ਦਿੱਗਜ ਅਦਾਕਾਰ ਨੇ ਮੁਕਾ ਲਈ ਜੀਵਨਲੀਲਾ ! 44 ਸਾਲ ਦੀ ਉਮਰ ''ਚ ਛੱਡੀ ਦੁਨੀਆ, H''Wood ''ਚ ਪਸਰਿਆ ਮਾਤਮ

Tuesday, Jul 14, 2026 - 10:15 AM (IST)

ਦਿੱਗਜ ਅਦਾਕਾਰ ਨੇ ਮੁਕਾ ਲਈ ਜੀਵਨਲੀਲਾ ! 44 ਸਾਲ ਦੀ ਉਮਰ ''ਚ ਛੱਡੀ ਦੁਨੀਆ, H''Wood ''ਚ ਪਸਰਿਆ ਮਾਤਮ

ਐਂਟਰਟੇਨਮੈਂਟ ਡੈਸਕ - ਅਦਾਕਾਰ ਅਤੇ ਬ੍ਰਾਡਵੇ ਪਰਫਾਰਮਰ ਜੋਸ਼ ਗ੍ਰਿਸਟੀ ਦਾ 44 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਨੇ ਖੁਦਕੁਸ਼ੀ ਕੀਤੀ ਹੈ। ਇਸ ਖਬਰ ਦੀ ਪੁਸ਼ਟੀ ਉਨ੍ਹਾਂ ਦੇ ਲੰਬੇ ਸਮੇਂ ਦੇ ਦੋਸਤ ਅਤੇ ਸਾਥੀ ਅਦਾਕਾਰ ਰੌਬ ਮੈਕਲਰ ਨੇ ਕੀਤੀ ਹੈ। ਰੌਬ ਨੇ ਜੋਸ਼ ਨੂੰ ਇਕ ਸ਼ਾਨਦਾਰ ਕਲਾਕਾਰ ਦੱਸਿਆ ਅਤੇ ਉਨ੍ਹਾਂ ਦੀ ਮੌਤ ਨੂੰ ਬਹੁਤ ਵੱਡਾ ਨੁਕਸਾਨ ਦੱਸਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ। ਮੈਕਲਰ ਨੇ ਇੰਸਟਾਗ੍ਰਾਮ 'ਤੇ ਜੋਸ਼ ਦੀਆਂ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਇਹ ਵੀ ਪੜ੍ਹੋ: 48,000 ਤੋਂ ਵਧ ਗਾਣੇ ਗਾ ਚੁੱਕੀ ਦਿੱਗਜ ਪਲੇਬੈਕ ਗਾਇਕਾ ਦਾ ਦਿਹਾਂਤ, PM ਮੋਦੀ ਨੇ ਜਤਾਇਆ ਦੁੱਖ

ਦੋਹਾਂ ਨੇ ਅਮਰੀਕਾ ਵਿਚ ਮਿਊਜ਼ੀਕਲ ਟੂਰ ਕਰਨ ਤੋਂ ਪਹਿਲਾਂ ਬ੍ਰਾਡਵੇ ਪ੍ਰੋਡਕਸ਼ਨ 'ਸਮਥਿੰਗ ਰੋਟਨ' ਵਿਚ ਇਕੱਠੇ ਕੰਮ ਕੀਤਾ ਸੀ। ਮੈਕਲਰ ਨੇ ਪੋਸਟ ਵਿੱਚ ਲਿਖਿਆ, 'ਬਹੁਤ ਦੁੱਖ ਨਾਲ ਮੈਂ ਦੱਸ ਰਿਹਾ ਹਾਂ ਕਿ ਜੋਸ਼ ਗ੍ਰਿਸੇਟੀ ਨੇ ਖੁਦਕੁਸ਼ੀ ਕਰ ਲਈ ਹੈ। ਮੇਰੀ ਹਮਦਰਦੀ ਉਨ੍ਹਾਂ ਦੀ ਪਤਨੀ ਅਤੇ ਪਰਿਵਾਰ ਨਾਲ ਹੈ, ਜੋ ਇਸ ਸੱਚਾਈ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।'

ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੀ ਮਸ਼ਹੂਰ ਅਦਾਕਾਰਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

ਜੋਸ਼ ਮੁੱਖ ਤੌਰ 'ਤੇ 'ਸਮਥਿੰਗ ਰੋਟਨ' ਅਤੇ 'ਇਟ ਸ਼ੁਡਾ ਬੀਨ ਯੂ' ਵਰਗੇ ਬ੍ਰਾਡਵੇ ਨਾਟਕਾਂ ਵਿੱਚ ਆਪਣੀ ਭੂਮਿਕਾ ਲਈ ਜਾਣੇ ਜਾਂਦੇ ਸਨ। ਜੋਸ਼ ਨੇ ਪ੍ਰਸਿੱਧ ਵੈੱਬ ਸੀਰੀਜ਼ 'ਦਿ ਮਾਰਵਲਸ ਮਿਸਿਜ਼ ਮੇਜ਼ਲ' ਦੇ ਪੰਜਵੇਂ ਅਤੇ ਆਖਰੀ ਸੀਜ਼ਨ ਵਿੱਚ ਰਾਲਫ਼ ਐਮਰਸਨ ਦੀ ਭੂਮਿਕਾ ਨਿਭਾਈ ਸੀ। ਅਦਾਕਾਰ ਦੇ ਦਿਹਾਂਤ ਨਾਲ ਉਨ੍ਹਾਂ ਪ੍ਰਸ਼ੰਸਕਾਂ ਅਤੇ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੂੰ ਘਰੋਂ ਚੱਕ ਕੇ ਲੈ ਗਈ ਪੁਲਸ, 'ਪੰਡਯਾ ਸਟੋਰ' ਨਾਲ ਘਰ-ਘਰ 'ਚ ਹੋਇਆ ਸੀ ਮਸ਼ਹੂਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News