''ਦ ਗ੍ਰੇਟ ਇੰਡੀਅਨ ਕਪਿਲ ਸ਼ੋਅ'' ਤੋਂ ਹਟਾਏ ਜਾਣ ''ਤੇ Sumona Chakravarti ਨੇ ਤੋੜੀ ਚੁੱਪੀ, ਕਿਹਾ ਇਹ...

Sunday, Jul 21, 2024 - 03:59 PM (IST)

''ਦ ਗ੍ਰੇਟ ਇੰਡੀਅਨ ਕਪਿਲ ਸ਼ੋਅ'' ਤੋਂ ਹਟਾਏ ਜਾਣ ''ਤੇ Sumona Chakravarti ਨੇ ਤੋੜੀ ਚੁੱਪੀ, ਕਿਹਾ ਇਹ...

ਮੁੰਬਈ- ਕਈ ਦਿਨਾਂ ਤੋਂ ਅਫਵਾਹਾਂ ਫੈਲ ਰਹੀਆਂ ਸਨ ਕਿ ਸੁਮੋਨਾ ਚੱਕਰਵਰਤੀ ਨੇ 'ਦਿ ਕਪਿਲ ਸ਼ਰਮਾ ਸ਼ੋਅ' ਆਪਣੀ ਮਰਜ਼ੀ ਨਾਲ ਨਹੀਂ ਛੱਡਿਆ ਹੈ। ਮੀਡੀਆ 'ਚ ਚੱਲ ਰਹੀਆਂ ਕੁਝ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਨੈੱਟਫਲਿਕਸ 'ਤੇ ਕਪਿਲ ਸ਼ਰਮਾ ਦੇ ਨਵੇਂ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਆਉਣ ਬਾਰੇ ਵੀ ਉਸ ਨੂੰ ਨਹੀਂ ਦੱਸਿਆ ਗਿਆ ਸੀ ਅਤੇ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਸੁਮੋਨਾ ਕਪਿਲ ਤੋਂ 'ਨਾਰਾਜ਼' ਹੈ। ਇਕ ਇੰਟਰਵਿਊ 'ਚ ਸੁਮੋਨਾ ਚੱਕਰਵਰਤੀ ਨੇ ਇਨ੍ਹਾਂ ਸਾਰੀਆਂ ਅਫਵਾਹਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਸ 'ਚ ਬਿਲਕੁਲ ਵੀ ਸੱਚਾਈ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਬ੍ਰਾਜ਼ੀਲ ਦੇ ਮਸ਼ਹੂਰ ਗਾਇਕ Ayres Sasaki ਦਾ ਪਰਫਾਰਮ ਦੌਰਾਨ ਹੋਈ ਮੌਤ, ਕਰੰਟ ਦੱਸਿਆ ਜਾ ਰਿਹਾ ਹੈ ਕਾਰਨ

