ਬਿਨਾਂ ਬੈਂਡ-ਵਾਜੇ ਦੇ ਸਾਦਗੀ ਨਾਲ ਹੋਇਆ ਸੁਗੰਧਾ ਮਿਸ਼ਰਾ ਤੇ ਸੰਕੇਤ ਭੋਸਲੇ ਦਾ ਵਿਆਹ

Tuesday, Apr 27, 2021 - 10:28 AM (IST)

ਬਿਨਾਂ ਬੈਂਡ-ਵਾਜੇ ਦੇ ਸਾਦਗੀ ਨਾਲ ਹੋਇਆ ਸੁਗੰਧਾ ਮਿਸ਼ਰਾ ਤੇ ਸੰਕੇਤ ਭੋਸਲੇ ਦਾ ਵਿਆਹ

ਜਲੰਧਰ (ਬਿਊਰੋ)– ਕਾਮੇਡੀਅਨ ਸੁਗੰਧਾ ਮਿਸ਼ਰਾ ਤੇ ਡਾ. ਸੰਕੇਤ ਭੋਸਲੇ ਦੋ ਸਾਲ ਦੇ ਇੰਤਜ਼ਾਰ ਤੋਂ ਬਾਅਦ ਸੋਮਵਾਰ ਨੂੰ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਸੋਮਵਾਰ ਨੂੰ ਜਲੰਧਰ ਦੇ ਕਲੱਬ ਕਬਾਨਾ ’ਚ ਦੋਵਾਂ ਦਾ ਵਿਆਹ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ’ਚ ਬਿਨਾਂ ਬੈਂਡ-ਵਾਜੇ ਦੇ ਸਾਦਗੀ ਨਾਲ ਹੋਇਆ। ਕੋਰੋਨਾ ਕਾਲ ਨੂੰ ਲੈ ਕੇ ਦੋਵਾਂ ਪਰਿਵਾਰਾਂ ਨੇ ਤੈਅ ਕੀਤਾ ਸੀ ਕਿ ਵਿਆਹ ’ਚ ਸਿਰਫ 20 ਲੋਕ ਹੀ ਸ਼ਾਮਲ ਹੋਣਗੇ।

PunjabKesari

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਫ਼ਿਲਮੀ ਵਿਲੇਨ ਤੋਂ ਲੋੜਵੰਦਾਂ ਦੇ ਫ਼ਰਿਸ਼ਤਾ ਬਣਨ ਤਕ ਦਾ ਸਫਰ

ਇਕੋ ਦਿਨ ’ਚ 3 ਰਾਜਾਂ ਦੇ ਰੀਤੀ-ਰਿਵਾਜ ਮੁਤਾਬਕ ਸਵੇਰੇ ਮੰਗਣੀ, ਦੁਪਹਿਰ ਨੂੰ ਲਾਵਾਂ ਤੇ ਸ਼ਾਮ ਨੂੰ ਬਾਰਾਤ ਦਾ ਸੁਆਗਤ ਤੇ ਰਾਤ 3 ਵਜੇ ਦੋਵਾਂ ਨੇ ਫੇਰੇ ਲਏ। ਦੇਸ਼ ’ਚ ਕਾਮੇਡੀ ਦੇ ਖੇਤਰ ਦੇ ਦੋ ਕਲਾਕਾਰਾਂ ਦੇ ਵਿਆਹ ’ਤੇ ਪੰਜਾਬ ਤੋਂ ਲੈ ਕੇ ਮੁੰਬਈ ਤਕ ਤਮਾਮ ਕਲਾਕਾਰਾਂ ਦੀਆਂ ਨਜ਼ਰਾਂ ਸਨ।

PunjabKesari

ਵਿਆਹ ਸਮਾਰੋਹ ’ਚ ਕਿਸੇ ਨੂੰ ਵੀ ਬੁਲਾਇਆ ਨਹੀਂ ਗਿਆ। ਸੁੰਗਧਾ ਦੇ ਪਰਿਵਾਰ ਵਲੋਂ ਸੋਸ਼ਲ ਮੀਡੀਆ ’ਤੇ ਪਹਿਲਾਂ ਹੀ ਇਸ ਸਬੰਧੀ ਪੋਸਟ ਸਾਂਝੀ ਕਰਕੇ ਲਾੜਾ-ਲਾੜੀ ਨੂੰ ਆਸ਼ੀਰਵਾਦ ਦੇਣ ਦੀ ਮੰਗ ਕੀਤੀ ਗਈ ਸੀ। ਨਾਲ ਹੀ ਕੋਰੋਨਾ ਨੂੰ ਲੈ ਕੇ ਸਾਦਗੀ ਨਾਲ ਵਿਆਹ ਸਮਾਰੋਹ ਆਯੋਜਿਤ ਕਰਨ ਲਈ ਮਹਿਮਾਨਾਂ ਨੂੰ ਨਾ ਬੁਲਾਉਣ ਦਾ ਦਰਦ ਵੀ ਸਾਂਝਾ ਕੀਤਾ ਜਾ ਚੁੱਕਾ ਸੀ। ਨਤੀਜੇ ਵਜੋਂ ਜ਼ਿਆਦਾਤਰ ਲੋਕਾਂ ਨੇ ਫੋਨ ’ਤੇ ਹੀ ਲਾੜਾ-ਲਾੜੀ ਨੂੰ ਆਸ਼ੀਰਵਾਦ ਦਿੱਤਾ ਸੀ।

PunjabKesari

ਮਹਿੰਦੀ ਦੀ ਰਸਮ ਦੋ ਦਿਨ ਪਹਿਲਾਂ ਸੁਗੰਧਾ ਦੇ ਮਾਡਲ ਟਾਊਨ ਸਥਿਤ ਘਰ ’ਚ ਨਿਭਾਈ ਜਾ ਚੁੱਕੀ ਸੀ। ਲੇਡੀ ਸੰਗੀਤ ਵੀ ਪਰਿਵਾਰਕ ਮੈਂਬਰਾਂ ਨੇ ਐਤਵਾਰ ਨੂੰ ਰੱਖਿਆ ਸੀ। ਲੇਡੀ ਸੰਗੀਤ ’ਚ ਵੀ ਕਿਸੇ ਬਾਹਰੀ ਮਹਿਮਾਨ ਨੂੰ ਨਹੀਂ ਬੁਲਾਇਆ ਗਿਆ ਸੀ। ਸੋਮਵਾਰ ਨੂੰ ਵਿਆਹ ਨੂੰ ਲੈ ਕੇ ਸੁਗੰਧਾ ਦੀ ਮਾਂ ਸਵਿਤਾ ਮਿਸ਼ਰਾ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੇ ਵਿਆਹ ’ਚ ਸਿਰਫ 20 ਮਹਿਮਾਨਾਂ ਨੂੰ ਹੀ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਸੀ, ਇਸ ਲਈ ਦੋਵਾਂ ਪਰਿਵਾਰਾਂ ਦੇ ਮੈਂਬਰ ਹੀ ਵਿਆਹ ’ਚ ਸ਼ਾਮਲ ਹੋਏ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News