ਰਿਸ਼ੀ ਨੇ ਆਪਣੇ ਬੇਟੇ ਰਣਬੀਰ ਬਾਰੇ ਕਹਿ ਦਿੱਤੀ ਅਜਿਹੀ ਗੱਲ ਕਿ...

Monday, Aug 03, 2015 - 04:10 PM (IST)

 ਰਿਸ਼ੀ ਨੇ ਆਪਣੇ ਬੇਟੇ ਰਣਬੀਰ  ਬਾਰੇ ਕਹਿ ਦਿੱਤੀ ਅਜਿਹੀ ਗੱਲ ਕਿ...

ਮੁੰਬਈ-ਅਦਾਕਾਰ ਰਿਸ਼ੀ ਕਪੂਰ ਨੇ ਆਪਣੇ ਬੇਟੇ ਰਣਬੀਰ ਕਪੂਰ ਦੇ ਬਾਰੇ ''ਚ ਗੱਲ ਕਰਦਿਆਂ ਕਿਹਾ ਕਿ ਮੈਂ ਰਣਬੀਰ ਦਾ ਪਿਤਾ ਹਾਂ, ਉਸਦਾ ਸੈਕਟਰੀ ਨਹੀਂ ਹਾਂ, ਜੋ ਉਸ ਦੀਆਂ ਫਿਲਮਾਂ ਦਾ ਹਿਸਾਬ-ਕਿਤਾਬ ਰੱਖਾਂ। ਰਣਬੀਰ ਆਪਣੀਆਂ ਫਿਲਮਾਂ ਆਪਣੇ-ਆਪ ਚੁਣਦਾ ਹੈ ਤੇ ਉਸ ''ਚ ਮੇਰਾ ਕੋਈ ਦਖ਼ਲ ਨਹੀਂ ਹੁੰਦਾ। ਉਹ ਸਮਝਦਾਰ ਹੈ ਤੇ ਆਪਣੇ ਲਈ ਚੰਗੇ-ਭੈੜੇ ਦਾ ਫ਼ਰਕ ਜਾਣਦਾ ਹੈ। ਹਾਂ, ਕਦੇ-ਕਦੇ ਕੋਈ ਫੈਸਲਾ ਸਫ਼ਲ ਹੁੰਦਾ ਹੈ ਤੇ ਕੋਈ ਅਸਫ਼ਲ, ਪਰ ਮੇਰਾ ਉਸ ''ਚ ਕੋਈ ਦਖ਼ਲ ਨਹੀਂ ਹੁੰਦਾ। ਰਿਸ਼ੀ ਕਪੂਰ ਨੇ ਇਹ ਵੀ ਕਿਹਾ, ''''ਮੇਰੇ ਪਿਤਾ ਵੀ ਮੇਰੀਆਂ ਫਿਲਮਾਂ ਜਾਂ ਕਿਰਦਾਰਾਂ ਦੀ ਚੋਣ ਨਹੀਂ ਕਰਦੇ ਸਨ ਤਾਂ ਮੈਂ ਰਣਬੀਰ ਦੀਆਂ ਫਿਲਮਾਂ ਦਾ ਚੋਣ ਕਿਉਂ ਕਰਾਂ।'''' ਉਨ੍ਹਾਂ ਕਿਹਾ ਕਿ ਮਾਂ-ਬਾਪ ਲਈ ਬੱਚੇ ਹਮੇਸ਼ਾ ਬੱਚੇ ਹੀ ਰਹਿੰਦੇ ਹਨ ਚਾਹੇ ਉਹ ਜਿੰਨੇ ਵੀ ਵੱਡੇ ਹੋ ਜਾਣ ਅਤੇ ਰਣਬੀਰ ਦੇ ਨਾਲ ਵੀ ਮੇਰਾ ਅਜਿਹਾ ਹੀ ਰਿਸ਼ਤਾ ਹੈ ਅਤੇ ਉਹ ਹੁਣ ਵੀ ਮੇਰੇ ਲਈ ਮੇਰੀਆਂ ਨਜ਼ਰਾਂ ''ਚ ਬੱਚਾ ਹੀ ਹੈ।


Related News