ਸੁਨੰਦਾ ਸ਼ਰਮਾ ਨੇ ਸਾਂਝਾ ਕੀਤਾ ਨਵੇਂ ਗੀਤ ''ਚੋਰੀ-ਚੋਰੀ'' ਦਾ ਪੋਸਟਰ, ਦਿੱਤੀ ਰਿਲੀਜ਼ ਹੋਣ ਦੀ ਜਾਣਕਾਰੀ

07/28/2021 4:21:09 PM

ਚੰਡੀਗੜ੍ਹ- ਪੰਜਾਬੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਜਲਦ ਹੀ ਨਵਾਂ ਗੀਤ ਲੈ ਕੇ ਆਉਣ ਵਾਲੀ ਹੈ। ਸੁਨੰਦਾ ਸ਼ਰਮਾ ਨੇ ਕੁਝ ਦਿਨ ਪਹਿਲਾਂ ਇਹ ਹਿੰਟ ਦਿੱਤਾ ਸੀ ਕਿ ਉਹ ਅਗਸਤ ਮਹੀਨੇ ਨਵਾਂ ਗਾਣਾ ਰਿਲੀਜ਼ ਕਰੇਗੀ। ਹੁਣ ਸੁਨੰਦਾ ਨੇ ਇਸ ਗਾਣੇ ਆ ਪੋਸਟਰ ਵੀ ਰਿਲੀਜ਼ ਕਰ ਦਿੱਤਾ ਹੈ। ਸੁਨੰਦਾ ਸ਼ਰਮਾ 'ਚੋਰੀ-ਚੋਰੀ' ਗੀਤ ਦੇ ਨਾਲ ਫੈਨਜ਼ ਦਾ ਦਿਲ ਜਿੱਤੇਗੀ। 6 ਅਗਸਤ ਨੂੰ ਸੁਨੰਦਾ ਦਾ ਇਹ ਗਾਣਾ ਰਿਲੀਜ਼ ਹੋਵੇਗਾ। 
ਖ਼ਾਸ ਗੱਲ ਇਹ ਹੈ ਕਿ ਸੁਨੰਦਾ ਫਿਰ ਤੋਂ 'ਜਾਨੀ' ਦੇ ਲਿਖੇ ਹੋਏ ਗਾਣੇ ਨੂੰ ਕਰ ਰਹੀ ਹੈ ਪਰ ਇਸ ਵਾਰ ਬੀ ਪਰਾਕ ਨਹੀਂ ਬਲਕਿ ਐਵੀ ਸਰਾ ਗਾਣੇ ਦਾ ਮਿਊਜ਼ਿਕ ਕਰਨਗੇ। ਇਸ ਗਾਣੇ ਦਾ ਵੀਡੀਓ ਅਰਵਿੰਦਰ ਖਹਿਰਾ ਨੇ ਬਣਾਇਆ ਹੈ। ਕੁਝ ਦਿਨ ਪਹਿਲਾ ਸੁਨੰਦਾ ਨੇ ਗਾਣੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ, ਕਿ ਗਾਣਾ ਬੀਟ ਸੋਂਗ ਹੋਵੇਗਾ। 

PunjabKesari
ਸੁਨੰਦਾ ਸ਼ਰਮਾ ਕਾਫੀ ਸਮੇਂ ਬਾਅਦ ਗਾਣਾ ਲੈ ਕੇ ਆ ਰਹੀ ਹੈ। ਇਸ ਤੋਂ ਪਹਿਲਾ ਉਸਨੇ 'ਬਾਰਿਸ਼ ਕੀ ਜਾਏ' ਗਾਣੇ 'ਚ ਅਦਾਕਾਰ ਨਵਾਜ਼ੂਦੀਨ ਸਿਦੀਕੀ ਦੇ ਨਾਲ ਫ਼ੀਚਰ ਕੀਤਾ ਸੀ। ਸੁਨੰਦਾ ਸ਼ਰਮਾ ਨੇ ਇੰਡਸਟਰੀ 'ਚ ਸਭ ਤੋਂ ਜ਼ਿਆਦਾ ਜਾਨੀ ਦੇ ਲਿਖੇ ਗਾਣਿਆਂ ਨੂੰ ਹੀ ਗਾਇਆ ਹੈ। ਜਿਸ 'ਚ 'ਜਾਣੀ ਤੇਰਾ ਨਾਮ', 'ਮੋਰਨੀ', 'ਸੈਂਡਲ', 'ਦੂਜੀ ਵਾਰ ਪਿਆਰ' ਅਤੇ 'ਪਾਗਲ' ਨਹੀਂ ਹੋਣ ਵਰਗਾ ਗੀਤ ਸ਼ਾਮਲ ਹੈ। ਜਿਸ 'ਚ ਸੋਨੂੰ ਸੂਦ ਨੇ ਫ਼ੀਚਰ ਕੀਤਾ। 'ਚੋਰੀ-ਚੋਰੀ' ਗਾਣੇ 'ਚ ਬਿਗ ਬੌਸ ਫੇਮ ਅਤੇ ਅਦਾਕਾਰ ਪ੍ਰਿਯਾਂਕ ਸ਼ਰਮਾ ਅਦਾਕਾਰੀ ਕਰਦੇ ਦਿਖਾਈ ਦੇਣਗੇ। 


Aarti dhillon

Content Editor

Related News