ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਦਾ ਵੱਡਾ ਐਲਾਨ

7/10/2020 12:52:27 PM

ਨਵੀਂ ਦਿੱਲੀ (ਬਿਊਰੋ) : ਸਾਬਕਾ ਕੇਂਦਰੀ ਕੈਬਨਿਟ ਮੰਤਰੀ ਸੁਬਰਮਣੀਅਮ ਸਵਾਮੀ ਨੇ ਮਰਹੂਮ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੇ ਸਬੰਧ 'ਚ ਸੰਭਾਵਿਤ ਸੀ. ਬੀ. ਆਈ. ਜਾਂਚ ਲਈ ਸਾਰੇ ਜ਼ਰੂਰੀ ਦਸਤਾਵੇਜਾਂ 'ਤੇ ਕਰਵਾਈ ਕਰਨ ਲਈ ਇਕ ਵਕੀਲ ਦੀ ਨਿਯੁਕਤੀ ਕੀਤੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ ਪ੍ਰਸ਼ੰਸਕ ਸੀ. ਬੀ. ਆਈ. ਜਾਂਚ ਦੀ ਮੰਗ ਕਰ ਰਹੇ ਹਨ ਅਤੇ ਮਰਹੂਮ ਅਦਾਕਾਰ ਲਈ ਨਿਆ ਦੀ ਮੰਗ ਕਰ ਰਹੇ ਹਨ। ਸੁਸ਼ਾਂਤ ਦੀ ਮੌਤ 14 ਜੂਨ ਨੂੰ ਖ਼ੁਦਕੁਸ਼ੀ ਕਰਨ ਕਰਕੇ ਹੋਈ ਸੀ। ਉਨ੍ਹਾਂ ਨੂੰ ਆਪਣੇ ਮੁੰਬਈ 'ਚ ਸਥਿਤ ਘਰ 'ਚ ਖ਼ੁਦ ਨੂੰ ਲਟਕਾ ਲਿਆ ਸੀ। ਉਦੋਂ ਤੋਂ ਮੁੰਬਈ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਤਕ ਸੁਸ਼ਾਂਤ ਦੀ ਖ਼ੁਦਕੁਸ਼ੀ ਦੇ ਸਬੰਧ 'ਚ 30 ਤੋਂ ਵੱਧ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਹੁਣ ਸੁਬਰਮਣੀਅਮ ਸਵਾਮੀ ਇਕ ਭਾਜਪਾ ਸੰਸਦ ਨੇ ਇਕ ਵਕੀਲ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੇ ਸਬੰਧ 'ਚ ਸੰਭਾਵਿਤ ਸੀ. ਬੀ. ਆਈ. ਜਾਂਚ ਲਈ ਸਾਰੇ ਜ਼ਰੂਰੀ ਦਸਤਾਵੇਜਾਂ 'ਤੇ ਕਰਵਾਈ ਕਰਨ ਲਈ ਨਿਯੁਕਤ ਕੀਤਾ ਹੈ।

ਆਪਣੇ ਆਧਿਕਾਰਿਕ ਟਵਿੱਟਰ ਹੈਂਡਲ 'ਤੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਸੁਬਰਮਣੀਅਮ ਸਵਾਮੀ ਨੇ ਟਵੀਟ ਕੀਤਾ. 'ਮੈਂ ਇੱਛਾਕਰਨ ਨੂੰ ਸੰਭਾਵਿਤ ਸੀ. ਬੀ. ਆਈ. ਮਾਮਲੇ ਜਾ ਪੀ. ਆਈ. ਐੱਲ. ਜਾ ਆਪਰਾਧਿਕ ਸ਼ਿਕਾਇਤ ਮਾਮਲੇ ਲਈ ਸੁਸ਼ਾਂਤ ਸਿੰਘ ਰਾਜਪੂਤ ਕਥਿਤ ਖ਼ੁਦਕੁਸ਼ੀ ਮਾਮਲੇ 'ਚ ਕਰਵਾਈ ਕਰਨ ਲਈ ਕਿਹਾ ਹੈ।' ਆਪਣੇ ਟਵੀਟ 'ਚ ਸਵਾਮੀ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਐਡਵੋਕੇਟ ਈਸ਼ਵਰ ਸਿੰਘ ਭੰਡਾਰੀ ਨੂੰ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੇ ਸਬੰਧ 'ਚ ਸਾਰੇ ਜ਼ਰੂਰੀ ਦਸਤਾਵੇਜਾਂ 'ਤੇ ਕਰਵਾਈ ਕਰਨ ਲਈ ਕਿਹਾ ਹੈ। ਤਾਂ ਕਿ ਮਾਮਲੇ ਨੂੰ ਸੀ. ਬੀ. ਆਈ. ਦੁਆਰਾ ਜਾਂਚ ਦੇ ਯੋਗ ਦੱਸਿਆ ਜਾਵੇ।
PunjabKesari
ਆਪਣੇ ਟਵੀਟ 'ਚ ਸੁਬਰਮਣੀਅਮ ਸਵਾਮੀ ਨੇ ਜ਼ਿਕਰ ਕੀਤਾ ਕਿ ਵਕੀਲ ਈਸ਼ਵਰ ਸਿੰਘ ਭੰਡਾਰੀ ਸੰਭਾਵਿਤ ਸੀ. ਬੀ. ਆਈ. ਮਾਮਲੇ ਜਾਂ ਪੀ. ਆਈ. ਐੱਲ. ਜਾਂ ਆਪਰਾਧਿਕ ਸ਼ਿਕਾਇਤ ਮਾਮਲੇ ਲਈ ਉਪਲਬਧ ਸਾਰੇ ਡੇਟਾ ਇਕੱਠੇ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਟਵਿੱਟਰ 'ਤੇ #CBIForSonOfBihar ਟਰੇਂਡ ਕਰ ਰਿਹਾ ਹੈ। ਟਵਿੱਟਰ 'ਤੇ Netizens ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੇ ਸਬੰਧ 'ਚ ਸੀ. ਬੀ. ਆਈ. ਜਾਂਚ ਨੂੰ ਲੈ ਕੇ ਸੁਬਰਮਣੀਅਮ ਸਵਾਮੀ ਦੇ ਕਦਮ ਦੀ ਤਰੀਫ਼ ਕੀਤੀ ਅਤੇ ਧੰਨਵਾਦ ਵੀ ਕੀਤਾ ਹੈ।
Sushant Singh Rajput's demise: Fans trend #CBIForSonOFBihar on ...ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita