ਸੁਨੰਦਾ ਸ਼ਰਮਾ ਨੂੰ ਕਿਸ ਨੇ ਦਿੱਤਾ ''ਧੋਖਾ''? ਕਿਹਾ- ਕਿਸੇ ਨਾਲ ਵੀ ਇੰਝ ਨਾ ਹੋਵੇ
Monday, Mar 03, 2025 - 11:23 AM (IST)

ਚੰਡੀਗੜ੍ਹ- ਪੰਜਾਬੀ ਫਿਲਮ ਇੰਡਸਟਰੀ ਅਤੇ ਪੰਜਾਬੀ ਸੰਗੀਤ ਜਗਤ 'ਚ ਜਾਣੀ ਜਾਂਦੀ ਗਾਇਕਾ-ਅਦਾਕਾਰਾ ਸੁਨੰਦਾ ਸ਼ਰਮਾ ਇਸ ਸਮੇਂ ਆਪਣੀ ਇੱਕ ਸਟੋਰੀ ਕਾਰਨ ਚਰਚਾ ਦਾ ਕੇਂਦਰ ਬਣੀ ਹੋਈ ਹੈ। ਜੀ ਹਾਂ...ਦਰਅਸਲ, ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਸਾਂਝੀ ਕੀਤੀ ਹੈ, ਜਿਸ 'ਚ ਅਦਾਕਾਰਾ ਨੇ ਪੰਜਾਬੀ ਇੰਡਸਟਰੀ 'ਚ ਕਿਸੇ 'ਤੇ ਧੋਖਾ ਕਰਨ ਦੇ ਇਲਜ਼ਾਮ ਲਾਏ ਹਨ।
ਇਹ ਵੀ ਪੜ੍ਹੋ-ਪ੍ਰੇਮੀ ਤੋਂ ਮਿਲਿਆ ਧੋਖਾ ਤਾਂ ਮਸ਼ਹੂਰ ਡਾਂਸਰ ਨੇ ਕਰ ਲਈ ਖੁਦਕੁਸ਼ੀ
ਆਪਣੀ ਸਟੋਰੀ ਸਾਂਝੀ ਕਰਦੇ ਹੋਏ ਗਾਇਕਾ-ਅਦਾਕਾਰਾ ਨੇ ਲਿਖਿਆ, 'ਮੈਂ ਕਦੇ ਕਿਸੇ ਬਾਰੇ ਗੱਲ ਨਹੀਂ ਕੀਤੀ ਪਰ 2023-2024 'ਚ ਮੈਂ ਇੱਕ ਫਾਈਟਰ ਦੀ ਤਰ੍ਹਾਂ ਲੜੀ ਹਾਂ, ਮੈਂ ਇਸ ਲਈ ਤਿਆਰ ਨਹੀਂ ਸੀ ਕਿ ਮੇਰੇ ਨਾਲ ਇਹ ਸਭ ਕੁੱਝ ਹੋਏਗਾ ਪਰ ਹੋਇਆ, ਸਭ ਕੁੱਝ ਹੋਇਆ।'ਗਾਇਕਾ ਨੇ ਅੱਗੇ ਲਿਖਿਆ, 'ਮੈਨੂੰ ਹਾਲੇ ਤੱਕ ਕੁੱਝ ਸਵਾਲਾਂ ਦੇ ਜਵਾਬ ਨਹੀਂ ਮਿਲੇ ਅਤੇ ਸ਼ਾਇਦ ਮਿਲਣਗੇ ਵੀ ਨਹੀਂ, ਪਰ ਜੋ ਕੁੱਝ ਵੀ ਹੋਇਆ, ਉਸਨੇ ਮੈਨੂੰ ਪੂਰੀ ਦੁਨੀਆਂ ਤੋਂ ਬਹੁਤ ਦੂਰ ਅਤੇ ਉਸ ਸੋਹਣੇ ਰੱਬ ਦੇ ਬਹੁਤ ਨੇੜੇ ਕਰ ਦਿੱਤਾ। ਮੇਰੀ ਦੁਆ ਹੈ ਕਿ ਹਰ ਬੱਚਾ, ਜੋ ਇਸ ਇੰਡਸਟਰੀ 'ਚ ਆਵੇ, ਉਹ ਕਦੇ ਕਿਸੇ ਧੋਖੇ ਦਾ ਸ਼ਿਕਾਰ ਨਾ ਹੋਵੇ, ਬਹੁਤ ਜਾਨ ਲੱਗਦੀ ਹੈ, ਇਹ ਸਭ ਨੂੰ ਬਰਦਾਸ਼ਤ ਕਰਨ 'ਚ, ਤੁਹਾਨੂੰ ਤੁਹਾਡੀ ਮਿਹਨਤ ਦਾ ਮੁੱਲ ਮਿਲੇ, ਵਾਹਿਗੁਰੂ।'
ਇਸ ਦੇ ਨਾਲ ਹੀ ਅਦਾਕਾਰਾ ਨੇ ਇੱਕ ਹੋਰ ਸਟੋਰੀ ਸਾਂਝੀ ਕੀਤੀ ਅਤੇ ਲਿਖਿਆ, 'ਪਾਪਾ ਤੁਹਾਨੂੰ ਛੱਡ ਕੇ ਗਏ ਨੂੰ 2 ਸਾਲ ਹੋ ਗਏ ਹਨ। ਬਹੁਤ ਯਾਦ ਆਉਂਦੀ ਹੈ, ਇੱਕ ਪਛਤਾਵਾ ਰਹਿ ਗਿਆ ਹੈ ਜ਼ਿੰਦਗੀ ਭਰ ਲਈ ਦਿਲ ਵਿੱਚ ਕਿ ਇੰਨਾ ਨਾਮ ਬਣਾਇਆ, ਇਨ੍ਹਾਂ ਕੁੱਝ ਕਮਾਇਆ, ਪਰ ਆਪਣੇ ਪਰਿਵਾਰ ਨੂੰ ਉਸ ਕਮਾਈ ਦਾ ਕੋਈ ਸੁੱਖ ਨਾ ਦਿੱਤਾ, ਮੇਰੀ ਇੰਨੇ ਸਾਲਾਂ ਦੀ ਮਿਹਨਤ ਦੀ ਕਮਾਈ ਕੋਈ ਹੋਰ ਲੈ ਗਿਆ।
ਵਾਹਿਗੁਰੂ ਅੱਗੇ ਅਰਦਾਸ ਹੈ ਕਿ ਜੋ ਮੈਂ ਵੇਖਿਆ ਆਪਣੇ ਪਾਪਾ ਦੇ ਜਾਣ ਤੋਂ ਬਾਅਦ, ਕੋਈ ਵੀ ਬੱਚਾ ਇਹ ਨਾ ਵੇਖੇ।' ਇਸ ਦੇ ਨਾਲ ਹੀ ਗਾਇਕਾ ਨੇ ਆਪਣੇ ਪਾਪਾ ਨਾਲ ਹੱਥਾਂ ਦੀ ਇੱਕ ਤਸਵੀਰ ਵਿੱਚ ਸਾਂਝੀ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8