ਮਨੋਰੰਜਨ ਜਗਤ ''ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਨੇ ਅਚਾਨਕ ਦੁਨੀਆ ਨੂੰ ਕਿਹਾ ਅਲਵਿਦਾ
Sunday, Apr 13, 2025 - 05:16 PM (IST)

ਵਾਸ਼ਿੰਗਟਨ (ਏਜੰਸੀ)- ਟੀਵੀ ਸੀਰੀਜ਼ 'ਬੋਸਟਨ ਪਬਲਿਕ' ਵਿੱਚ ਹੈਰੀ ਸੈਨੇਟ ਦੀ ਭੂਮਿਕਾ ਨਿਭਾਉਣ ਲਈ ਜਾਣੇ ਜਾਂਦੇ ਅਤੇ 'ਡੈਜ਼ਡ ਐਂਡ ਕਨਫਿਊਜ਼ਡ', 'ਦਿ ਲਾਈਮੀ', 'ਸਿਨ ਸਿਟੀ' ਅਤੇ 'ਇਨਸੌਮਨੀਆ' ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕਰਨ ਵਾਲੇ ਅਦਾਕਾਰ ਨਿੱਕੀ ਕੈਟ ਦਾ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।
ਇਹ ਵੀ ਪੜ੍ਹੋ: ਹੱਡੀਆਂ ਦੀ ਮੁੱਠ ਬਣੇ ਕਾਮੇਡੀਅਨ ਕਪਿਲ ਸ਼ਰਮਾ, ਚਿੰਤਾ 'ਚ ਪਏ ਪ੍ਰਸ਼ੰਸਕ (ਵੀਡੀਓ)
ਵੈਰਾਇਟੀ ਦੀ ਰਿਪੋਰਟ ਅਨੁਸਾਰ, ਉਨ੍ਹਾਂ ਦੇ ਦੋਸਤਾਂ ਅਤੇ ਵਕੀਲ ਜੌਨ ਸਲੋਸ ਨੇ ਉਨ੍ਹਾਂ ਦੇ ਦਿਹਾਂਤ ਦੀ ਸੂਚਨਾ ਦਿੱਤੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਬਾਲ ਕਲਾਕਾਰ ਵਜੋਂ ਕੀਤੀ ਸੀ ਅਤੇ ਉਨ੍ਹਾਂ ਦੀਆਂ ਹੋਰ ਫਿਲਮਾਂ ਵਿਚ 'ਏ ਟਾਈਮ ਟੂ ਕਿਲ', 'ਬਾਇਲਰ ਰੂਮ', 'ਦਿ ਵੇਅ ਆਫ ਦਿ ਗਨ' ਅਤੇ 'ਸੈਕੰਡਹੈਂਡ ਲਾਇਨਜ਼' ਸ਼ਾਮਲ ਸਨ। ਕੈਟ ਨੂੰ ਅਕਸਰ ਇੱਕ ਖਲਨਾਇਕ ਦੀ ਭੂਮਿਕਾ ਨਿਭਾਉਂਦੇ ਦੇਖਿਆ ਜਾਂਦਾ ਸੀ।
ਇਹ ਵੀ ਪੜ੍ਹੋ: 'ਅਕਾਲ' ਦਾ ਵਿਰੋਧ ਕਰਨ ਵਾਲਿਆਂ ਨੂੰ Gippy ਦਾ ਜਵਾਬ; ਪਹਿਲਾਂ ਫਿਲਮ ਤਾਂ ਦੇਖੋ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8