50 ਕਰੋੜ ਦੇ ਬਜਟ 'ਚ ਬਣੀ ਫ਼ਿਲਮ 'ਸਤ੍ਰੀ 2' ਨੇ ਰਚਿਆ ਇਤਿਹਾਸ, ਹਰ ਪਾਸੇ ਹੋਈ ਬੱਲੇ-ਬੱਲੇ

Monday, Sep 23, 2024 - 11:19 AM (IST)

ਮੁੰਬਈ : ਅਮਰ ਕੌਸ਼ਿਕ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਸਤ੍ਰੀ 2' ਨੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਹੈ। ਫ਼ਿਲਮ ਨੇ ਭਾਰਤੀ ਬਾਕਸ ਆਫਿਸ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਦਾ ਖਿਤਾਬ ਜਿੱਤ ਲਿਆ ਹੈ। ਇਸ ਤੋਂ ਪਹਿਲਾਂ ਇਹ ਖਿਤਾਬ ਸ਼ਾਹਰੁਖ ਖ਼ਾਨ ਦੀ 'ਜਵਾਨ' ਦੇ ਨਾਂ ਸੀ। 'ਜਵਾਨ' ਦੇ ਘਰੇਲੂ ਕਲੈਕਸ਼ਨ ਨੂੰ ਪਾਰ ਕਰਦੇ ਹੋਏ ਇਹ ਫ਼ਿਲਮ ਭਾਰਤੀ ਸਿਨੇਮਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਫ਼ਿਲਮ ਬਣ ਗਈ ਹੈ। 'ਸਤ੍ਰੀ 2' ਹੁਣ ਬਾਕਸ ਆਫਿਸ 'ਤੇ ਆਪਣੇ ਛੇਵੇਂ ਵੀਕੈਂਡ 'ਚ ਦਾਖਲ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ -ਦੇਵੋਲੀਨਾ ਭੱਟਾਚਾਰਜੀ ਨੇ ਬੇਬੀ ਬੰਪ ਫਲਾਂਟ ਕਰਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਟ੍ਰੇਡ ਵੈੱਬਸਾਈਟ ਸੈਕਨਿਲਕ ਦੀ ਰਿਪੋਰਟ ਮੁਤਾਬਕ, ਫ਼ਿਲਮ ਨੇ ਭਾਰਤ 'ਚ 36 ਦਿਨਾਂ ਬਾਅਦ ਬਾਕਸ ਆਫਿਸ 'ਤੇ 586.65 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ ਨੇ ਦੁਨੀਆ ਭਰ 'ਚ ਹੁਣ ਤੱਕ 804.15 ਕਰੋੜ ਰੁਪਏ ਕਮਾ ਲਏ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫ਼ਿਲਮ 1000 ਕਰੋੜ ਦਾ ਅੰਕੜਾ ਪਾਰ ਕਰੇਗੀ ਜਾਂ ਨਹੀਂ। 'ਸਤ੍ਰੀ 2' ਨੇ ਘਰੇਲੂ ਬਾਕਸ ਆਫਿਸ 'ਤੇ ਕਮਾਈ ਦੇ ਸਾਰੇ ਰਿਕਾਰਡ ਤੋੜ ਕੇ ਭਾਰਤ ਦੀ ਸਭ ਤੋਂ ਵੱਡੀ ਫ਼ਿਲਮ ਹੋਣ ਦਾ ਖਿਤਾਬ ਹਾਸਲ ਕੀਤਾ ਹੈ। ਹੁਣ ਇਸ ਦਾ ਟੀਚਾ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਕਬਜ਼ਾ ਕਰਨਾ ਹੈ। 'ਸਤ੍ਰੀ 2' ਨੂੰ ਕੁਝ ਹੋਰ ਦਿਨਾਂ ਦੀ ਲੋੜ ਹੈ, ਖਾਸ ਤੌਰ 'ਤੇ ਇੱਕ ਵੀਕਐਂਡ ਜਿੱਥੇ ਬਾਕਸ ਆਫਿਸ 'ਤੇ ਕਿਸੇ ਵੀ ਨਵੀਂ ਰਿਲੀਜ਼ ਤੋਂ ਕੋਈ ਸਖ਼ਤ ਮੁਕਾਬਲਾ ਨਹੀਂ ਹੁੰਦਾ।