ਸੁਮੋਨਾ ਦੇ 'ਦ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ ਨਜ਼ਰ ਨਾ ਆਉਣ ਤੋਂ ਬਾਅਦ ਖਬਰ ਆਈ ਸੀ ਕਿ ਉਸ ਨੂੰ ਬਿਨਾਂ ਕੋਈ ਜਾਣਕਾਰੀ ਦਿੱਤੇ ਸ਼ੋਅ ਤੋਂ ਹਟਾ ਦਿੱਤਾ ਗਿਆ ਹੈ, ਜਿਸ ਕਾਰਨ ਅਦਾਕਾਰਾ ਕਾਫੀ ਪਰੇਸ਼ਾਨ ਹੈ। ਇਹ ਵੀ ਕਿਹਾ ਗਿਆ ਕਿ ਕਪਿਲ ਸ਼ਰਮਾ ਨੇ ਉਨ੍ਹਾਂ ਨੂੰ ਸ਼ੋਅ ਤੋਂ ਹਟਾ ਦਿੱਤਾ ਹੈ। ਹੁਣ ਅਦਾਕਾਰਾ ਨੇ ਇਨ੍ਹਾਂ ਖਬਰਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰਾ ਨੇ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਕਿਹਾ ਕਿ ''ਮੈਂ ਬਾਰ-ਬਾਰ ਇਹ ਗੱਲ ਆਖੀ ਹੈ, ਮੈਂ ਪਿਛਲੇ ਸਾਲ ਜੁਲਾਈ 'ਚ ਖਤਮ ਹੋਏ ਸ਼ੋਅ ਦਾ ਹਿੱਸਾ ਸੀ ਅਤੇ ਅਜਿਹਾ ਨਹੀਂ ਹੈ ਕਿ ਤੁਸੀਂ ਵਾਕਆਊਟ ਕਰ ਦਿੱਤਾ ਸੀ ਜਾਂ ਮੈਂ ਅਸਤੀਫਾ ਦੇ ਦਿੱਤਾ ਸੀ ਜਾਂ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਅਸੀਂ ਸਾਰਿਆਂ ਨੇ ਇਸ ਤੋਂ ਬਾਅਦ ਆਪਣੇ ਪ੍ਰੋਜੈਕਟ ਸ਼ੁਰੂ ਕੀਤੇ।

ਕਪਿਲ ਤੇ ਸੁਮੋਨਾ ਵਿਚਕਾਰ ਕੋਈ ਖਟਾਸ ਨਹੀਂ

ਕਿਹਾ ਜਾ ਰਿਹਾ ਸੀ ਕਿ ਕਾਮੇਡੀ ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਸੁਮੋਨਾ ਚੱਕਰਵਰਤੀ ਕਪਿਲ ਸ਼ਰਮਾ ਨਾਲ ਗੱਲ ਨਹੀਂ ਕਰ ਰਹੀ ਹੈ। ਦੋਵਾਂ ਵਿਚਾਲੇ ਖਟਾਸ ਪੈਦਾ ਹੋ ਗਈ ਹੈ। ਇਨ੍ਹਾਂ ਅਫਵਾਹਾਂ ਨੂੰ ਖਾਰਜ ਕਰਦੇ ਹੋਏ ਸੁਮੋਨਾ ਨੇ ਕਿਹਾ, "ਮੈਂ 'ਖਤਰੋਂ ਕੇ ਖਿਲਾੜੀ' ਕਰ ਰਹੀ ਹਾਂ। ਜਿਸ ਦੇ ਚੱਲਦੇ ਮੈਂ ਕਪਿਲ ਸ਼ਰਮਾ 'ਚ ਹਿੱਸਾ ਨਹੀਂ ਲਿਆ।  ਸਾਡੇ ਵਿਚਕਾਰ ਕੋਈ ਖਟਾਸ ਨਹੀਂ ਹੈ। ਮੈਂ ਕਪਿਲ ਤੋਂ ਪਰੇਸ਼ਾਨ ਕਿਉਂ ਹੋਵਾਂਗੀ? ਉਸ ਨਾਲ ਤਾਂ ਮੈਂ ਪਹਿਲਾਂ ਵੀ ਕੰਮ ਕੀਤਾ ਹੈ। ਮੈਂ ਰੋਮਾਨੀਆ ਗਈ ਸੀ। ਕੰਮ ਦੀ ਗੱਲ ਕਰੀਏ ਤਾਂ ਸੁਮੋਨਾ ਚੱਕਰਵਰਤੀ ਐਡਵੈਂਚਰ ਅਤੇ ਸਟੰਟ ਆਧਾਰਿਤ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 14' 'ਚ ਨਜ਼ਰ ਆਵੇਗੀ, ਜਿਸ ਦਾ ਪ੍ਰੀਮੀਅਰ 27 ਜੁਲਾਈ ਨੂੰ ਹੋਵੇਗਾ।


author

Priyanka

Content Editor

Related News