ਸੁਸ਼ਾਂਤ ਕੇਸ : ਮੀਡੀਆ ਅਤੇ ਕੋਰੋਨਾ ਨੂੰ ਦੂਰ ਰੱਖਣ ਲਈ ਕੋਰਟ ਨੇ ਕੱਢਿਆ ਇਹ ਰਾਹ, ਪੜ੍ਹੋ ਪੂਰੀ ਖ਼ਬਰ

09/08/2020 3:15:02 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਇਕ ਨਵਾਂ ਮੁੜ ਆਇਆ ਹੈ। ਇਸ ਕੇਸ ਨਾਲ ਜੁੜੀ ਸਾਰੀਆਂ ਦੀ ਰਿਮਾਂਡ ਪਟੀਸ਼ਨਾਂ 'ਤੇ ਸੁਣਵਾਈ ਹੁਣ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਕੋਰੋਨਾ ਵਾਇਰਸ ਦੇ ਖ਼ਤਰੇ 'ਤੇ ਮੀਡੀਆ ਨੂੰ ਦੂਰ ਰੱਖਣ ਲਈ ਮੁੰਬਈ ਦੀ Esplande Court ਨੇ ਇਹ ਹੁਕਮ ਦਿੱਤਾ ਹੈ। ਇਸ ਹੁਕਮ ਨੂੰ ਅੰਜ਼ਾਮ ਤਕ ਪਹੁੰਚਾਉਣ ਲਈ ਅਦਾਲਤ ਨੇ ਕੁਝ ਨਿਰਦੇਸ਼ ਵੀ ਦਿੱਤੇ ਹਨ। 6 ਸਤੰਬਰ ਨੂੰ ਇਨ-ਚਾਰਜ ਚੀਫ Metropolitan Magistrate ਤੇਜਾਲੀ ਟੀ ਢਾਂਡੇ ਵੱਲੋਂ ਜਾਰੀ ਹੁਕਮ 'ਚ ਕਿਹਾ ਗਿਆ ਕਿ ਤੁਰੰਤ ਪ੍ਰਭਾਵ ਤੋਂ ਸੁਸ਼ਾਂਤ ਸਿੰਘ ਰਾਜਪੂਤ ਕੇਸ ਨਾਲ ਸਬੰਧਿਤ ਸਾਰੇ ਦੋਸ਼ੀਆਂ ਦੀ ਰਿਮਾਂਡ ਪਟੀਸ਼ਨ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਪੇਸ਼ ਕੀਤੀ ਜਾਵੇਗੀ।

ਸਮਾਚਾਰ ਏਜੰਸੀ ਆਈ. ਏ. ਐੱਨ. ਐੱਸ. ਅਨੁਸਾਰ ਰੀਆ ਚੱਕਰਵਰਤੀ ਦੇ ਵਕੀਲ ਸਤੀਸ਼ ਮਾਨੇਸ਼ਿੰਦੇ ਨੇ ਇਸ ਹੁਕਮ ਦਾ ਸਵਾਗਤ ਕਰਦੇ ਹੋਏ ਮੀਡੀਆ ਦੇ ਵਿਵਹਾਰ ਬੇਹੱਦ ਇਤਰਾਜ਼ਯੋਗ ਕਰਾਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਗੋਆ ਮਾਮਲੇ 'ਚ ਇੱਕ ਦੋਸ਼ੀ ਨੂੰ ਕੋਵਿਡ ਹੋ ਚੁੱਕਾ ਹੈ। ਜੇਕਰ ਕੋਈ ਸ਼ਖ਼ਸ ਦੋਸ਼ੀ ਨਹੀਂ ਹੈ ਜਾਂ ਉਸ ਖ਼ਿਲਾਫ਼ ਕੋਈ ਗੰਭੀਰ ਦੋਸ਼ ਨਹੀਂ ਹੈ, ਤਾਂ ਉਸ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਵਾਲੇ ਆਸ਼ੰਕਾ ਬਣੀ ਰਹੇਗੀ।

ਕਾਰਜਕਾਰੀ ਸੀ. ਐੱਮ. ਐੱਮ. ਨੇ ਆਦੇਸ਼ ਦਿੱਤਾ ਹੈ ਕਿ ਅਜਿਹੇ ਮਾਮਲਿਆਂ 'ਚ ਵੀਡੀਓ ਲਿੰਕ ਸੀ. ਐੱਮ. ਐੱਮ. ਦਫ਼ਤਰ ਤੋਂ ਜਾਰੀ ਕੀਤਾ ਜਾਵੇਗਾ, ਜੋ ਸਬੰਧਿਤ ਜਾਂਚ ਏਜੰਸੀਆਂ ਤੋਂ ਗੁਪਤ ਰੂਪ ਨਾਲ ਸਾਂਝਾ ਕੀਤਾ ਜਾਵੇਗਾ। ਨਾਰਕੋਟਿਕਸ ਕੰਟਰੋਲ ਬਿਊਰੋ ਤੇ ਦੂਜੀ ਜਾਂਚ ਏਜੰਸੀ ਜ਼ਰੂਰੀ ਸਾਫਟ ਵੇਅਰ ਤੇ ਇੰਟਰਨੈਟ ਕਨੈਕਸ਼ਨ ਦਾ ਇੰਤਜ਼ਾਮ ਕਰੇਗੀ ਤਾਂ ਕਿ ਵੀਡੀਓ ਕਾਨਫਰੰਸਿੰਗ ਰੁਕਾਵਟ ਨਾ ਹੋਵੇ। ਵੀਡੀਓ ਲਿੰਕਸ ਸਰਕਾਰੀ ਅਤੇ ਬਚਾਅ ਪੱਖ ਦੇ ਵਕੀਲਾਂ ਨਾਲ ਸਾਂਝਾ ਕੀਤਾ ਜਾਵੇਗਾ, ਜੋ ਇਸ ਨੂੰ ਗੁਪਤ ਬਣਾਈ ਰੱਖੇ। ਫਿਰ ਵੀ ਜੇਕਰ ਸਰਕਾਰੀ ਜਾਂ ਦੋਸ਼ੀਆਂ ਦੇ ਵਕੀਲ ਨਿੱਜੀ ਤੌਰ 'ਤੇ ਹਾਜ਼ਰ ਹੋਣਾ ਚਾਹੁੰਦੇ ਹਨ ਤਾਂ ਸਿਰਫ਼ ਦੋ ਜੂਨੀਅਰ ਹੀ ਨਾਲ ਆਉਣ ਦੀ ਆਗਿਆ ਹੋਵੇਗੀ। ਰਿਮਾਂਡ ਸਬੰਧਿਤ ਦਸਤਾਵੇਜ ਵਿਅਕਤੀਗਤ ਜਾਂ ਈਮੇਲ ਦੇ ਰਾਹੀਂ ਭੇਜੇ ਜਾ ਸਕਦੇ ਹਨ।


sunita

Content Editor

Related News