਆਪਣਾ ਵਪਾਰ ਵਧਾਇਆ ਅਤੇ ਕਈ ਘਰ ਬਣਾ ਕੇ ਵੇਚਦੇ ਹਨ। ਉਨ੍ਹਾਂ ਦੇ ਕਈ ਪ੍ਰਾਜੈਕਟ ਗੋਆ 'ਚ ਵੀ ਹਨ।
PunjabKesari
ਇਸ ਤੋਂ ਇਲਾਵਾ ਉਨ੍ਹਾਂ ਦਾ ਖ਼ੁਦ ਦਾ ਪ੍ਰੋਡਕਸ਼ਨ ਹਾਊਸ 'ਪੋਪਕੌਰਨ ਇੰਟਰਟੇਨਮੈਂਟ' ਹੈ। ਉਨ੍ਹਾਂ ਦਾ ਖ਼ੁਦ ਦਾ ਬੁਟੀਕ ਹੈ, ਜੋ ਕੱਪੜਿਆਂ ਦੀ ਆਪਣੀ ਰੇਂਜ ਕੱਢਦਾ ਹੈ, ਨਾਲ ਹੀ ਅਦਾਕਾਰ ਕਈ ਫਿਟਨੈੱਸ ਬ੍ਰਾਂਡ ਨਾਲ ਵੀ ਜੁੜੇ ਹੋਏ ਹਨ।
PunjabKesari
ਉਨ੍ਹਾਂ ਦੀ ਕਮਾਈ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਸਾਲਾਨਾ 100 ਕਰੋੜ ਰੁਪਏ ਤੋਂ ਜ਼ਿਆਦਾ ਕਮਾਉਂਦੇ ਹਨ।
PunjabKesari


author

sunita

Content Editor

Related News