SS ਰਾਜਾਮੌਲੀ ਨੇ ਹੈਦਰਾਬਾਦ ''ਚ ਵਸਾਇਆ ''ਵਾਰਾਣਸੀ'', ਮਹੇਸ਼ ਬਾਬੂ ਦੀ ਫ਼ਿਲਮ ਲਈ ਤਿਆਰ ਕੀਤਾ ਆਲੀਸ਼ਾਨ ਸੈੱਟ
Wednesday, Mar 25, 2026 - 04:49 PM (IST)
ਹੈਦਰਾਬਾਦ : ਦਿੱਗਜ ਫ਼ਿਲਮਕਾਰ ਐੱਸ.ਐੱਸ. ਰਾਜਾਮੌਲੀ ਨੇ ਆਪਣੀ ਆਉਣ ਵਾਲੀ ਮਲਟੀ-ਸਟਾਰਰ ਫ਼ਿਲਮ ‘ਵਾਰਾਣਸੀ’ ਲਈ ਹੈਦਰਾਬਾਦ ਵਿੱਚ ਇੱਕ ਬੇਹੱਦ ਆਲੀਸ਼ਾਨ ਅਤੇ ਸ਼ਾਨਦਾਰ ਸੈੱਟ ਤਿਆਰ ਕੀਤਾ ਹੈ। ਇਸ ਫ਼ਿਲਮ ਵਿੱਚ ਸਾਊਥ ਦੇ ਸੁਪਰਸਟਾਰ ਮਹੇਸ਼ ਬਾਬੂ, ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਜੋਨਾਸ ਅਤੇ ਪ੍ਰਿਥਵੀਰਾਜ ਸੁਕੁਮਾਰਨ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਫ਼ਿਲਮ ਦਾ ਪ੍ਰੋਡਕਸ਼ਨ ਇਸ ਸਮੇਂ ਜ਼ੋਰਾਂ 'ਤੇ ਹੈ। ਹੈਦਰਾਬਾਦ ਵਿੱਚ ਲਗਾਏ ਗਏ ਇਨ੍ਹਾਂ ਸੈੱਟਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਰਾਜਾਮੌਲੀ ਨੇ ਵਾਰਾਣਸੀ ਦੇ ਇਤਿਹਾਸਕ ਮੰਦਰਾਂ, ਆਲੀਸ਼ਾਨ ਮਹਿਲਾਂ ਅਤੇ ਉੱਥੋਂ ਦੀਆਂ ਗਲੀਆਂ ਦੀ ਰੂਹ ਨੂੰ ਇਸ ਤਰ੍ਹਾਂ ਉਤਾਰਿਆ ਹੈ ਕਿ ਇਸ ਨੂੰ ਦੇਖ ਕੇ ਅਸਲੀ ਅਤੇ ਨਕਲੀ ਦਾ ਫਰਕ ਕਰਨਾ ਮੁਸ਼ਕਿਲ ਹੋ ਰਿਹਾ ਹੈ। ਘਾਟਾਂ ਤੋਂ ਲੈ ਕੇ ਮੰਦਰਾਂ ਦੀ ਬਾਰੀਕ ਨੱਕਾਸ਼ੀ ਤੱਕ, ਸਭ ਕੁਝ ਇੰਨਾ ਅਸਲੀ ਲੱਗ ਰਿਹਾ ਹੈ ਜਿਵੇਂ ਕੋਈ ਬਿਲਕੁਲ ਉਸੇ ਪਵਿੱਤਰ ਸ਼ਹਿਰ ਦੇ ਵਿਚਕਾਰ ਖੜ੍ਹਾ ਹੋਵੇ।
ਸੋਸ਼ਲ ਮੀਡੀਆ 'ਤੇ ਫ਼ਿਲਮ ਦੇ ਕਿਰਦਾਰਾਂ ਦੀ ਪਹਿਲੀ ਝਲਕ ਨੇ ਪਹਿਲਾਂ ਹੀ ਧੂਮ ਮਚਾ ਦਿੱਤੀ ਹੈ। ਮਹੇਸ਼ ਬਾਬੂ ਦਾ ‘ਰੁਦਰ’ ਦੇ ਰੂਪ ਵਿੱਚ ਦਮਦਾਰ ਲੁੱਕ, ਪ੍ਰਿਥਵੀਰਾਜ ਸੁਕੁਮਾਰਨ ਦਾ ‘ਕੁੰਭਾ’ ਲੁੱਕ ਅਤੇ ਪ੍ਰਿਯੰਕਾ ਚੋਪੜਾ ਦਾ ‘ਮੰਦਾਕਿਨੀ’ ਦੇ ਰੂਪ ਵਿੱਚ ਸ਼ਾਹੀ ਅੰਦਾਜ਼ ਪਹਿਲਾਂ ਹੀ ਸਾਹਮਣੇ ਆ ਚੁੱਕਾ ਹੈ।
ਕਦੋਂ ਹੋਵੇਗੀ ਰਿਲੀਜ਼?
ਇਸ ਫ਼ਿਲਮ ਨੂੰ ਲੈ ਕੇ ਪੂਰੇ ਦੇਸ਼ ਵਿੱਚ ਭਾਰੀ ਉਤਸ਼ਾਹ ਹੈ। ਦਰਸ਼ਕ ਇਸ ਸ਼ਾਨਦਾਰ ਸਿਨੇਮੈਟਿਕ ਅਨੁਭਵ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ ਇਹ ਫ਼ਿਲਮ 7 ਅਪ੍ਰੈਲ, 2027 ਨੂੰ ਸਿਨੇਮਾਘਰਾਂ ਵਿੱਚ ਵੱਡੇ ਪੱਧਰ 'ਤੇ ਰਿਲੀਜ਼ ਹੋਣ ਲਈ ਤਿਆਰ ਹੈ।
