ਸੁਨੀਲ ਸ਼ੈੱਟੀ ਜਲਦ ਬਣਨਗੇ ਨਾਨਾ, ਧੀ ਆਥਿਆ ਸ਼ੈੱਟੀ ਨੇ ਸੁਣਾਈ ਖੁਸ਼ਖ਼ਬਰੀ

Saturday, Nov 09, 2024 - 09:54 AM (IST)

ਸੁਨੀਲ ਸ਼ੈੱਟੀ ਜਲਦ ਬਣਨਗੇ ਨਾਨਾ, ਧੀ ਆਥਿਆ ਸ਼ੈੱਟੀ ਨੇ ਸੁਣਾਈ ਖੁਸ਼ਖ਼ਬਰੀ

ਮੁੰਬਈ- ਫਿਲਮ ਇੰਡਸਟਰੀ ਵਿੱਚ ਇਨ੍ਹੀਂ ਦਿਨੀਂ ਬੱਚਿਆਂ ਦੀਆਂ ਕਿਲਕਾਰੀਆਂ ਗੂੰਜ ਰਹੀਆਂ ਹਨ। ਇਸ ਸਾਲ ਕਈ ਟੀਵੀ ਸਿਤਾਰੇ ਮਾਤਾ-ਪਿਤਾ ਬਣੇ ਅਤੇ ਦੀਪਿਕਾ-ਰਣਵੀਰ ਦੀ ਇੱਕ ਧੀ ਹੋਈ, ਜਿਸ ਤੋਂ ਹਰ ਕੋਈ ਬਹੁਤ ਖੁਸ਼ ਹੈ ਅਤੇ ਹੁਣ ਜਲਦ ਹੀ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਧੀ ਦੇ ਘਰ ਵੀ ਕਿਲਕਾਰੀਆਂ ਗੂੰਜਣ ਵਾਲੀਆਂ ਹਨ।ਜੀ ਹਾਂ, ਸੁਨੀਲ ਸ਼ੈੱਟੀ ਦੀ ਧੀ ਅਤੇ ਕ੍ਰਿਕਟਰ ਕੇਐਲ ਰਾਹੁਲ ਦੀ ਪਤਨੀ ਆਥਿਆ ਸ਼ੈੱਟੀ ਨੇ ਇੰਸਟਾ 'ਤੇ ਪੋਸਟ ਕਰਕੇ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। 

