ਗੋਵਿੰਦਾ ਦੇ ਬੇਟੇ ਦੀ ਹੋਵੇਗੀ ਬਾਲੀਵੁੱਡ ''ਚ ਐਂਟਰੀ, ਸਾਜਿਦ ਕਰਨਗੇ ਲਾਂਚ Watch Pics

Friday, May 06, 2016 - 03:04 PM (IST)

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਸਾਜਿਦ ਨਾਡਿਆਡਵਾਲਾ ਗੋਵਿੰਦਾ ਦੇ ਬੇਟੇ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਸਾਜਿਦ ਨੇ ਜੈਕੀ ਸ਼ਰਾਫ ਦੇ ਬੇਟੇ ਟਾਈਗਰ ਸ਼ਰਾਫ ਨੂੰ ਲਾਂਚ ਕੀਤਾ ਸੀ। ਟਾਈਗਰ ਨੇ ਉਨਾਂ ਦੀ ਫਿਲਮ ''ਹੀਰੋਪੰਤੀ'' ਨਾਲ ਸਾਲ 2014 ''ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਹੁਣ ਸਾਜਿਦ ਗੋਵਿੰਦਾ ਦੇ ਬੇਟੇ ਯਸ਼ਵਰਧਨ ਆਹੂਜਾ ਨੂੰ ਲਾਂਚ ਕਰ ਜਾ ਰਹੇ ਹਨ। 
ਜਾਣਕਾਰੀ ਅਨੁਸਾਰ ਯਸ਼ਵਰਧਨ ਨੇ ਲੰਡਨ ਦੇ ਇਕ ਸਕੂਲ ਤੋਂ ਫਿਲਮ ਮੇਕਿੰਗ ਕੋਰਸ ਕੀਤਾ ਹੈ ਅਤੇ ਇਸ ਦੌਰਾਨ ਉਹ ਸਾਜਿਦ ਦੀ ਟੀਮ ਨਾਲ ਵੀ ਕੰਮ ਕਰ ਰਹੇ ਹਨ। ਯਸ਼ਵਰਧਨ ਫਿਲਮਾਂ ''ਚ ਆਉਣ ਤੋਂ ਪਹਿਲਾਂ ਇੰਡਸਟਰੀ ਦੇ ਸਾਰੇ ਤੌਰ-ਤਰੀਕੇ ਚੰਗੀ ਤਰ੍ਹਾਂ ਸਿਖ ਲੈਣਾ ਚਾਹੁੰਦੇ ਹਨ। ਚਰਚਾ ਹੈ ਕਿ ਦੋ ਸਾਲ ਬਾਅਦ ਉਨ੍ਹਾਂ ਨੂੰ ਲੈ ਕੇ ਫਿਲਮ ਬਣਾਈ ਜਾਵੇਗੀ।


Related News