ਫ਼ਿਲਮ ਨੇ ਦੁਨੀਆ ਭਰ 'ਚ ਹੁਣ ਤੱਕ 804.15 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ, ਜਿਸ ਤੋਂ ਬਾਅਦ ਨਿਰਮਾਤਾਵਾਂ ਨੂੰ ਉਮੀਦ ਹੈ ਕਿ ਉਹ 1000 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲੈਣਗੇ। ਜੇਕਰ ਅਸੀਂ ਕਲੈਕਸ਼ਨ 'ਤੇ ਨਜ਼ਰ ਮਾਰੀਏ, ਤਾਂ 'ਸਤ੍ਰੀ 2' ਵੀ ਅਜਿਹਾ ਕਰ ਸਕਦੀ ਹੈ। ਸਿਧਾਂਤ ਚਤੁਰਵੇਦੀ ਅਤੇ ਮਾਲਵਿਕਾ ਮੋਹਨਨ ਸਟਾਰਰ ਫ਼ਿਲਮ 'ਯੁਧਰਾ' 20 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ।  

ਇਹ ਖ਼ਬਰ ਵੀ ਪੜ੍ਹੋ -ਭਾਰੀ ਪੁਲਸ ਫੋਰਸ ਨਾਲ ਘਿਰੇ ਨਜ਼ਰ ਆਏ ਸਲਮਾਨ ਖ਼ਾਨ, ਵੀਡੀਓ ਵਾਇਰਲ

ਸਿਰਫ 50 ਕਰੋੜ ਦੇ ਬਜਟ ਨਾਲ ਬਣੀ ਫ਼ਿਲਮ 'ਸਤ੍ਰੀ 2' ਨੇ ਬਾਕਸ ਆਫਿਸ 'ਤੇ ਵੱਡੇ ਬਜਟ ਦੀਆਂ ਫ਼ਿਲਮਾਂ 'ਜਵਾਨ', 'ਪਠਾਨ', 'ਐਨੀਮਲ', 'ਗਦਰ 2', 'ਕੇਜੀਐਫ 2' ਅਤੇ 'ਬਾਹੂਬਲੀ 2' ਨੂੰ ਪਛਾੜ ਕੇ ਇਤਿਹਾਸ ਰਚ ਦਿੱਤਾ ਹੈ। 'ਸਤ੍ਰੀ 2' ਘਰੇਲੂ ਬਾਕਸ ਆਫਿਸ 'ਤੇ ਭਾਰਤੀ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਅਮਰ ਕੌਸ਼ਿਕ ਦੁਆਰਾ ਨਿਰਦੇਸ਼ਿਤ 'ਸਤ੍ਰੀ 2' 'ਚ ਸ਼ਰਧਾ ਕਪੂਰ, ਪੰਕਜ ਤ੍ਰਿਪਾਠੀ, ਅਪਾਰਸ਼ਕਤੀ ਖੁਰਾਨਾ ਅਤੇ ਅਭਿਸ਼ੇਕ ਬੈਨਰਜੀ ਅਹਿਮ ਭੂਮਿਕਾਵਾਂ 'ਚ ਹਨ। ਤਮੰਨਾ ਭਾਟੀਆ ਅਤੇ ਵਰੁਣ ਧਵਨ ਨੇ ਇਸ 'ਚ ਵਿਸ਼ੇਸ਼ ਕੈਮਿਓ ਭੂਮਿਕਾਵਾਂ ਨਿਭਾਈਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News