ਇਹ ਵੀ ਪੜ੍ਹੋ- ਅੱਤਵਾਦੀ ਹਮਲੇ 'ਚ ਪ੍ਰੇਮਿਕਾ ਦੀ ਮੌਤ, ਸਪਨਾ ਪੂਰਾ ਕਰਨ ਲਈ ਬਣਿਆ ਹੀਰੋ

ਆਥਿਆ ਨੇ ਇਹ ਖੁਸ਼ਖਬਰੀ ਇੰਸਟਾਗ੍ਰਾਮ 'ਤੇ ਕੀਤੀ ਪੋਸਟ 
ਬਾਲੀਵੁੱਡ ਅਦਾਕਾਰਾ ਆਥਿਆ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟਰ ਪੋਸਟ ਸ਼ੇਅਰ ਕੀਤਾ ਹੈ, ਜਿਸ 'ਚ ਲਿਖਿਆ ਹੈ, 'ਸਾਡਾ ਖੂਬਸੂਰਤ ਆਸ਼ੀਰਵਾਦ ਜਲਦ ਆ ਰਿਹਾ ਹੈ।' ਇਸ ਤੋਂ ਇਲਾਵਾ ਆਥੀਆ ਨੇ ਛੋਟੇ ਬੱਚੇ ਦੇ ਪੈਰਾਂ ਦਾ ਇਮੋਜੀ ਵੀ ਲਗਾਈ ਹੈ ਅਤੇ ਅੱਗੇ 2025 ਵੀ ਲਿਖਿਆ ਹੈ।ਸਾਫ਼ ਹੈ ਕਿ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਘਰ ਆਉਣ ਵਾਲੇ ਛੋਟੇ ਮਹਿਮਾਨ ਦੀ ਜਾਣਕਾਰੀ ਦਿੱਤੀ ਹੈ। ਇਸ ਪੋਸਟ ਦੇ ਆਉਣ ਤੋਂ ਤੁਰੰਤ ਬਾਅਦ ਆਥਿਆ ਦੇ ਪ੍ਰਸ਼ੰਸਕ ਕੁਮੈਂਟ ਕਰਕੇ ਆਪਣਾ ਪਿਆਰ ਜਤਾ ਰਹੇ ਹਨ। ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਵੱਡੀਆਂ ਹਸਤੀਆਂ ਵੀ ਇਸ ਜੋੜੀ ਨੂੰ ਕੁਮੈਂਟ ਕਰ ਰਹੀਆਂ ਹਨ ਅਤੇ ਵਧਾਈਆਂ ਦੇ ਰਹੀਆਂ ਹਨ।ਵਿਆਹ ਦੇ ਲਗਭਗ ਡੇਢ ਸਾਲ ਬਾਅਦ ਇਸ ਜੋੜੇ ਨੇ ਖੁਸ਼ਖਬਰੀ ਦਿੱਤੀ ਹੈ ਅਤੇ ਪਰਿਵਾਰ, ਦੋਸਤ ਅਤੇ ਪ੍ਰਸ਼ੰਸਕ ਵੀ ਇਸ ਤੋਂ ਕਾਫੀ ਖੁਸ਼ ਹਨ। 23 ਜਨਵਰੀ, 2023 ਨੂੰ ਕੇਐਲ ਰਾਹੁਲ ਨੇ ਆਥੀਆ ਸ਼ੈੱਟੀ ਨਾਲ ਵਿਆਹ ਕੀਤਾ।

 

 
 
 
 
 
 
 
 
 
 
 
 
 
 
 
 

A post shared by Athiya Shetty (@athiyashetty)

ਆਥਿਆ ਸ਼ੈੱਟੀ ਦਾ ਬਾਲੀਵੁੱਡ ਕਰੀਅਰ
5 ਨਵੰਬਰ 1992 ਨੂੰ ਮੁੰਬਈ 'ਚ ਜਨਮੀ ਆਥਿਆ ਦੇ ਪਿਤਾ ਸੁਨੀਲ ਸ਼ੈੱਟੀ ਅਤੇ ਮਾਤਾ ਮਾਨਾ ਸ਼ੈੱਟੀ ਹੈ। ਆਥਿਆ ਦਾ ਛੋਟਾ ਭਰਾ ਅਹਾਨ ਵੀ ਐਕਟਰ ਹੈ। ਆਥਿਆ ਨੇ ਨਿਊਯਾਰਕ ਫਿਲਮ ਅਕੈਡਮੀ ਤੋਂ ਐਕਟਿੰਗ ਦੀ ਪੜ੍ਹਾਈ ਕੀਤੀ ਹੈ। 2015 'ਚ ਆਥਿਆ ਨੇ ਫਿਲਮ ਹੀਰੋ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ ਕੀਤੀਆਂ ਪਰ ਉਨ੍ਹਾਂ ਦਾ ਫਿਲਮੀ ਕਰੀਅਰ ਖਾਸ ਨਹੀਂ ਰਿਹਾ। ਬਾਅਦ ਵਿੱਚ ਕ੍ਰਿਕਟਰ ਕੇਐਲ ਰਾਹੁਲ ਨਾਲ ਉਨ੍ਹਾਂ ਦੇ ਅਫੇਅਰ ਦੀਆਂ ਕਹਾਣੀਆਂ ਸੁਣਨ ਨੂੰ ਮਿਲੀਆਂ ਅਤੇ ਬਾਅਦ ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ। ਹੁਣ ਆਥਿਆ ਜ਼ਿੰਦਗੀ ਦੀਆਂ ਖਾਸ ਭਾਵਨਾਵਾਂ ਦਾ ਅਨੁਭਵ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News