ਸ਼ਿਰਡੀ ਵਿਖੇ ਸਾਈਂ ਬਾਬਾ ਦੇ ਮੰਦਰ ਪਹੁੰਚੀ ਗਾਇਕਾ ਸੁਨੰਦਾ ਸ਼ਰਮਾ, ਦੇਖੋ ਤਸਵੀਰਾਂ
Saturday, Dec 17, 2022 - 01:21 PM (IST)

ਚੰਡੀਗੜ੍ਹ (ਬਿਊਰੋ)– ਆਪਣੇ ਗੀਤਾਂ ਨਾਲ ਸੁਨੰਦਾ ਸ਼ਰਮਾ ਹਮੇਸ਼ਾ ਪ੍ਰਸ਼ੰਸਕਾਂ ਦੇ ਦਿਲਾਂ ’ਚ ਜਗ੍ਹਾ ਬਣਾਉਣ ’ਚ ਕਾਮਯਾਬ ਰਹਿੰਦੀ ਹੈ। ਗੀਤਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਵੀ ਆਪਣੇ ਚਾਹੁਣ ਵਾਲਿਆਂ ਲਈ ਸੁਨੰਦਾ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।
ਅੱਜ ਸੁਨੰਦਾ ਸ਼ਰਮਾ ਨੇ ਕੁਝ ਅਜਿਹੀਆਂ ਹੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ। ਸੁਨੰਦਾ ਨੇ ਇਹ ਤਸਵੀਰਾਂ ਸ਼ਿਰਡੀ ਵਿਖੇ ਸਾਈਂ ਬਾਬਾ ਮੰਦਰ ਤੋਂ ਸਾਂਝੀਆਂ ਕੀਤੀਆਂ ਹਨ।
ਉਥੇ ਸੁਨੰਦਾ ਸ਼ਰਮਾ ਨੇ ਬੀਤੇ ਦਿਨੀਂ ਇਕ ਪੋਸਟ ਸਾਂਝੀ ਕਰਕੇ ਸਾਲ 2023 ’ਚ ਆਉਣ ਵਾਲੇ ਆਪਣੇ ਨਵੇਂ ਚੈਪਟਰ ਬਾਰੇ ਵੀ ਪ੍ਰਸ਼ੰਸਕਾਂ ਨੂੰ ਹਿੰਟ ਦਿੱਤਾ ਹੈ। ਸੁਨੰਦਾ ਦਾ ਇਹ ਨਵਾਂ ਚੈਪਟਰ ‘ਬਹਾਰ-ਏ-ਸ਼ਾਇਰੀ’ ਹੈ, ਜਿਸ ’ਚ ਸੁਨੰਦਾ ਨੂੰ ਸ਼ਾਇਰੀ ਕਰਦੇ ਸੁਣਿਆ ਜਾ ਸਕਦਾ ਹੈ।
ਹਾਲਾਂਕਿ ਇਹ ਸਾਲ 2023 ਦੇ ਕਿਹੜੇ ਮਹੀਨੇ ਰਿਲੀਜ਼ ਹੋਵੇਗਾ, ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।